ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸ਼ੀਏਸ਼ਨ ਬਲਾਕ ਭਗਤਾ ਭਾਈ ਕਾ ਦੀ ਮਾਸਿਕ ਇਕੱਤਰਤਾ ਪੰਚਾਇਤ ਸੰਮਤੀ ਦਫ਼ਤਰ ਭਗਤਾ ਭਾਈ ਕਾ ਦੀ ਇਮਾਰਤ ਵਿੱਚ ਕੀਤੀ ਗਈ ਜਿਸ ਵਿੱਚ ਭਾਰੀ ਗਿਣਤੀ ਵਿਚ ਪੈਨਸ਼ਨਰ ਇਕਤ੍ਰਿਤ ਹੋਏ। ਬੋਲਾਰਿਆਂ ਵਿੱਚੋਂ — ਮਾਸਟਰ ਸੁਲੱਖਣ ਸਿੰਘ ਭਗਤਾ ਭਾਈ, ਮਾਸਟਰ ਨਰਿੰਦਰ ਪਾਲ ਭਗਤਾ ਭਾਈ ਸਟੇਟ ਵਿੱਤ ਸਕੱਤਰ, ਸੋਢੀ ਬਲਵਿੰਦਰ ਸਿੰਘ ਸਲਾਹਕਾਰ, ਰਣਧੀਰ ਸਿੰਘ ਮਲੂਕਾ, ਮਾਸਟਰ ਜੋਰਾ ਸਿੰਘ ਮੌਜੀ, ਗੁਰਜੀਤ ਸਿੰਘ ਭਗਤਾ ਜਨਰਲ ਸਕੱਤਰ, ਕੰਵਰ ਕੌਰ ਸਿੰਘ ਜ਼ਿਲ੍ਹਾ ਪ੍ਰੈਸ ਸਕੱਤਰ ਤੇ ਸਟੇਟ ਜਨਰਲ ਬਾਡੀ ਸਲਾਹਕਾਰ ਆਦਿਕ ਬੋਲਾਰਿਆਂ ਨੇ ਆਪਣੇ-ਆਪਣੇ ਵਿਚਾਰਾਂ ਰਾਹੀਂ ਪੈਨਸ਼ਨਰਾਂ ਦੀਆਂ ਸਾਂਝੀਆਂ ਭਖਦੀਆਂ ਮੰਗਾਂ ਸੰਬੰਧੀ ਵਿਸਥਾਰ ਵਿੱਚ ਵਿਚਾਰ ਚਰਚਾ ਕੀਤੀ। ਸਾਰੇ ਹੀ ਬੋਲਾਰਿਆਂ ਨੇ ਪੰਜਾਬ ਸਰਕਾਰ ਦੀਆਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕਰਨ ਸੰਬੰਧੀ ਦਮਨਕਾਰੀ ਨੀਤੀਆਂ ਦੀ ਵਿਰੋਧਤਾ ਕਰਦਿਆਂ ਹਾਈਕੋਰਟ ਦੇ 8 ਅਪ੍ਰੈਲ 2026 ਦੇ ਫੈਸਲੇ ਅਨੁਸਾਰ 30 ਜੂਨ 2026 ਤੱਕ ਡੀ.ਏ.ਅਤੇ ਡੀ.ਏ.ਦੇ ਬਕਾਏ ਦੀਆਂ ਯਕਮੁਸ਼ਤ ਕਿਸ਼ਤਾਂ ਜਾਰੀ ਕਰਨ ਦੇ ਅਮਲ ਨੂੰ ਲਾਗੂ ਕਰਨ ਲਈ ਆਵਾਜ਼ ਉਠਾਈ। ਇਹਨਾਂ ਬੋਲਾਰਿਆਂ ਨੇ 2.59 ਦੇ ਫੈਕਟਰ ਅਨੁਸਾਰ ਪੈਨਸ਼ਨ ਫਿਕਸ ਕਰਨ, ਰਹਿੰਦੇ ਲੀਵ ਇਨ ਕੈਸ਼ਮੈਂਟ ਦੇ ਬਕਾਏ ਜਾਰੀ ਕਰਨ ਲਈ ਵੀ ਸਰਕਾਰ ਦੇ ਧਿਆਨ ਵਿੱਚ ਲਿਆਂਦਾ। ਸਰਕਾਰ ਵੱਲੋਂ ਪੈਨਸ਼ਨ ਸੰਬੰਧੀ ਬਣਾਏ ਗਏ, ‘ਈ- ਪੈਨਸ਼ਨ ਪੋਰਟਲ’ ਦੇ ਨਾਲ-ਨਾਲ ਲਾਈਫ ਸਰਟੀਫਿਕੇਟ ਲਿਖ਼ਤੀ ਰੂਪ ਵਿੱਚ ਦੇਣ ਲਈ ਪਹਿਲਾਂ ਵਾਲੀ ਸਹੂਲਤ ਨੂੰ ਵੀ ਆਫ਼ਸ਼ਨਲ ਰੂਪ ਵਿੱਚ ਬਹਾਲ ਰੱਖਿਆ ਜਾਵੇ। ਐਸੋਸ਼ੀਏਸ਼ਨ ਪ੍ਰਧਾਨ ਮਾਸਟਰ ਆਤਮ ਤੇਜ ਸ਼ਰਮਾ ਨੇ ਸਮੂਹ ਪੈਨਸ਼ਨਰਾਂ ਨੂੰ ਜਿੱਥੇ 17 ਜੂਨ 2026 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਕਨਵੈਨਸ਼ਨ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਉੱਥੇ ਹੀ ਉਨ੍ਹਾਂ 31 ਜੁਲਾਈ 2026 ਤੱਕ ਇਨਕਮ ਟੈਕਸ ਰਿਟਰਨਾਂ ਭਰਨ ਲਈ ਪੈਨਸ਼ਨਰਾਂ ਨੂੰ ਜਾਗਰੂਕ ਕੀਤਾ। ਏਸੇ ਤਰ੍ਹਾਂ ਜੁਲਾਈ ਮਹੀਨੇ ਵਿੱਚ ‘ਬੇਸਿਕ ਪੇ’ ਵਜੋਂ ਮਿਲਣ ਵਾਲੇ ਐਲ.