ਇਲਾਕੇ ਦੇ ਲੋਕਾਂ ਨੇ ਭਾਰੀ ਗਿਣਤੀ ’ਚ ਪੁੱਜ ਕੇ ਲਿਆ ਲਾਭ
ਬੰਗਾ, (ਸਮਾਜ ਵੀਕਲੀ) (ਚਰਨਜੀਤ ਸੱਲਾਂ) ਲੁਧਿਆਣੇ ਦੇ ਮਾਲ ਰੋੋਡ ’ਤੇ ਸਥਾਪਿਤ ਫੋਰਟਿਜ ਹਸਪਤਾਲ ਵਲੋਂ ਬੰਗਾ ਦੇ ਕਰਨ ਹਸਪਤਾਲ ਵਿਖੇ ਵੱਖ ਵੱਖ ਬਿਮਾਰੀਆਂ ਦੀ ਜਾਂਚ ਦਾ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਇਲਾਕੇ ਦੇੇ ਵੱਖ ਵੱਖ ਪਿੰਡਾਂ ਤੋਂ ਲੋਕਾਂ ਨੇ ਭਾਰੀ ਗਿਣਤੀ ਵਿੱਚ ਪੁੱਜ ਕੇ ਲਾਭ ਹਾਸਲ ਕੀਤਾ। ਇਸ ਕੈਂਪ ਵਿੱਚ ਕੰਨ, ਨੱਕ, ਗਲੇ, ਜਨਰਲ ਮੈਡੀਸਨ, ਛਾਤੀ, ਟੀ. ਬੀ. ਦੇ ਰੋਗਾਂ, ਪਲਾਸਟਿਕ ਅਤੇ ਕੌਸਮੈਟਿਕ ਸਰਜਰੀ ਦੀ ਜਾਚ ਕੀਤੀ ਗਈ। ਇਹਨਾਂ ਬਿਮਾਰੀਆਂ ਦੀ ਜਾਚ ਕਰਨ ਲਈ ਡਾ. ਕਰਨ ਬਖਸ਼ੀਸ਼ ਸਿੰਘ, ਡਾ. ਕੋਸ਼ੀਸ਼ ਦੱਤਾ, ਡਾ. ਸਾਹਿਲ ਅਬਰੌਲ ਦੀ ਅਗਵਾਈ ਵਾਲੀਆਂ ਮੈਡੀਕਲ ਟੀਮਾਂ ਨੇ ਸੇਵਾਂਵਾਂ ਨਿਭਾਈਆਂ। ਇਹਨਾਂ ਮੈਡੀਕਲ ਮਾਹਿਰਾਂ ਨੇ ਕਿਹਾ ਕਿ ਸਾਨੂੰ ਤੰਦਰੁਸਤੀ ਹਿੱਤ ਸਮੇਂ ਸਮੇਂ ਆਪਣੀ ਸਿਹਤ ਦੀ ਜਾਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਬਿਮਾਰੀ ਦੀ ਮੁੱਢਲੀ ਰੋਕ ਹੋ ਸਕੇ। ਕਰਨ ਹਸਪਤਾਲ ਬੰਗਾ ਦੇ ਮੁੱਖ ਪ੍ਰਬੰਧਕ ਡਾ. ਬਖਸ਼ੀਸ਼ ਸਿੰਘ ਅਤੇ ਡਾ. ਬਲਵੀਰ ਕੌਰ ਨੇ ਉਕਤ ਹਸਪਤਾਲ ਦੀ ਮੈਡੀਕਲ ਟੀਮ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਅਜਿਹੇ ਕੈਂਪ ਜਿੱਥੇ ਲੋਕਾਂ ਲਈ ਮੁਫ਼ਤ ਸੇਵਾਵਾਂ ਪੱਖੋਂ ਲਾਹੇਵੰਦ ਸਾਬਤ ਹੁੰਦੇ ਹਨ ਉੱਥੇ ਸਿਹਤ ਜਾਗਰੂਕਤਾ ਦੀ ਵੱਡੀ ਪ੍ਰੇਰਨਾ ਵੀ ਦਿੰਦੇ ਹਨ। ਦੱਸਣਯੋਗ ਹੈ ਕਿ ਕੈਂਪ ਦੌਰਾਨ ਬਲੱਡ ਪ੍ਰੈਸ਼ਰ, ਸ਼ੂਗਰ, ਈ. ਸੀ. ਜੀ., ਪੀ. ਐੱਫ. ਟੀ. ਅਤੇ ਡਾਕਟਰ ਦੀ ਸਲਾਹ ਦੀ ਕੋਈ ਵੀ ਫ਼ੀਸ ਨਹੀਂ ਲਈ ਅਤੇੇ ਲੋੜੀਦੀਆਂ ਦਵਾਈਆਂ ਵੀ ਮੁਫ਼ਤ ਪ੍ਰਦਾਨ ਕੀਤੀਆਂ ਗਈ ਆਂ। ਇਸ ਮੌਕੇ ਫੋਰਟਿਜ ਦੇ ਮੈਡੀਕਲ ਸਟਾਫ਼ ਵਿੱਚ ਸਿਮਰਨਜੀਤ ਕੌਰ, ਸੰਦੀਪ ਕੌਰ, ਯੋੋਗੇਸ਼ ਜੀ. ਡੀ. ਏ., ਰੋਹਿਤ ਮਾਰਕਿਟਿੰਗ ਵਿਭਾਗ, ਸਰਬਜੀਤ ਸਿੰਘ ਅਤੇ ਚੰਦਰ ਮੋਹਣ ਵੀ ਸ਼ਾਮਲ ਸਨ। ਇਸ ਮੌਕੇ ਸਮੂਹ ਹਾਜ਼ਰੀਨ ਲਈ ਠੰਡੇ ਜਲ ਅਤੇ
ਚਾਹ ਦਾ ਵੀ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤਾ ਗਿਆ। ਡੱਬੀ… ਲਾਭਪਾਤਰੀਆਂ ਨੇ ਪ੍ਰਸੰਨਤਾ ਪ੍ਰਗਟਾਈ… ਮੈਡੀਕਲ ਕੈਂਪ ਦੌਰਾਨ ਵੱਖ ਵੱਖ ਉਮਰ ਦੇ ਲਾਭਪਾਤਰੀਆਂ ਨੇ ਡਾਕਟਰ ਸਾਹਿਬਾਨ ਦੇ ਅਪਣੱਤ ਭਰਪੂਰ ਵਿਵਹਾਰ, ਕੈਂਪ ਦੌਰਾਨ ਤਸੱਲੀਬਖ਼ਸ਼ ਸਿਹਤ ਜਾਂਚ ਅਤੇ ਦਵਾਈਆਂ ਮੁਫ਼ਤ ਪ੍ਰਦਾਨ ਕਰਨ ਅਤੇ ਚਾਹ ਪਾਣੀ ਦਾ ਢੁੱਕਵਾਂ ਪ੍ਰਬੰਧ ਕਰਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਬਹਿਰਾਮ ਵਾਸੀ ਪ੍ਰੀਤਮ ਸਿੰਘ (65), ਬੰਗਾ ਵਾਸੀ ਸੁਖਵਿੰਦਰ ਕੌਰ (43), ਕਟਾਰੀਆਂ ਵਾਸੀ ਦੋਬੋ (72), ਹੀਉਂ ਵਾਸੀ ਮੁਖਤਿਆਰ ਸਿੰਘ (27) ਅਤੇ ਮੁਕੰਦਪੁਰ ਵਾਸੀ ਕਸ਼ਮੀਰ (55) ਆਦਿ ਨੇ ਦੱਸਿਆ ਕਿ ਉਹਨਾਂ ਨੂੰ ਇਸ ਕੈਂਪ ਦੌਰਾਨ ਰਾਹਤ ਭਰਪੂਰ ਮਾਹੌਲ ਮਿਲਿਆ ਹੈ।



