HOME ਆਰ.ਸੀ.ਐਫ. ਕਪੂਰਥਲਾ ਵੱਲੋਂ 16ਵੀਂ ਆਈ.ਆਰ.ਈ.ਈ. 2025 ਦੌਰਾਨ ਪ੍ਰਦਰਸ਼ਨੀ ਵਿੱਚ ਸ਼ਾਨਦਾਰ ਪ੍ਰਦਰਸ਼ਨ

ਆਰ.ਸੀ.ਐਫ. ਕਪੂਰਥਲਾ ਵੱਲੋਂ 16ਵੀਂ ਆਈ.ਆਰ.ਈ.ਈ. 2025 ਦੌਰਾਨ ਪ੍ਰਦਰਸ਼ਨੀ ਵਿੱਚ ਸ਼ਾਨਦਾਰ ਪ੍ਰਦਰਸ਼ਨ

ਪ੍ਰਦਰਸ਼ਨੀ ਦਾ  ਆਕਰਸ਼ਣ ਦਾ ਕੇਂਦਰ ਪ੍ਰਸਿੱਧ ਵੰਦੇ ਭਾਰਤ ਐਕਸਪ੍ਰੈੱਸ ਦਾ ਸਕੇਲ ਮਾਡਲ ਰਿਹਾ 
ਕਪੂਰਥਲਾ,  (ਸਮਾਜ ਵੀਕਲੀ)   ( ਕੌੜਾ)– ਰੇਲ ਡਿੱਬਾ ਕਾਰਖਾਨਾ, ਕਪੂਰਥਲਾ ਨੇ ਅੱਜ ਤੋਂ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਸ਼ੁਰੂ ਹੋਈ 16ਵੀਂ ਅੰਤਰਰਾਸ਼ਟਰੀ ਰੇਲਵੇ ਉਪਕਰਣ ਪ੍ਰਦਰਸ਼ਨੀ (ਆਈ.ਆਰ.ਈ.ਈ.) 2025 ਵਿੱਚ ਆਏ ਦਰਸ਼ਕਾਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਦਿਲ ਜਿੱਤ ਲਿਆ। ਆਰ.ਸੀ.ਐਫ. ਦਾ ਸਟਾਲ ਇਸ ਸਮਾਗਮ ਵਿੱਚ ਸਭ ਤੋਂ ਵੱਧ ਦੇਖਿਆ ਅਤੇ ਸਰਾਹਿਆ ਜਾਣ ਵਾਲਿਆਂ ਵਿੱਚੋਂ ਇੱਕ ਰਿਹਾ। ਇਸ ਪ੍ਰਦਰਸ਼ਨੀ ਦਾ ਸਭ ਤੋਂ ਵੱਡਾ ਆਕਰਸ਼ਣ ਪ੍ਰਸਿੱਧ ਵੰਦੇ ਭਾਰਤ ਐਕਸਪ੍ਰੈੱਸ ਦਾ ਸਕੇਲ ਮਾਡਲ ਸੀ, ਜਿਸ ਨੇ ਆਪਣੀ ਆਕਰਸ਼ਕ ਡਿਜ਼ਾਈਨ ਅਤੇ ਅਧੁਨਿਕ ਤਕਨੀਕ ਨਾਲ ਲੋਕਾਂ ਦਾ ਧਿਆਨ ਖਿੱਚ ਲਿਆ। ਵੰਦੇ ਭਾਰਤ ਦੇ ਨਾਲ-ਨਾਲ, ਆਰ.ਸੀ.ਐਫ. ਨੇ ਹੋਰ ਕਈ ਅਧੁਨਿਕ ਰੇਲ ਡਿੱਬਿਆਂ ਦੇ ਮਾਡਲ ਵੀ ਪ੍ਰਦਰਸ਼ਿਤ ਕੀਤੇ, ਜੋ ਨਵੀਂ ਸੋਚ, ਯਾਤਰੀ ਸੁਵਿਧਾ ਅਤੇ ਸੁਰੱਖਿਆ ਪ੍ਰਤੀ ਉਸ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਇਸ ਤੋਂ ਇਲਾਵਾ, ਡਿੱਬਿਆਂ ਵਿੱਚ ਕੀਤੀਆਂ ਨਵੀਆਂ ਸੁਵਿਧਾਵਾਂ ਅਤੇ ਤਕਨੀਕੀ ਨਵੀਨਤਾਵਾਂ ਨੂੰ ਦਰਸਾਉਂਦੇ ਵਰਕਿੰਗ ਮਾਡਲ ਵੀ ਸਟਾਲ ਵਿੱਚ ਪ੍ਰਦਰਸ਼ਿਤ ਕੀਤੇ ਗਏ। ਬਹੁਤ ਸਾਰੇ ਵਿਸ਼ੇਸ਼ ਮਹਿਮਾਨਾਂ, ਉਦਯੋਗ ਜਗਤ ਦੇ ਪ੍ਰਮੁੱਖ ਵਿਅਕਤੀਆਂ ਅਤੇ ਅੰਤਰਰਾਸ਼ਟਰੀ ਪ੍ਰਤੀਨਿਧੀਆਂ ਨੇ ਆਰ.