HOME ਨੰਬਰਦਾਰ ਯੂਨੀਅਨ ਅਤੇ ਲਾਇਨਜ਼ ਕਲੱਬ ਵੱਲੋਂ ਜਸ਼ਨਾਂ ਨਾਲ ਮਨਾਇਆ ਜਾਵੇਗਾ ਆਜ਼ਾਦੀ ਦਿਹਾੜਾ...

ਨੰਬਰਦਾਰ ਯੂਨੀਅਨ ਅਤੇ ਲਾਇਨਜ਼ ਕਲੱਬ ਵੱਲੋਂ ਜਸ਼ਨਾਂ ਨਾਲ ਮਨਾਇਆ ਜਾਵੇਗਾ ਆਜ਼ਾਦੀ ਦਿਹਾੜਾ – ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ

ਫੋਟੋ : ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨਾਲ ਮੀਟਿੰਗ ਉਪਰੰਤ ਦੇਸ਼ ਭਗਤੀ ਦਰਸਾਉਂਦੀ ਨੰਬਰਦਾਰ ਸਾਹਿਬਾਨਾਂ ਦੀ ਇੱਕ ਤਸਵੀਰ।

ਕਾਲੇ ਅੰਗਰੇਜ਼ ਬਣ ਦੇਸ਼ ਦਾ ਅਕਸ ਦੁਨੀਆਂ ਵਿੱਚ ਧੁੰਧਲਾ ਨਾ ਕਰਨ ਕੁਰਸੀਧਾਰੀ – ਨੰਬਰਦਾਰ ਯੂਨੀਅਨ

ਨੂਰਮਹਿਲ ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਹੈੱਡ ਆਫਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਹੋਈ। ਇਸ ਮੌਕੇ ਨੰਬਰਦਾਰ ਸਾਹਿਬਾਨਾਂ ਨੇ ਸ਼ਹੀਦ-ਏ-ਆਜ਼ਮ ਸ. ਊਧਮ ਸਿੰਘ ਜੀ ਨੂੰ ਆਪਣੀ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਅਤੇ ਦੇਸ਼ ਦਾ ਕੌਮੀ ਦਿਹਾੜਾ ਜਸ਼ਨ-ਏ-ਆਜ਼ਾਦੀ ਦੇ ਬੈਨਰ ਹੇਠ ਸ਼ਰਧਾ ਭਾਵ ਨਾਲ ਮਨਾਉਣ ਦਾ ਫੈਸਲਾ ਲਿਆ। ਨੰਬਰਦਾਰਾਂ ਨੇ ਸਮੂਹ ਨੰਬਰਦਾਰ ਸਾਹਿਬਾਨਾਂ, ਨੂਰਮਹਿਲ ਨਿਵਾਸੀਆਂ ਸਮੇਤ ਇਲਾਕਾ ਨਿਵਾਸੀਆਂ ਨੂੰ 15 ਅਗਸਤ ਨੂੰ ਸਵੇਰੇ 8 ਵਜੇ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਪਹੁੰਚਣ ਦਾ ਆਦਰ ਸਹਿਤ ਸੱਦਾ ਪੱਤਰ ਦਿੱਤਾ। ਮੀਟਿੰਗ ਵਿੱਚ ਸ਼ਾਮਿਲ ਨੰਬਰਦਾਰ ਸਾਹਿਬਾਨਾਂ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਵਿੱਤੀ ਸਹਾਇਤਾ ਵੀ ਖੁੱਲ੍ਹੇ ਦਿਲ ਨਾਲ ਦਿੱਤੀ। ਭੈਣ-ਭਰਾ ਦੇ ਰਿਸ਼ਤੇ ਨੂੰ ਕੱਚੇ ਧਾਗੇ ਨਾਲ ਮਜ਼ਬੂਤੀ ਨਾਲ ਬੰਨਣ ਵਾਲੇ ਤਿਓਹਾਰ ਰੱਖੜੀ ਦੀਆਂ ਦੁਨੀਆ ਵਿੱਚ ਵਸਦੇ ਹਰ ਭੈਣ-ਭਰਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੀਟਿੰਗ ਵਿੱਚ ਉਹਨਾਂ ਕੁਰਸੀਧਾਰੀ ਰਾਜਨੀਤਕ ਲੀਡਰਾਂ ਅਤੇ ਅਫਸਰਾਂ ਨੂੰ ਆੜੇ ਹੱਥੀਂ ਲੈਂਦਿਆਂ ਨੰਬਰਦਾਰ ਸਾਹਿਬਾਨਾਂ ਨੇ ਕਿਹਾ ਉਹ ਕਾਲੇ ਅੰਗਰੇਜ਼ ਬਣ ਕੇ ਦੇਸ਼ ਦਾ ਅਕਸ ਦੁਨੀਆ ਵਿੱਚ ਨਿੱਤ ਵਿਗਾੜਨ ਤੋਂ ਬਾਜ਼ ਆਉਣ, ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਲਾਜ਼ ਰੱਖਣ। ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਨੰਬਰਦਾਰਾਂ ਦਾ ਮਾਣ-ਭੱਤਾ 5000/- ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਜਲਦੀ ਕਰਨ। ਹਲਕਾ ਵਿਧਾਇਕ ਨਕੋਦਰ ਸ਼੍ਰੀਮਤੀ ਇੰਦਰਜੀਤ ਕੌਰ ਮਾਨ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਨੰਬਰਦਾਰਾਂ ਦੀਆਂ ਚਿਰ ਕਾਲ ਤੋਂ ਲਟਕ ਰਹੀਆਂ ਮੰਗਾਂ ਦਾ ਮਸਲਾ ਵਿਧਾਨ ਸਭਾ ਵਿੱਚ ਰੱਖਣ, ਨੂਰਮਹਿਲ ਦੇ ਸਰਕਾਰੀ ਸਕੂਲ ਨੂੰ ਉਸਾਰਣ ਵਿੱਚ ਦੇਰੀ ਨਾ ਕਰਨ। ਨੂਰਮਹਿਲ ਦੇ ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ ਵੱਲੋਂ ਸਬ ਤਹਿਸੀਲ ਨੂਰਮਹਿਲ ਦੀ ਜੋ ਨੁਹਾਰ ਬਦਲੀ ਹੈ, ਸਮੂਹ ਨੰਬਰਦਾਰ ਸਾਹਿਬਾਨਾਂ ਨੇ ਮਿਲਕੇ ਸ਼ਲਾਘਾ ਕੀਤੀ। ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੇ ਪ੍ਰਧਾਨ ਲਾਇਨ ਦਿਨਕਰ ਸੰਧੂ, ਸਲਾਹਕਾਰ ਲਾਇਨ ਸੀਤਾ ਰਾਮ ਸੋਖਲ ਉਚੇਚੇ ਤੌਰ ‘ਤੇ ਸ਼ਾਮਿਲ ਹੋਏ ਜਿਨ੍ਹਾਂ ਨੇ 15 ਅਗਸਤ ਮੌਕੇ ਵਿਸ਼ੇਸ਼ ਸਹਿਯੋਗ ਕਰਨ ਦਾ ਐਲਾਨ ਕੀਤਾ। ਇਸ ਮੀਟਿੰਗ ਵਿੱਚ ਜਥੇਬੰਦੀ ਦੇ ਪ੍ਰਮੁੱਖ ਆਗੂ ਸੁਰਿੰਦਰ ਸਿੰਘ ਬੁਰਜ ਕੇਲਾ ਸਕੱਤਰ ਜਨਰਲ, ਰਾਮ ਦਾਸ ਬਾਲੂ ਚੂਹੇਕੀ ਕੈਸ਼ੀਅਰ, ਜਗਨ ਨਾਲ ਚਾਹਲ ਪੀ.