HOME ਮਾਮਲਾ ਸੜਕ ਦੀ ਖ਼ਸਤਾ ਹਾਲਤ ਦਾ

ਮਾਮਲਾ ਸੜਕ ਦੀ ਖ਼ਸਤਾ ਹਾਲਤ ਦਾ

2
ਬੀਕੇਯੂ ਪੰਜਾਬ 6 ਸਤੰਬਰ ਤੋਂ ਸੰਗੋਵਾਲ ਟੋਲ ਪਲਾਜ਼ਾ ਕਰੇਗੀ ਫ੍ਰੀ- ਲਖਵੀਰ ਸਿੰਘ ਗੋਬਿੰਦਪੁਰ 
ਕਰਮਚਾਰੀਆਂ ਨੂੰ ਪਰਚੀ ਨਾ ਕੱਟਣ ਦੀ ਚਿਤਾਵਨੀ 

ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟੋਲ ਪਲਾਜ਼ਾ ਨਕੋਦਰ ਤੋਂ ਜਗਰਾਓਂ ਰੋਡ ਚਲ ਰਿਹਾ ਹੈ ਉਸ ਟੋਲ ਪਲਾਜ਼ਾ ਦੇ ਮਨੈਜਰ ਨੂੰ ਚਾਰ , ਪੰਜ ਵਾਰ ਜਾਣੂੰ ਕਰਵਾਇਆ ਗਿਆ ਕਿ ਜਿਸ ਰੋਡ ਤੋਂ ਇਹ ਟੋਲ ਵਸੂਲੀ ਕਰ ਰਿਹਾ ਹੈ। ਇਸ ਰੋਡ ਦੀ ਹਾਲਾਤ ਬਹੁਤ ਖ਼ਸਤਾ ਹੋ ਚੁੱਕੀ ਹੈ। ਟੋਲ ਪਲਾਜ਼ਾ ਕੰਪਨੀ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਅਤੇ ਨਾ ਹੀ ਖ਼ਸਤਾ ਹਾਲਤ ਸੜਕ ਦੀ ਮੁਰੰਮਤ ਕੀਤੀ ਗਈ ਹੈ। ਵਾਰ- ਵਾਰ ਇਸ ਸਮੱਸਿਆ ਤੋਂ ਜਾਣੂ ਕਰਵਾਉਣ ਦੇ ਬਾਵਜੂਦ ਟੋਲ ਪਲਾਜ਼ਾ ਕਰਮਚਾਰੀਆਂ ਵੱਲੋਂ ਦੋ ਦੋ ਦਿਨ ਕਰਕੇ ਵਖ਼ਤ ਅੱਗੇ ਦੀ ਅੱਗੇ ਲਗਾਇਆ ਜਾ ਰਿਹਾ ਹੈ। ਭਾਰੀ ਬਰਸਾਤ ਕਾਰਨ ਇਸ ਰੋਡ ਦੀ ਹਾਲਾਤ ਹੋਰ ਵੀ ਖ਼ਸਤਾ ਹੋ ਗਈ ਹੈ ਜਿਸ ਨਾਲ ਇਸ ਰੋਡ ਤੋਂ ਲੰਘਣ ਵਾਲੇ ਰਾਹਗੀਰ ਕਿਸੇ ਸਮੇਂ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਜ਼ਿਲ੍ਹਾ ਪ੍ਰਧਾਨ ਵੱਲੋਂ ਇਸ ਬਾਬਤ ਟੋਲ ਪਲਾਜ਼ਾ ਕਰਮਚਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ  ਸੜਕ ਦੀ ਖ਼ਸਤਾ ਹਾਲਤ ਕਾਰਨ  ਕੁਝ ਦਿਨ ਪਹਿਲਾਂ ਨਕੋਦਰ ਨਜ਼ਦੀਕ ਮੋਟਰਸਾਈਕਲ ਸਵਾਰ ਡਿੱਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਹੈ। ਪਰ ਟੋਲ ਪਲਾਜ਼ਾ ਕਰਮਚਾਰੀਆਂ ਅਤੇ ਕੰਪਨੀ ਦੇ ਕੰਨ ਤੇ ਜੂੰ ਨਹੀਂ ਸਰਕੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਟੋਲ ਪਲਾਜ਼ਾ ਕਰਮਚਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਕਿ ਜਿਨ੍ਹਾਂ ਚਿਰ ਸੜਕ ਦੀ ਮੁਰੰਮਤ ਨਹੀਂ ਕੀਤੀ ਜਾਂਦੀ ਟੋਲ ਪਰਚੀ ਫ੍ਰੀ ਕੀਤੀ ਜਾਵੇ। ਨਹੀ ਤਾਂ ਸਖ਼ਤ ਐਕਸ਼ਨ ਲੈਂਦਿਆਂ 6 ਸਤੰਬਰ ਤੋਂ ਇਸ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਟੋਲ ਪਲਾਜ਼ਾ ਫ੍ਰੀ ਕਰ ਦਿੱਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕ੍ਰਿਤ੍ਰਿਮ ਬੁੱਧੀ(ARTIFICIAL INTELLIGENCE)ਦਾ ਭਵਿੱਖ
Next articleਅੱਜ ਅਧਿਆਪਕ ਦਿਵਸ ‘ਤੇ ਅਧਿਆਪਕ ਦਾ ਸਨਮਾਨ ਹੀ ਵਿਦਿਆਰਥੀ ਦੀ ਸਫਲਤਾ