ਸੀ.ਐਫ. ਦੇ ਸਟਾਲ ਦਾ ਦੌਰਾ ਕੀਤਾ ਅਤੇ ਭਾਰਤੀ ਰੇਲ ਦੇ ਅਧੁਨੀਕੀਕਰਨ ਵਿੱਚ ਇਸਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਜੀਵੰਤ ਅਤੇ ਜਾਣਕਾਰੀ-ਭਰਪੂਰ ਪ੍ਰਦਰਸ਼ਨੀ ਨੇ “ਮੇਕ ਇਨ ਇੰਡੀਆ” ਮੁਹਿੰਮ ਅਤੇ ਦੇਸ਼ ਵਿੱਚ ਰੇਲ ਪਰਿਵਹਨ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਆਰ.ਸੀ.ਐਫ. ਕਪੂਰਥਲਾ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਇਸ ਮੌਕੇ ਤੇ ਸ਼੍ਰੀ ਪ੍ਰਸ਼ਾਂਤ ਕੁਮਾਰ ਮਿਸ਼ਰਾ, ਮਹਾਂਪ੍ਰਬੰਧਕ, ਓਮ ਪ੍ਰਕਾਸ਼, ਰਜਿੰਦਰ ਸਿੰਘ ਅਤੇ ਹੋਰ ਅਧਿਕਾਰੀ/ਕਰਮਚਾਰੀ ਸਟਾਲ ’ਤੇ ਆਏ ਮਹਿਮਾਨਾਂ ਅਤੇ ਮੀਡੀਆ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਹਾਜ਼ਰ ਸਨ। ਆਈ.ਆਰ.ਈ.ਈ. ਦਾ 16ਵਾਂ ਸੰਸਕਰਣ ਰੇਲਵੇ ਤਕਨਾਲੋਜੀ ਦੇ ਪ੍ਰਦਰਸ਼ਨ, ਸਹਿਯੋਗ ਨੂੰ ਉਤਸ਼ਾਹਤ ਕਰਨ ਅਤੇ ਸਵਦੇਸ਼ੀ ਉਤਪਾਦਨ ਸਮਰਥਾ ਨੂੰ ਮਜ਼ਬੂਤ ਕਰਨ ਲਈ ਇੱਕ ਗਲੋਬਲ ਮੰਚ ਵਜੋਂ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਠੇਕੇ ‘ਤੇ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਦੀ ਤਨਖਾਹ ਅਤੇ ਛੇ ਮਹੀਨਿਆਂ ਦੇ ਪੀ ਐਫ ਭੁਗਤਾਨ ਵਿੱਚ ਦੇਰੀ ਨੂੰ ਲੈ ਕੇ ਭਾਰੀ ਵਿਰੋਧ ਪ੍ਰਦਰਸ਼ਨ
Next articleਮੇਰੀ ਕਲਮ ਤੋਂ…