HOME ਸੱਚਰ ਦਾ ਕੈਨੇਡਾ ਪੁੱਜਣ ਤੇ ਸਵਾਗਤ

ਸੱਚਰ ਦਾ ਕੈਨੇਡਾ ਪੁੱਜਣ ਤੇ ਸਵਾਗਤ

3
ਭਗਵੰਤਪਾਲ ਸਿੰਘ ਸੱਚਰ  ਅਤੇ ਉਨਾ ਦੇ ਸਾਥੀ

ਵੈਨਕੂਵਰ  (ਸਮਾਜ ਵੀਕਲੀ)  (ਮਲਕੀਤ ਸਿੰਘ)– ਮਾਝੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਚਰਚਿਤ ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਦਾ ਕੈਨੇਡਾ ਦੇ ਬਰੈਪਟਨ ਸ਼ਹਿਰ ਵਿਖੇ ਪਹੁੰਚਣ ਤੇ ਉਨਾਂ ਦੇ ਸੱਜਣਾਂ ਮਿੱਤਰਾਂ ਅਤੇ ਹੋਰਨਾਂ ਸਬੰਧੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਗੱਲਬਾਤ ਕਰਦਿਆਂ ਸੱਚਰ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਹੀ ਇੱਕ ਅਜਿਹੀ ਸਿਆਸੀ ਜਮਾਤ ਹੈ ਜਿਸ ਦੇ ਹੱਥਾਂ ਚ ਦੇਸ਼ ਦੀ ਵਾਗਡੋਰ ਸੁਰੱਖਿਅਤ ਰਹਿ ਸਕਦੀ ਹੈ। ਪੰਜਾਬ ਵਿੱਚਲੀ ਮੌਜੂਦਾ ਆਪ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਉਹਨਾਂ ਕਿਹਾ ਕਿ ਇਸ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਂ ਦੇ ਹੀ ਮੁੱਖ ਮੰਤਰੀ ਹਨ ਜਦੋਂ ਕਿ ਸਾਰੇ ਅਹਿਮ ਫੈਸਲੇ ਦਿੱਲੀ ਦਰਬਾਰ ਤੋਂ ਹੀ ਜਾਰੀ ਹੁੰਦੇ ਹਨ। ਅਖੀਰ ਚ ਉਹਨਾਂ ਕਿਹਾ ਕਿ ਪਿਛਲੇ ਦਿਨੀ ਮਜੀਠਾ ਹਲਕੇ ਚ ਕਾਂਗਰਸ ਵੱਲੋਂ ਕਰਵਾਈ ਗਈ ਸੂਬਾਈ ਪੱਧਰੀ ਰੈਲੀ ਚ ਇਕੱਤਰ ਹੋਏ ਵਿਸ਼ਾਲ ਜਨਤਕ ਇਕੱਠ ਨੇ ਜਿੱਥੇ ਕਿ ਉਹਨਾਂ ਦੇ ਸਿਆਸੀ ਵਿਰੋਧੀਆਂ ਨੂੰ ਹਲੂਣਾ ਦਿੱਤਾ ਹੈ ,ਉੱਥੇ ਕਾਂਗਰਸ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਮਜੀਠਾ ਹਲਕੇ ਚ ਤਿੰਨ ਦਹਾਕਿਆਂ ਤੋਂ ਕੀਤੀ ਜਾ ਰਹੀ ਲੋਕ ਸੇਵਾ ਦੇ ਮੱਦੇ ਨਜ਼ਰ ਦਿੱਤੇ ਗਏ ਸਿਆਸੀ ਥਾਪੜੇ ਦੀ ਚਰਚਾ ਵੀ ਪੰਜਾਬ ਸਮੇਤ ਵਿਦੇਸ਼ਾਂ ਤੱਕ ਹੋ ਰਹੀ ਹੈ। ਇਸ ਮੌਕੇ ਤੇ ਉਹਨਾਂ ਨਾਲ ਰਾਣਾ ਪ੍ਰਤਾਪ ਸਿੰਘ ਰੰਧਾਵਾ ਜਸਕਰਨਪ੍ਰੀਤ ਸਿੰਘ ਕੱਥੂਨੰਗਲ ,ਗੁਰਮੁਖ ਸਿੰਘ , ਪਲਵਿੰਦਰ ਸਿੰਘ ਅਤੇ ਗੁਰਨਾਮ ਸਿੰਘ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article” ਸੱਜਣ “
Next articleਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਜੀ ਰੱਬ ਬਣਕੇ ਆਏ ਮਰੀਜ਼ਾਂ ਦੀ ਸੇਵਾ ਕਰਨ ਲਈ ਆਏ ਅੱਗੇ