ਟੀ.ਸੀ. ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣੇ ਹੀ ਸੰਬੰਧਿਤ ਬੈਂਕ ਮੈਨੇਜਰਾਂ ਨੂੰ ਮਿਲ ਕੇ ‘ਪੈਨਸ਼ਨ ਪੋਰਟਲ’ ‘ਤੇ ਅਪਲਾਈ ਕੀਤਾ ਜਾਵੇ। ਹੋਰ ਭਖ਼ਦੇ ਮਸਲਿਆਂ ‘ਤੇ ਕਾਫੀ ਵਿਚਾਰ ਵਿਮਰਸ਼ ਹੋਇਆ ਅਤੇ ਸਰਕਾਰ ਦੇ ਪੈਨਸ਼ਨਰ ਵਿਰੋਧੀ ਰਵਈਏ ਨੂੰ ਵੇਖਦੇ ਹੋਏ ਸਾਰੇ ਪੈਨਸ਼ਨਰ ਸਾਥੀਆਂ ਨੂੰ ਆਪਣੀਆਂ ਮੰਗਾਂ ਦੀ ਪ੍ਰਾਪਤੀ ਵਾਸਤੇ ਸੰਘਰਸ਼ ਦਾ ਰਾਹ ਅਪਣਾਉਣ ਲਈ ਜਾਗਰੂਕ ਕੀਤਾ ਗਿਆ। ਮਾਸਟਰ ਆਤਮ ਤੇਜ ਸ਼ਰਮਾ ਨੇ ਇਹ ਵੀ ਦੱਸਿਆ ਕਿ ਸਾਂਝੇ ਜੁਆਇੰਟ ਫਰੰਟ ਨਾਲ਼ ਭਗਤਾ ਭਾਈ ਕਾ ਦੇ ਨੁਮਾਇੰਦਿਆਂ ਵੱਲੋਂ ਮਿਤੀ 5/6/2026 ਨੂੰ ਡਿਪਟੀ ਕਮਿਸ਼ਨਰ ਬਠਿੰਡਾ ਜੀ ਨੂੰ 11-00 ਵਜੇ ਮੰਗ ਪੱਤਰ ਦਿੱਤਾ ਜਾਵੇਗਾ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਸੁਲੱਖਣ ਸਿੰਘ ਭਗਤਾ ਭਾਈ ਕਾ ਨੇ ਯੋਗਤਾ ਨਾਲ ਨਿਭਾਈ। ਇਸ ਸਮੇਂ ਪੈਨਸ਼ਨਰ ਸਾਥੀਆਂ ਦੀ ਭਾਰੀ ਇਕਤ੍ਰਿਤਾ ਵਿੱਚ ਮਾਸਟਰ ਅਮਰਜੀਤ ਸਿੰਘ ਭਗਤਾ ਵਿੱਤ ਸਕੱਤਰ, ਮਾਸਟਰ ਗੁਰਦੀਪ ਸਿੰਘ, ਮਾਸਟਰ ਨਛੱਤਰ ਸਿੰਘ, ਮਾਸਟਰ ਸੁਰਜੀਤ ਸਿੰਘ, ਮਾਸਟਰ ਰਣਜੋਧ ਸਿੰਘ, ਪਟਵਾਰੀ ਦਰਸ਼ਨ ਸਿੰਘ, ਮਾਸਟਰ ਪਰਮਜੀਤ ਸਿੰਘ, ਗੁਰਜੰਟ ਸਿੰਘ ਐਸ ਈ ਪੀ ਓ. , ਸੁਰਜਨ ਸਿੰਘ, ਮਾਸਟਰ ਸਵਰਨ ਸਿੰਘ, ਹਾਕਮ ਸਿੰਘ ਕੋਆਪਰੇਟਿਵ ਵਿਭਾਗ (ਸਾਰੇ ਭਗਤਾ ਭਾਈ), ਮਾਸਟਰ ਲਾਭ ਸਿੰਘ ਡੋਡ, ਮਾਸਟਰ ਬਾਵਾ ਸਿੰਘ ਕੋਠਾ ਗੁਰੂ, ਗੁਰਜੰਟ ਸਿੰਘ ਜਲਾਲ, ਦਲੀਪ ਸਿੰਘ ਕੇਸਰ ਸਿੰਘ ਵਾਲਾ, ਗੁਰਦੀਪ ਸਿੰਘ ਸਾਬਕਾ ਏ.ਐਸ.ਆਈ. ਕੇਸਰ ਸਿੰਘ ਵਾਲਾ ਅਤੇ ਮਾਸਟਰ ਦਰਬਾਰਾ ਸਿੰਘ ਮਲੂਕਾ ਆਦਿਕ ਪੈਨਸ਼ਨਰ ਹਾਜ਼ਿਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



