HOME ” ਮੈਂ ਤੇ ਮਾਂ ” ਨਾਲ਼ ” ਮੋਹ ਦੀਆਂ ਤੰਦਾਂ ” ...

” ਮੈਂ ਤੇ ਮਾਂ ” ਨਾਲ਼ ” ਮੋਹ ਦੀਆਂ ਤੰਦਾਂ ” ਲੋਕ ਅਰਪਣ

6
ਪਟਿਆਲਾ    (ਸਮਾਜ ਵੀਕਲੀ)    (ਰਮੇਸ਼ਵਰ ਸਿੰਘ)  ਮਾਂ ਬੋਲੀ ਪੰਜਾਬੀ , ਸਾਹਿਤ ਅਤੇ ਸਭਿਆਚਾਰ ਨੂੰ ਪ੍ਰਣਾਏ ਮੰਚ ” ਹਰਫ਼ਾਂ ਦੀ ਲੋਅ ” ਵੱਲੋਂ ਆਪਣੇ ਪਲੇਠੇ ਸਾਹਿਤਕ ਸਮਾਗਮ ਵਿੱਚ ਮੰਚ ਦੇ 45 ਮੈਂਬਰਾਂ ਦਾ ਸਾਂਝਾ ਕਾਵਿ ਸੰਗ੍ਰਹਿ ” ਮੋਹ ਦੀਆਂ ਤੰਦਾਂ ” ਅਤੇ ਰਾਜ ਕੁਮਾਰ ਸ਼ਰਮਾ ਧੂਲਕੋਟ ਦੀ ਪੁਸਤਕ ” ਮੈਂ ਤੇ ਮਾਂ ” ਦਾ ਲੋਕ ਅਰਪਣ ਭਰਵੇਂ ਇਕੱਠ ਵਿੱਚ ਵਿੱਚ ਕੀਤਾ ਗਿਆ । ਇਸ ਯਾਦਗਾਰੀ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ: ) ਦੇ ਮੀਤ ਪ੍ਰਧਾਨ ਮੂਲ ਚੰਦ ਸ਼ਰਮਾ ਧੂਰੀ , ਡਾ. ਹਰੀਸ਼ ਗਰੋਵਰ ਫ਼ਿਰੋਜ਼ਪੁਰ , ਫ਼ਿਲਮੀ ਅਦਾਕਾਰ ਜਗਤਾਰ ਬੈਨੀਪਾਲ ਗੰਢੂਆਂ , ਸਰਬਾਂਗੀ ਲੇਖਕ ਸੁਖਮੰਦਰ ਸੇਖੋਂ ਪਟਿਆਲਾ , ਐਡਵੋਕੇਟ ਹਰਮੀਤ ਕੌਰ ਬਰਾੜ , ਅਤੇ ਹਰਪਿੰਦਰ ਕੌਰ ਹਰਮਨ ਤੋਂ ਇਲਾਵਾ ਮੰਚ ਦੇ ਅਹੁਦੇਦਾਰ ਵੀ ਸ਼ਾਮਲ ਸਨ । ਸਮਾਗਮ ਦੀ ਸ਼ੁਰੂਆਤ ਮੋਹ ਦੀਆਂ ਤੰਦਾਂ ਪੁਸਤਕ ਦੀ ਮੁੱਖ ਸੰਪਾਦਕਾ ਸਰਬਜੀਤ ਕੌਰ ਢਿੱਲੋਂ ਨੇ ਸੁਆਗਤੀ ਸ਼ਬਦਾਂ ਅਤੇ ਪੁਲਵਾਮਾ ਗੋਲ਼ੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕੀਤੀ । ਇਸ ਤੋਂ ਉਪਰੰਤ ਰਾਜ ਕੁਮਾਰ ਸ਼ਰਮਾ ਦੇ ਮੰਚ ਸੰਚਾਲਨ ਅਧੀਨ ਵਿਸ਼ਾਲ ਕਵੀ ਦਰਬਾਰ ਸ਼ੁਰੂ ਹੋਇਆ ਜਿਸ ਵਿੱਚ ਮੈਂਬਰਾਂ ਤੋਂ ਇਲਾਵਾ ਪੰਜਾਬ ਦੇ ਕੋਨੇਂ ਕੋਨੇਂ ਤੋਂ ਪਹੁੰਚੇ ਕਵੀਆਂ , ਗੀਤਕਾਰਾਂ ਅਤੇ ਗ਼ਜ਼ਲਗੋਆਂ ਨੇ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਪੇਸ਼ ਕਰਕੇ ਸਮਾਗਮ ਨੂੰ ਖ਼ੂਬ ਚਾਰ ਚੰਨ ਲਗਾਏ । ਏਸੇ ਦੌਰਾਨ ਸਟੇਜ ਤੇ ਬਿਰਾਜਮਾਨ ਸ਼ਖ਼ਸ਼ੀਅਤਾਂ ਅਤੇ ਮੈਂਬਰਾਂ ਨੇ ਸਾਂਝੇ ਤੌਰ ਦੋਵੇਂ ਕਿਤਾਬਾਂ ਦੀ ਘੁੰਢ ਚੁਕਾਈ ਵੀ ਕੀਤੀ । ਜਿੱਥੇ ਸਮੂਹ ਮਹਿਮਾਨਾਂ ਵੱਲੋਂ ਸਰਬਜੀਤ ਕੌਰ ਢਿੱਲੋਂ , ਰਾਜ ਕੁਮਾਰ ਸ਼ਰਮਾ ਅਤੇ ਸ਼ਾਮਲ ਕਵੀਆਂ ਨੂੰ ਵਧਾਈ ਦਿੰਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਓਥੇ ਮੂਲ ਚੰਦ ਸ਼ਰਮਾ ਨੇ ਮੋਹ ਦੀਆਂ ਤੰਦਾਂ ਅਤੇ ਹਰੀਸ਼ ਪਟਿਆਲਵੀ ਵੱਲੋਂ ਮੈਂ ਤੇ ਮਾਂ ਪੁਸਤਕਾਂ ਦੀ ਹਾਜ਼ਰੀਨ ਨਾਲ਼ ਜਾਣ ਪਹਿਚਾਣ ਵੀ ਕਰਵਾਈ ਗਈ । ਮੰਚ ਦੀ ਪ੍ਰਬੰਧਕੀ ਕਮੇਟੀ ਵੱਲੋਂ ਹਰਜਿੰਦਰ ਸਿੰਘ ਸਾਈਂ ਸਕੇਤੜੀ , ਕਰਮ ਅਬੋਹਰ , ਲਖਵਿੰਦਰ ਕੌਰ ਪਿੰਕੀ ਲੁਧਿਆਣਾ , ਹਰਦੀਪ ਸਿੰਘ ਰਾਜੂ ਮੰਡੇਰ , ਸੁਖਵਿੰਦਰ ਅਟਵਾਲ ਬਾਠਾਂ , ਬਾਜਵਾ ਸਿੰਘ , ਧੰਨਾ ਸਿੰਘ ਧਾਲੀਵਾਲ , ਗੁਰਦੀਪ ਸਿੰਘ ਲੋਟੇ , ਸ਼ਮਸ਼ੇਰ ਸਿੰਘ ਮੱਲ੍ਹੀ ਅਤੇ ਜਸਵਿੰਦਰ ਸਿੰਘ ਪੰਜਾਬੀ ਨੇ ਦੂਰੋਂ ਨੇੜਿਓਂ ਤਸ਼ਰੀਫ਼ ਲਿਆਏ ਸਾਹਿਤਕਾਰ ਤੇ ਸਾਹਿਤ ਪ੍ਰੇਮੀਆਂ ਤੋਂ ਇਲਾਵਾ ਵਿਦੇਸ਼ ਦੀ ਧਰਤੀ ਤੇ ਬੈਠੇ ਲੇਖਕ ਮਾਹੀ ਮਿੱਠਾਪੁਰੀਆ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਉਕਤ ਸਾਂਝਾ ਕਾਵਿ ਸੰਗ੍ਰਹਿ ਅਤੇ ਸਾਹਿਤਕ ਸਮਾਗਮ ਬਾਖ਼ੂਬੀ ਨੇਪਰੇ ਚੜ੍ਹ ਸਕਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous article ਕੀ ਨਾਂ ਦਿਆਂ ਇਸ ਬਾਤ ਨੂੰ! 
Next articleਸਮਾਜ ਵਿਚ ਔਰਤ ਨਾਲ ਹੁੰਦੀ ਵਧੀਕੀ ਲਈ ਚਿੰਤਤ ਕਲਿਆਣੀ ਨਾਟਕ