ਸੰਤ ਸਤਰੰਜਨ ਸਿੰਘ ਜੀ ਨੇ ਸੰਗਤ ਨਾਲ ਕੀਤੇ ਪ੍ਰਵਚਨ
ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਮੈਨੇਜਿੰਗ ਕਮੇਟੀ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਧੁੱਗਾ ਨੇੜੇ ਨੈਣੋਵਾਲ ਜੱਟਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮੁੱਖ ਸੇਵਾਦਾਰ ਸੰਤ ਸਤਰੰਜਨ ਸਿੰਘ ਜੀ ਧੁੱਗਿਆਂ ਵਾਲਿਆਂ ਦੀ ਦੇਖ ਰੇਖ ਹੇਠ 24ਵਾਂ ਸਲਾਨਾ ਗੁਰਮਤਿ ਸਮਾਗਮ ਸੈਂਕੜੇ ਸੰਗਤਾਂ ਦੀ ਹਾਜ਼ਰੀ ਵਿਚ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਗੁਰਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਤਰੰਜਨ ਸਿੰਘ ਜੀ ਨੇ ਦੱਸਿਆ ਕਿ ਇਹ ਸਲਾਨਾ ਸਮਾਗਮ ਹਰ ਸਾਲ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ-ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਨੂੰ ਸਮਰਪਿਤ ਕਰਕੇ ਕਰਵਾਇਆ ਜਾਂਦਾ ਹੈ।
ਸ਼੍ਰੀ ਆਖੰਡ ਪਾਠ ਸਾਹਿਬ ਦੀ ਬਾਣੀ ਦੇ ਭੋਗ ਪਾਏ ਗਏ, ਉਪਰੰਤ ਕੀਰਤਨ ਦੀਵਾਨ ਸਜਾਇਆ ਗਿਆ। ਜਿਸ ਵਿਚ ਭਾਈ ਜਸਪਿੰਦਰ ਸਿੰਘ ਬਡਿਆਲਾ, ਬੀਬੀ ਅਮਨਦੀਪ ਕੌਰ ਖਾਲਸਾ ਨਕੋਦਰ, ਭਾਈ ਪਰਵਿੰਦਰ ਸਿੰਘ ਮਾਨ ਹਜੂਰੀ ਰਾਗੀ ਗੁਰੂਘਰ ਧੁੱਗਾ, ਭਾਈ ਗੁਰਦੇਵ ਸਿੰਘ ਖਾਨਪੁਰੀ ਸਮੇਤ ਕਈ ਹੋਰ ਜਥਿਆਂ ਨੇ ਸਿੱਖ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਇਸ ਮੌਕੇ ਸੰਤ ਬਾਬਾ ਸਤਰੰਜਨ ਸਿੰਘ ਜੀ ਨੇ ਸੰਗਤ ਨਾਲ ਪ੍ਰਵਚਨ ਕਰਦਿਆਂ ਕਿਹਾ ਕਿ ਅੱਜ ਸਾਨੂੰ ਧਰਮ ਦੇ ਨਾਲ ਆਪਣੇ ਹੱਕਾਂ ਦੀ ਰੱਖਿਆ ਲਈ ਵੀ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਸਰਕਾਰਾਂ ਨੇ ਸਿੱਖ ਕੌਮ ਦੇ ਜੁਲਮ ਕੀਤੇ, ਉਦੋਂ ਹੀ ਸਰਕਾਰਾਂ ਦਾ ਪਤਣ ਹੋਇਆ ਅਤੇ ਸਰਕਾਰਾਂ ਨੂੰ ਮੂੰਹ ਦੀ ਖਾਣੀ ਪਈ।
ਉਨ੍ਹਾਂ ਇਸ ਵਿੱਢੇ ਸੰਘਰਸ਼ ਵਿਚ ਸਾਰੀਆਂ ਸੰਗਤਾਂ ਨੂੰ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਆ। ਸਟੇਜ ਦਾ ਸੰਚਾਲਨ ਗਿਆਨੀ ਪਰਵਿੰਦਰ ਸਿੰਘ ਮਾਨ ਨੇ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਗੁਰਵਿੰਦਰ ਸਿੰਘ ਧੁੱਗਾ, ਇਕਬਾਲ ਸਿੰਘ ਧੁੱਗਾ, ਪਰਵਿੰਦਰ ਸਿੰਘ ਖਾਲਸਾ, ਫਕੀਰ ਸਿੰਘ ਨਾਗਰਾ, ਅਮਰੀਕ ਸਿੰਘ, ਬਿਕਰਮਜੀਤ ਸਿੰਘ ਧੁੱਗਾ, ਕਸ਼ਮੀਰਾ ਸਿੰਘ, ਕਿਸ਼ੋਰੀ ਲਾਲ, ਬੀਬੀ ਤਜਿੰਦਰ ਕੌਰ, ਮਾਤਾ ਗੁਰਮੀਤ ਕੌਰ, ਬਲਜਿੰਦਰ ਸਿੰਘ, ਬਿਕਰਮਜੀਤ ਸਿੰਘ, ਪਰਮਜੀਤ ਸਿੰਘ ਧੁੱਗਾ ਅਤੇ ਗੁਰਜੀਤ ਸਿੰਘ ਧੁੱਗਾ, ਬਲਦੀਸ਼ ਕੌਰ ਯੂ ਕੇ, ਕੁਲਦੀਪ ਸਿੰਘ ਬਡਲਾ, ਪ੍ਰੇਮ ਚੰਦ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਹੋਈਆਂ। ਆਈ ਸੰਗਤ ਵਿਚ ਚਾਹ ਪਕੌੜੇ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।