(ਸਮਾਜ ਵੀਕਲੀ) ਕਿਰਤੀਆਂ, ਮਿਹਨਤਕਸ਼ਾਂ, ਦੀਆਂ ਮੁਸ਼ਕਲਾਂ ਨੂੰ,ਸਮਰਪਿਤ ਹੁੰਦਾ, ਅੱਜ ਦਾ ਮਈ ਦਿਹਾੜਾ । ਕਲਾ-ਜੁਗ ਦੇ ਵਿਚ, ਬਹੁਤ ਪੇਚੀਦਾ ਹੋ ਰਹੀ ਜ਼ਿੰਦਗੀ,ਅਕਸਰ ਹੀ, ਇਨ੍ਹਾਂ ਵਿਚੋਂ ਗੁਜ਼ਰਦਾ, ਪੇਟ ਪਾਲ਼ਦਾ ਵਿਚਾਰਾ।ਭਾਵੇਂ ਕੰਮਾਂ-ਕਾਰਾਂ ਦੀ, ਬਹੁਤਾਤ ਹੋ ਗਈ, ਐਪਰ,ਮਜ਼ਦੂਰਾਂ ਦੀਆਂ, ਗ਼ੁਲਾਮੀ ਵਾਲੀਆਂ ਹਾਲਤਾਂ, ਨ੍ਹੀਂ ਹੋਈਆਂ ਹੱਲ।ਅਨਪੜ੍ਹਤਾ ਅਤੇ ਗਰੀਬੀ ਬਣਦੀਆਂ ਰਾਹ ਦਾ ਰੋੜਾ,ਜੀਵਨ-ਸਤਰ ਉੱਚਾ ਚੁਕਣਾ ਤਾਂ ਬਹੁਤ ਵੱਡੀ ਗੱਲ। ਮਜ਼ਦੂਰ ਸੰਘ ਬਣਦੇ, ਲੀਡਰ ਇਨ੍ਹਾਂ ਦੇ, ਲਾਲਚ ਵਿੱਚ ਵਿਕ ਜਾਂਦੇ,ਸੰਘਰਸ਼ੀ ਏਕਤਾ ਵਿੱਚ, ਠੱਲ ਨੇ ਪਾਉਂਦੇ । ਨਵੀਂ ਪੀੜ੍ਹੀ ਹੋਈ ਜਾਗ੍ਰਿਤ, ਕਹਿਣ ਇਕ-ਮੁੱਠਤਾ ਵਿੱਚ, ਜਾਨ ਹੈ ਪਾਉਣੀ।ਜਗਾ ਕੇ, ਇਨਸਾਨੀ ਜਜ਼ਬਾ, ਸਭ ਦਾ,ਸੁੱਤੇ ਪਏ ਇਨਕਲਾਬ,ਦੀ ਰੂਹ ਜਗਾਉਣੀ।ਐ ਦੁਨੀਆ ਵਾਲਿਓ ! ਰਬ ਸਭ ਦੇ ਅੰਦਰ ਹੈ ਵੱਸਦਾ,ਜੇ ਰੱਬ ਨੂੰ ਖੁਸ਼ ਕਰਨਾ, ਹੱਕ ਨਾ ਕਿਸੇ ਦਾ ਮਾਰੋ।ਸਾਲ ਦਾ ਹਰ ਦਿਨ, ਹੋਵੇ ਮਈ ਦਿਹਾੜਾ,ਦਿਹਾੜੀਦਾਰ ਦੇਵੇ ਦੁਆਵਾਂ, ਜੇ ਉਸ ਨਾਲ ਚੰਗੀ ਗੁਜ਼ਾਰੋ।ਅੱਜ-ਕਲ ਤਿੰਨ ਸਮੱਸਿਆਵਾਂ ਆਉਂਦੀਆਂ, ਬੜੀ ਮੁਸ਼ਕਿਲ ਨਾਲ ਲੋਕਾਂ ਨੂੰ ਕੰਮ ਹੈ ਲੱਭਦਾ। ਜਿਸ ਕੰਮ ਲਈ ਬੰਦਾ ਲੱਭੋ, ਉਹ ਫਿੱਟ ਨਹੀਂ ਲੱਗਦਾ। ਜਿਹੜੇ ਕੰਮ ਤੇ, ਪੱਕੇ ਰੱਖੇ ਹੁੰਦੇ, ਉਹ ਕਿਸੇ ਕੰਮ ਦੇ ਨ੍ਹੀਂ ਹੁੰਦੇ। ਰੁਜ਼ਗਾਰ-ਦਾਤੇ ਲਈ ਸਮੱਸਿਆ ਦਿੰਦੇ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾਹਾਲ-ਆਬਾਦ #639/40ਏ ਚੰਡੀਗੜ੍ਹ।
ਫੋਨ ਨੰਬਰ : 9878469639



