HOME ” ਮਜ਼ਦੂਰ ਦਿਵਸ “

” ਮਜ਼ਦੂਰ ਦਿਵਸ “

ਲਕਸ਼ਿਤਾ ਸ਼ਰਮਾ
 (ਸਮਾਜ ਵੀਕਲੀ) 
ਮਜ਼ਦੂਰ ਦਿਵਸ ਤੇ ਛੁੱਟੀ ਦਾ ਆਨੰਦ ਮਾਨਣਾ ਸਾਰੇ ਚਾਹੁੰਦੇ ਨੇ,
ਮਜ਼ਦੂਰ ਦਿਵਸ ਤਾਂ ਬਣਿਆ ਸੀ ਮਜ਼ਦੂਰਾਂ ਲਈ,
ਪਰ ਇਸ ਦਾ ਲਾਭ ਤਾਂ ਸਿਰਫ ਅਫ਼ਸਰ ਹੀ ਉਠਾਉਂਦੇ ਨੇ।
ਇਸ ਦਿਨ ਅਫ਼ਸਰ ਮਨਾਉਂਦੇ ਪਿਕਨਿਕ,
ਮਜ਼ਦੂਰ ਦਿਹਾੜੀ ਲਈ ਤਰਲੇ ਪਾਉਂਦੇ ਨੇ।
ਹੱਕ ਉਹਨਾਂ ਦਾ ਖਾ ਗਈਆਂ ਸਰਕਾਰਾਂ,
ਅਫ਼ਸਰ ਤੇ ਸਰਕਾਰਾਂ ਰਲ਼ ਕੇ ਖੂਬ ਨਜ਼ਾਰੇ ਲੈਂਦੇ ਨੇ।
ਇਹਨਾਂ ਅਨਪੜ੍ਹ ਸਰਕਾਰਾਂ ਨੇ,
ਹਰ ਇੱਕ ਪੜ੍ਹੇ – ਲਿਖੇ ਨੂੰ ਮਜ਼ਦੂਰ ਬਣਾਇਆ ਏ।
ਦੇ ਕੇ ਇੱਕ ਸਰਕਾਰੀ ਨੌਕਰੀ,
ਵਿੱਚ ਤਿੰਨ ਸਾਲ ਦਾ ਪ੍ਰੋਵੀਜ਼ਨ ਪੀਰੀਅਡ ਬਣਾਇਆ ਏ।
ਦਸ-ਦਸ ਹਜ਼ਾਰ ਤੇ ਵਿਚਾਰੇ ਖਾਵਣ ਧੱਕੇ,
ਬਾਰਡਰ ਨੇੜੇ ਸਟੇਸ਼ਨ ਲਾਇਆ ਏ।
ਪ੍ਰਾਈਵੇਟ ਮੁਲਾਜ਼ਮ ਪੱਕੇ ਕਰਨ ਲਈ,
ਪੰਜ – ਪੰਜ ਸਾਲ ਮੀਟਿੰਗਾਂ ਕਰਦੇ ਨੇ।
ਆਸਾਂ ਲਾਈ ਬੈਠੇ ਅਣਭੋਲ ਵਿਚਾਰਿਆਂ ਨਾਲ,
ਇਹ ਦਿਨ – ਰਾਤ ਹੀ ਠੱਗੀਆਂ ਕਰਦੇ ਨੇ।
ਕਿਉਂ ਆਪਣੇ ਸਵਾਰਥ ਲਈ,
ਮਜ਼ਦੂਰਾਂ ਨੂੰ ਤੜਫਾਉਂਦੇ ਨੇ।
ਉਹਨਾਂ ਦੇ ਵਿੱਚ ਵੀ ਇੱਕ ਆਤਮਾ ਵਸਦੀ,
ਕਿਉਂ ਉਹਨਾਂ ਦੇ ਬੱਚਿਆਂ ਨੂੰ ਤੜਫਾਉਂਦੇ ਨੇ।
ਮਜ਼ਦੂਰ ਦਿਵਸ ਤਾਂ ਬਣਿਆ ਸੀ ਮਜ਼ਦੂਰਾਂ ਲਈ,
ਪਰ ਇਸ  ਦਾ ਲਾਭ ਤਾਂ ਸਿਰਫ ਅਫ਼ਸਰ ਹੀ ਉਠਾਉਂਦੇ ਨੇ।
ਲਕਸ਼ਿਤਾ ਸ਼ਰਮਾ
ਭਵਾਨੀਗੜ੍ਹ, ਜ਼ਿਲਾ:- ਸੰਗਰੂਰ
Previous articleਦਮਦਮਾ ਸਾਹਿਬ ਠੱਟਾ ਵਿਖੇ ਸਤਾਈਆਂ ਦੇ ਜੋੜ ਮੇਲੇ ਸਬੰਧੀ ਤਿਆਰੀਆਂ ਜ਼ੋਰਾਂ ਤੇ -ਬਾਬਾ ਹਰਜੀਤ ਸਿੰਘ 
Next articleਅੰਬੇਡਕਰਵਾਦ ’ਤੇ ਹੋ ਰਹੇ ਹਮਲਿਆਂ ਬਾਰੇ ਪੜਚੋਲ ਕਰਨ ਦੀ ਲੋੜ?