HOME ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਜੀ ਰੱਬ ਬਣਕੇ...

ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਜੀ ਰੱਬ ਬਣਕੇ ਆਏ ਮਰੀਜ਼ਾਂ ਦੀ ਸੇਵਾ ਕਰਨ ਲਈ ਆਏ ਅੱਗੇ

2

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਜੀ ਅਤੇ ਉਨ੍ਹਾਂ ਦੇ ਸਾਥੀ ਸਰਦਾਰ ਸ਼ਮਿੰਦਰ ਸਿੰਘ ਗਰਚਾ ਜੀ ਮਰੀਜ਼ਾਂ ਦੀ ਸੇਵਾ ਕਰਨ ਲਈ ਅੱਗੇ ਆਏ। ਇਹ ਸੰਸਥਾ ਮਨੁੱਖਤਾ ਦੀ ਸੇਵਾ ਕਰਦੀ ਹੈ ਇਨ੍ਹਾਂ ਨੂੰ ਕੋਈ ਫਰਕ ਨਹੀਂ ਹੈ ਕਿ ਮਰੀਜ਼ ਦੀ ਕੋਈ ਜਾਤ, ਧਰਮ ਹੋਵੇ ਬਸ ਇਨ੍ਹਾਂ ਦਾ ਕੰਮ ਹੈ ਇਨਸਾਨੀਅਤ ਦੇ ਨਾਤੇ ਕੋਈ ਵੀ ਲੋੜਵੰਦ ਮਰੀਜ, ਪੜ੍ਹਾਈ ਵਿੱਚ ਕਿਸੇ ਬੱਚੇ ਨੂੰ ਲੋੜ ਹੋਵੇ ਜਾਂ ਖਿਡਾਰੀ ਹੋਵੇ ਇਹ ਸੰਸਥਾ ਇਨ੍ਹਾਂ ਦੀ ਮੱਦਦ ਕਰਦੀ ਹੈ ਹੁਣ ਮੈਂ ਵਿਕਰਮਜੀਤ ਸਿੰਘ ਵਿੱਕੀ ਜੋਂ ਕਿ ਦੋ ਸਾਲ ਤੋਂ ਲੱਤ ਗੋਡੇ ਤੋਂ ਟੁੱਟਣ ਕਰਕੇ ਆਪਣੀ ਮਾਤਾ ਤੇ ਡਿਪਿੰਡ ਹੋ ਕੇ ਰਹਿ ਗਿਆ ਸੀ ਉਸ ਦੀ ਮਾਤਾ ਉਸ ਨੂੰ ਡੇਰੇ ਤੋਂ ਲਿਆ ਕੇ ਰੋਟੀ ਖਲਾਉਦੀ ਸੀ ਜਿਹੜਾ ਕਿ ਆਪਣੀ ਮਾਤਾ ਨੂੰ ਮਜ਼ਦੂਰੀ ਕਰਕੇ ਪਹਿਲਾਂ ਰੋਟੀ ਖਿਲਾਉਦਾ ਸੀ ਮੇਰੀ ਇੱਕ ਅਪੀਲ ਤੇ ਇਸ ਸੰਸਥਾ ਨੇ ਉਸ ਮਰੀਜ਼ ਦਾ ਅਪ੍ਰੇਸ਼ਨ ਕਰਾਉਣ ਲਈ ਸਾਰੀ ਜ਼ਿੰਮੇਵਾਰੀ ਚੁੱਕੀ ਹੈ ਅਤੇ ਉਨ੍ਹਾਂ ਦੋਹਾਂ ਜਾਣਿਆ ਦੇ ਖਾਣੇ ਦਾ ਪ੍ਰਬੰਧ ਕੀਤਾ ਅਤੇ ਇਹ ਕਿਹਾ ਕਿ ਜਦੋ ਤੱਕ ਮਰੀਜ਼ ਠੀਕ ਨਹੀਂ ਹੁੰਦਾ ਉਦੋਂ ਤੱਕ ਖਾਣਾ ਮਿਲਦਾ ਰਹੇਗਾ। ਇਸ ਲਈ ਮੈਂ ਅਤੇ ਸਾਡੇ ਪਿੰਡ ਦੇ ਨਗਰ ਨਿਵਾਸੀ ਸ ਦਿਲਬਾਗ ਸਿੰਘ ਬਾਗੀ,ਸ ਸ਼ਮਿੰਦਰ ਸਿੰਘ ਗਰਚਾ,ਰੋਟੇ ਸੈਕਟਰੀ ਜੀਵਨ ਦਾਸ,ਰੋਟੇ ਰਣਜੀਤ ਸਿੰਘ ਕੰਦੋਲਾ,ਰੋਟੇ ਸੁਖਵਿੰਦਰ ਸਿੰਘ ਧਾਮੀ ਅਤੇ ਹੋਰ ਰੋਟਰੀ ਕਲੱਬ ਬੰਗਾ ਗਰੀਨ ਦੇ ਮੈਂਬਰਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੇ- ਸਹਾਰਿਆਂ ਦਾ ਸਹਾਰਾ ਬਣਨ ਦੀ ਕੋਸ਼ਿਸ਼ ਕੀਤੀ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੱਚਰ ਦਾ ਕੈਨੇਡਾ ਪੁੱਜਣ ਤੇ ਸਵਾਗਤ
Next articleWhy the US Wants to Punish India