ਦੁਨੀਆ

ਦਮਨ ਸਿੰਘ ਬਠਿੰਡਾ

(ਸਮਾਜ ਵੀਕਲੀ)

ਪੈਸਾ ਵੱਧ ਗਿਆ
ਪਿਆਰ ਤਾਂ ਘੱਟ ਗਿਆ
ਨਫ਼ਰਤ ਵੱਧ ਗਈ
ਸਤਿਕਾਰ ਤਾਂ ਘੱਟ ਗਿਆ
ਮਿੱਠਤ ਘੱਟ ਗਈ
ਕੌੜੀ ਹੋ ਗਈ ਅੱਜ ਤਾਂ ਦੁਨੀਆ
ਤੇਜੀ ਵੱਧ ਗਈ
ਸਬਰ ਤਾਂ ਘੱਟ ਗਿਆ
ਦੁੱਖ ਵੱਧ ਗਏ
ਖੁਸ਼ੀਆਂ ਤਾਂ ਘੱਟ ਗਈਆਂ
ਰੁੱਖੀ ਹੋ ਗਈ ਅੱਜ ਤਾਂ ਦੁਨੀਆ
ਸਭ ਕੁਝ ਹੈਗਾ ਸਕੂਨ ਨਹੀਂ
ਕੁਝ ਕਰ ਦਿਖਾਉਣ ਦਾ ਜਨੂੰਨ ਨਹੀਂ
ਰਾਹ ਪੁੱਠੇ ਵੱਲ ਵੱਧ ਗਈ ਅੱਜ ਤਾਂ ਦੁਨੀਆ
ਚੰਗੀਆਂ ਗੱਲਾਂ ਘੱਟ ਹੀ ਸੁਣਦੇ
ਮਾੜੀਆਂ ਗੱਲਾਂ ਵੱਲ ਵੱਧ ਗਈ ਅੱਜ ਤਾਂ ਦੁਨੀਆ
ਦਮਨ ਲਿਖੇ ਕੁਝ ਵੱਖਰਾ ਤੂੰ ਤਾਂ
ਲਿਖਤ ਸੱਚ ਤਾਂ ਦੱਸ ਗਈ ਦੁਨੀਆ
ਝੂਠ ਬੋਲਦੇ
ਸੱਚ ਤਾਂ ਘੱਟ ਹੈ
ਅੱਜ ਤਾ ਬੱਸ ਵੇ ਇਹੋ ਜਿਹੀ ਹੈ ਦੁਨੀਆ

ਦਮਨ ਸਿੰਘ ਬਠਿੰਡਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰੀ ਪਹਿਲੀ ਸਾਹਿਤਕ ਮਿਲਣੀ
Next articleਸ਼ਬਦਾਂ ਦੀ ਪਰਵਾਜ਼