
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ)– ਡਾ ਸਰੂਪ ਸਿੰਘ ਸਹੋਤਾ ਸਾਬਕਾ ਮੈਡੀਕਲ ਅਫ਼ਸਰ, ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੇ ਨਮਿਤ ਉਨ੍ਹਾਂ ਦੇ ਜੱਦੀ ਪਿੰਡ ਜੀਆਂ ਸਹੋਤਾ ਖ਼ੁਰਦ ਵਿਖੇ ਅੰਤਿਮ ਅਰਦਾਸ ਮੌਕੇ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਭਾਈ ਜਸਮੇਲ ਸਿੰਘ ਕੀਰਤਨੀ ਜਥੇ ਵਲੋਂ ਮਨੋਹਰ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਲੋਂ ਸਵਰਗਵਾਸੀ ਡਾ ਸਰੂਪ ਸਿੰਘ ਸਹੋਤਾ ਦੁਆਰਾ ਇਲਾਕੇ ਭਰ ਵਿੱਚ ਨਿਭਾਈਆਂ ਸੇਵਾਵਾਂ ਨੂੰ ਯਾਦ ਕਰਦੇ ਹੋਏ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਡਾ ਰਣਜੀਤ ਸਿੰਘ ਜ਼ਿਲ੍ਹਾ ਸਿਹਤ ਅਫ਼ਸਰ, ਡਾ ਸਵਿਤਾ ਰਾਣਾ ਜ਼ਿਲ੍ਹਾ ਫੂਡ ਕੰਟਰੋਲ ਅਫ਼ਸਰ ਗੁਰਦਾਸਪੁਰ, ਜਸਵਿੰਦਰ ਸਿੰਘ ਸਹੋਤਾ ਦਿਵਿਆਂਗ ਰਾਇਟਸ ਐਕਟਵਿਸਟ, ਜਗੀਰ ਸਿੰਘ ਮੁਲਾਜ਼ਮ ਆਗੂ, ਪਰਮਜੀਤ ਸਿੰਘ ਸਬ ਇੰਸਪੈਕਟਰ, ਹੈਡਮਾਸਟਰ ਨਸੀਬ ਸਿੰਘ, ਡਾ ਗੁਰਸੇਵਕ ਸਿੰਘ, ਅਵਤਾਰ ਸਿੰਘ, ਸੁਰਿੰਦਰ ਸਿੰਘ, ਕਰਨਜੀਤ ਸਿੰਘ, ਹਰਮਨਜੀਤ ਸਿੰਘ, ਤੁਲਸਾ ਸਿੰਘ, ਮਨਜੀਤ ਸਿੰਘ, ਕਮਲਜੀਤ ਸਿੰਘ, ਠੇਕੇਦਾਰ ਸਰਬਜੀਤ ਸਿੰਘ, ਸਤਨਾਮ ਸਿੰਘ, ਕਰਨੈਲ ਸਿੰਘ, ਜਗਦੀਸ਼ ਸਿੰਘ, ਸਹਿਦੇਵ ਸਿੰਘ, ਕਿਸ਼ਨ ਚੰਦ ਚੰਡੀਗੜ੍ਹ, ਰਜੀਵ ਭੱਟੀ ਚੰਡੀਗੜ੍ਹ, ਸੀਤਲ ਸਿੰਘ, ਕਨਵਜੀਤ ਸਿੰਘ, ਅਮਰਜੀਤ ਸਿੰਘ, ਤੇਜਵੀਰ ਸਿੰਘ, ਸਤਿੰਦਰ ਸਿੰਘ, ਗੁਰਪ੍ਰੀਤ ਸਿੰਘ, ਊਸ਼ਾ ਰਾਣੀ, ਨੇਹਾ, ਲਛਮੀ ਦੇਵੀ, ਸੱਤਿਆ ਦੇਵੀ, ਰੁਪਿੰਦਰ ਕੌਰ, ਬਿਮਲਾ, ਬੇਵੀ, ਮਨਜੀਤ, ਰਾਜ ਰਾਣੀ ਐਡਮਿਨ ਅਫ਼ਸਰ ਐਮ ਈ ਐਸ ਪਠਾਨਕੋਟ, ਹਰਮਿੰਦਰ ਕੌਰ ਹੈਡ ਟੀਚਰ, ਨੀਲਮ, ਸਰਬਜੀਤ ਕੌਰ, ਜੈਦੀਪ ਕੌਰ, ਜਸਲੀਨ ਕੌਰ, ਤਰਨਦੀਪ ਕੌਰ ਆਦਿ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਭਰ ਦੀਆਂ ਸ਼ਖ਼ਸੀਅਤਾਂ ਹਾਜ਼ਰ ਸਨ।


