(ਸਮਾਜ ਵੀਕਲੀ)
ਮੈਂ ਫੁੱਲ, ਨਹੀਂ ਜੋ, ਮੁਰਝਾ ਜਾਵਾਂਗਾ
ਮੈਂ ਤਾਂ ਕੰਡਿਆਂ ਨੂੰ ਵੀ ਖਾ ਜਾਵਾਂਗਾ
ਮੈਨੂੰ ਤੋੜਣ ਦੀ ਨਾ ਕੋਸ਼ਿਸ਼ ਕਰਨਾ
ਮੈਂ ਤਾਂ ਲੱਖਾਂ ਹੀ ਬੂਟੇ ਲਾ ਜਾਵਾਂਗਾ
ਹੈ ਮੇਰਾ ਮਾਲੀ ਵੀ ਬਹੁਤਾ ਡਾਢਾ
ਮੈਂ ਉਸ ਦੇ ਕੰਨੀ ਵੀ ਪਾ ਜਾਵਾਂਗਾ
ਇਤਰ ਫੁਲੇਲ ਹੈ ਤਨ ਤੇ ਲਗਦਾ
ਮੈਂ ਮਨ ਦੇ ਵਿੱਚ ਸਮਾ ਜਾਵਾਂਗਾ
ਕੋਈ ਡਾਢਾ ਆਪਣੇ ਘਰ ਹੋਵੇਗਾ
ਮੈਂ ਨਾਨੀ ਯਾਦ ਕਰਾ ਜਾਵਾਂਗਾ
ਇਹ ਕੋਈ ਹਠਧਰਮੀ ਨਹੀਂ ਹੈ
ਮੈਂ ਧਰਮੀ ਬਣ ਵਿਖਾ ਜਾਵਾਂਗਾ
ਤਨ ਵੀ ਮੇਰਾ ਤੇ ਜਿੰਦ ਵੀ ਮੇਰੀ
ਜਿੰਦ ਤਨ ਦੇ ਲੇਖੇ ਲਾ ਜਾਵਾਂਗਾ
ਮਜ਼ਬੂਤ ਇਰਾਦੇ ਢਹਿ ਨਾ ਸਕਦੇ
“ਇੰਦਰ” ਨੂੰ ਮੈਂ ਸਮਝਾ ਜਾਵਾਂਗਾ
ਇੰਦਰ ਪਾਲ ਸਿੰਘ ਪਟਿਆਲਾ