ਆਰ.ਓ, ਤਰਸੇਮ ਲਾਲ ਉੱਪਲ ਖਾਲਸਾ ਪ੍ਰੈੱਸ ਸਕੱਤਰ, ਮਹਿੰਦਰ ਸਿੰਘ ਨਾਹਲ ਵਿਸ਼ੇਸ਼ ਸਲਾਹਕਾਰ, ਜਰਨੈਲ ਸਿੰਘ ਗਦਰਾ ਸਲਾਹਕਾਰ ਤੋਂ ਜਥੇਬੰਦੀ ਦੇ ਪ੍ਰਮੁੱਖ ਕ੍ਰਮਵਾਰ ਜਗੀਰ ਸਿੰਘ ਸੰਗੋਵਾਲ, ਸੀਤਲ ਦਾਸ ਰਾਜੋਵਾਲ, ਹਰਪਾਲ ਸਿੰਘ ਪੁਆਦੜਾ, ਬੱਗੜ ਰਾਮ ਬਿਲਗਾ, ਦਿਲਬਾਗ ਸਿੰਘ ਜੰਡਿਆਲਾ, ਅਸ਼ੋਕ ਕੁਮਾਰ ਕੰਦੋਲਾ ਖੁਰਦ ਸਾਬਕਾ ਸਰਪੰਚ, ਲਖਬੀਰ ਸਿੰਘ ਪੁਆਦੜਾ, ਅਜੀਤ ਰਾਮ ਤਲਵਣ, ਦਿਲਾਵਰ ਸਿੰਘ ਅਤੇ ਅਮਰਜੀਤ ਗੁਮਟਾਲੀ, ਆਤਮਾ ਰਾਮ ਭੰਡਾਲ ਬੂਟਾ, ਭਜਨ ਲਾਲ ਕਾਦੀਆਂ, ਸ਼ਰਧਾ ਰਾਮ ਲਖਣਪਾਲ, ਪ੍ਰੇਮ ਚੰਦ ਮੁਆਈ, ਕਸ਼ਮੀਰ ਚੰਦ ਧਨੀ ਪਿੰਡ, ਬਲਜਿੰਦਰ ਸਿੰਘ ਬਿਲਗਾ, ਗੁਰਚਰਨ ਸਿੰਘ ਧਨੀ ਪਿੰਡ, ਸੁਖਵਿੰਦਰ ਸਿੰਘ ਉਮਰਪੁਰ ਕਲਾਂ, ਸੰਤੋਖ ਸਿੰਘ ਬਿਲਗਾ, ਕਸ਼ਮੀਰੀ ਲਾਲ ਤਲਵਣ, ਰਮੇਸ਼ ਲਾਲ ਤੋਂ ਇਲਾਵਾ ਸਬ ਤਹਿਸੀਲ ਦੇ ਪਟਵਾਰੀ ਸਾਹਿਬਾਨਾਂ ਅਤੇ ਫਰਦ ਕੇਂਦਰ ਦੇ ਕਰਮਚਾਰੀਆਂ ਨੇ ਜਿੱਥੇ ਸ਼ਹੀਦ-ਏ-ਆਜ਼ਮ ਸ. ਊਧਮ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਉੱਥੇ 15 ਅਗਸਤ ਨੂੰ ਰਾਸ਼ਟਰੀ ਝੰਡੇ ਨੂੰ ਸਲਾਮ ਅਤੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਸਾਥੀਆਂ ਸਮੇਤ ਗੱਜ-ਵੱਜ ਕੇ ਪਹੁੰਚਣ ਦਾ ਅਹਿਦ ਲਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਭਾਰਤੀ ਅਦਾਕਾਰਾ ਅਤੇ ਗਾਇਕਾ ਪਦਮਨੀ ਕੋਲਹਾਪੁਰੀ ਦਾ ਹਵਾਈ ਅਡੇ ਤੇ ਅਖੰਡ ਹੋਮਜ਼ ਵਲੋ ਸਵਾਗਤ 10 ਅਗਸਤ ਐਤਵਾਰ ਸ਼ਾਮ 6 ਵਜੇ ਦੇਰ ਰਾਤ ਤੱਕ ਰਾਤ ਦੇ ਖਾਣੇ ਤੇ ਵਿਸ਼ੇਸ਼ ਮੀਟ ਐਂਡ ਗ੍ਰੀਟ ਸਮਾਗਮ
Next articleਸਵੱਛ ਵਾਤਾਵਰਨ ਰੱਖਣ ਲਈ ਰੁੱਖ ਲਗਾਉਣੇ ਹਰ ਇਨਸਾਨ ਲਈ ਜ਼ਰੂਰੀ ਹੈ:- ਸ੍ਰੀ ਰਾਮ ਬਿਰਹਾ।