HOME ਪਿੰਡ ਸੱਲ੍ਹ ਕਲਾਂ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ...

ਪਿੰਡ ਸੱਲ੍ਹ ਕਲਾਂ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ।

3

ਬੰਗਾ   (ਸਮਾਜ ਵੀਕਲੀ)    ( ਚਰਨਜੀਤ ਸੱਲ੍ਹਾ ) ਕੱਲ ਰਾਤ ਨੂੰ ਪਿੰਡ ਸੱਲ੍ਹ ਕਲਾਂ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ।ਜਿਸ ਵਿੱਚ ਭੰਤੇ ਵਿਨੇ ਥੈਰੋ ਜੀ ਨੇ ਪੰਚ ਸੀਲ ਬੋਲ ਕੇ ਸਮਾਗਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਪ੍ਰਵੀਨ ਬੰਗਾ ਇੰਚਾਰਜ ਜੋਨ ਲੁਧਿਆਣਾ ਬਸਪਾ ਨੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਵਾਰੇ ਵਿਸਥਾਰ ਸਾਹਿਤ ਚਾਨਣਾ ਪਾਇਆ। ਪੰਜਾਬ ਸੰਭਾਲੋ ਮੁਹਿੰਮ ਤਹਿਤ ਬਸਪਾ ਦੀਆਂ ਨੀਤੀਆਂ ਵਾਰੇ ਦੱਸਿਆ ਅੱਜ ਬਾਬਾ ਸਾਹਿਬ ਜੀ ਨੂੰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਕਰਕੇ ਹੀ ਅਸੀਂ ਤੁਸੀ ਅਤੇ ਪੂਰਾ ਵਿਸ਼ਵ ਜਾਨਣ ਲੱਗਾਂ ਹੈ। ਆਜ਼ਾਦ ਰੰਗ ਮੰਚ ਕਲਾਂ ਕੇਂਦਰ ਫਗਵਾੜਾ ਦੀ ਟੀਮ ਨੇ ਬਹੁਤ ਸਾਰੀਆਂ ਕੋਰੀਓਗ੍ਰਾਫੀਆ ਪੇਸ਼ ਕੀਤੀਆਂ ਜਿਸ ਵਿੱਚ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਕੋਰੀਓਗ੍ਰਾਫੀ ਖਾਸ ਸੀ। ਇਸ ਮੌਕੇ ਤੇ ਜਸਪਾਲ ਲਧਾਣਾ, ਪ੍ਰਿੰਸੀਪਲ ਮਨਜੀਤ ਸਿੰਘ ਲੋਗੀਆਂ, ਲੈਕਚਰਾਰ ਸੁਭਾਸ਼ ਸੱਤਵੀਂ,ਮਹੇਸ਼ ਕੁਮਾਰ ਬੋਧੀ, ਹਰਦੀਪ ਸਿੰਘ ਦੀਪਾ,ਤਾਰਾ ਚੰਦ ਹੀਓ, ਬਲਵੀਰ ਹੀਓ, ਹਰਪ੍ਰੀਤ ਕੁਮਾਰ ਸਰਪੰਚ, ਜਗਦੀਸ਼ ਸਾਬਕਾ ਸਰਪੰਚ, ਕੁਲਦੀਪ ਸਿੰਘ ਵਾਲੀਆ, ਸਤਨਾਮ ਸਿੰਘ ਵਾਲੀਆ, ਪ੍ਰਿਥੀ ਸਿੰਘ, ਜੱਸੀ ਬੈਂਸ ਦਬੱਈ, ਚਰਨਜੀਤ ਸੱਲ੍ਹਾ ਨੰਬਰਦਾਰ, ਜਸਵਿੰਦਰ ਸਿੰਘ ਗਰਚਾ, ਪਰਮਜੀਤ ਸਿੰਘ, ਹਰਜਿੰਦਰ ਸਿੰਘ ਹੈਪੀ, ਨਰਿੰਦਰ ਬੰਗਾ,ਗੋਰਵ, ਕਸ਼ਮੀਰ ਚੰਦ, ਮੈਡਮ ਅਵਤਾਰ ਕੌਰ , ਮੈਡਮ ਸਰਬਜੀਤ ਕੌਰ, ਬਲਵੀਰ ਕੌਰ, ਕੁਲਵਿੰਦਰ ਕੌਰ ਆਸ਼ਾ, ਅਵਿਨਾਸ਼ ਕੌਰ ਅਤੇ ਬਹੁਤ ਸਾਰੀਆਂ ਬੀਬੀਆਂ ਭੈਣਾਂ ਅੱਧੀ ਰਾਤ ਹਾਜ਼ਰ ਰਹੇ।ਸਟੇਜ ਸਕੱਤਰ ਦਾ ਕੰਮ ਪਰਮਜੀਤ ਦੋਸਾਂਝ ਨੇ ਬਾਖੂਬੀ ਨਿਭਾਇਆ ਉਨ੍ਹਾਂ ਨੇ ਸਟੇਜ ਸਕੱਤਰ ਦੇ ਨਾਲ ਨਾਲ ਮਿਸ਼ਨ ਵਾਰੀ ਬਹੁਤ ਜਾਣਕਾਰੀ ਦਿੱਤੀ।

Previous articleਫੋਰਟਿਜ ਮਾਲ ਰੋਡ, ਲੁਧਿਆਣਾ ਵਲੋਂ ਕਰਨ ਹਸਪਤਾਲ ਬੰਗਾ ਵਿਖੇ ਮੁਫ਼ਤ ਮੈਡੀਕਲ ਕੈਂਪ ਲਾਇਆ
Next articleਗਿਆਨ ਇਕ ਜਾਣਕਾਰੀ ਹੈ ਅਤੇ ਇਹ ਮਹਾਨ ਹੈ- ਮਹਾਂਪੁਰਸ਼ ਸੁਰਿੰਦਰ ਪਾਲ