HOME ਸਵੱਛ ਵਾਤਾਵਰਨ ਰੱਖਣ ਲਈ ਰੁੱਖ ਲਗਾਉਣੇ ਹਰ ਇਨਸਾਨ ਲਈ ਜ਼ਰੂਰੀ ਹੈ:- ਸ੍ਰੀ...

ਸਵੱਛ ਵਾਤਾਵਰਨ ਰੱਖਣ ਲਈ ਰੁੱਖ ਲਗਾਉਣੇ ਹਰ ਇਨਸਾਨ ਲਈ ਜ਼ਰੂਰੀ ਹੈ:- ਸ੍ਰੀ ਰਾਮ ਬਿਰਹਾ।

3

ਨਵਾਂਸ਼ਹਿਰ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਜੌਇੰਟ ਐਸੋਸੀਏਸ਼ਨ ਇੰਡੀਪੈਂਡਟ ਮੈਡੀਕਲ ਲੈਬੋਟਰੀ ਐਂਡ ਅਲਾਈਡ ਪ੍ਰੋਫੈਸ਼ਨਲ ਬਲਾਕ ਨਵਾਂਸ਼ਹਿਰ ਵੱਲੋਂ ਬਲਾਕ ਪ੍ਰਧਾਨ ਡਾਕਟਰ ਸ੍ਰੀ ਰਾਮ ਬਿਰਹਾ ਦੀ ਅਗਵਾਈ ਵਿੱਚ ਮੈਂਬਰਾਂ ਵੱਲੋਂ ਨਵਾਂਸ਼ਹਿਰ ਦੇ ਆਸ ਪਾਸ ਛਾਂ ਦਾਰ ਅਤੇ ਫ਼ਲਦਾਰ ਬੂਟੇ ਲਗਾਏ ਗਏ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜੈ ਮਿਲਾਪ ਐਸੋਸੀਏਸ਼ਨ ਦੇ ਨਵਾਂਸ਼ਹਿਰ ਬਲਾਕ ਦੇ ਪ੍ਰਧਾਨ ਡਾਕਟਰ ਸ੍ਰੀ ਰਾਮ ਬਿਰਹਾ ਨੇ ਕਿਹਾ ਕਿ ਸਵੱਛ ਵਾਤਾਵਰਨ ਰੱਖਣ ਲਈ ਰੁੱਖ ਲਗਾਉਣੇ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਹੈ। ਹਵਾ ਵਿੱਚ ਪ੍ਰਦੂਸ਼ਣ ਫ਼ੈਲਣ ਨਾਲ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਦਾ ਖਦਸ਼ਾ ਰਹਿੰਦਾ ਹੈ। ਇਸ ਲਈ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਰੁੱਖਾਂ ਦਾ ਲਗਾਉਣਾ ਅਤਿ ਜ਼ਰੂਰੀ ਹੈ। ਰੁੱਖ ਜਿੱਥੇ ਸਾਨੂੰ ਠੰਢੀ ਛਾਂ ਦਿੰਦੇ, ਫ਼ਲ ਦਿੰਦੇ ਉੱਥੇ ਸਾਡੇ ਸਾਹ ਲੈਣ ਲਈ ਤਾਜ਼ਾ ਆਕਸੀਜਨ ਵੀ ਦਿੰਦੇ ਹਨ। ਇਸ ਸਮੇਂ ਉਨ੍ਹਾਂ ਦੇ ਨਾਲ ਜ਼ਿਲ੍ਹਾ ਕੈਸ਼ੀਅਰ ਅਮਿਤ ਭੱਲਾ, ਵਾਇਸ ਚੇਅਰਮੈਨ ਗੁਰਦੀਪ ਕੁਮਾਰ, ਬਲਾਕ ਕੈਸ਼ੀਅਰ ਡਾਕਟਰ ਤਜਿੰਦਰਪਾਲ ਸਿੰਘ, ਜਨਰਲ ਸਕੱਤਰ ਸੁਖਬੀਰ ਕੁਮਾਰ ਅਤੇ ਬਲਾਕ ਦੇ ਸਮੂਹ ਮੈਂਬਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨੰਬਰਦਾਰ ਯੂਨੀਅਨ ਅਤੇ ਲਾਇਨਜ਼ ਕਲੱਬ ਵੱਲੋਂ ਜਸ਼ਨਾਂ ਨਾਲ ਮਨਾਇਆ ਜਾਵੇਗਾ ਆਜ਼ਾਦੀ ਦਿਹਾੜਾ – ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ
Next articleਦੇਸ਼ ਦੁਨੀਆਂ ਦੇ ਭਖ਼ਦੇ ਮੁੱਦਿਆਂ ‘ਤੇ ਕੇਂਦਰਤ ਹੋਏਗਾ ਗੁਲਾਬ ਕੌਰ ਨੂੰ ਸਮਰਪਤ ਮੇਲਾ ਗ਼ਦਰੀ ਬਾਬਿਆਂ ਦਾ