(ਸਮਾਜ ਵੀਕਲੀ)
ਕਦੋਂ ਮੁੜਨੇ ਘਰਾਂ ਨੂੰ
ਚੋਗ ਚੁਗਣ ਗਏ ਪਰਿੰਦੇ
ਪੁੱਛਦੇ ਨੇ ਚਾਬੀਆਂ ਨੂੰ
ਦਰਾ ਨਾਲ ਲਟਕਦੇ ਜਿੰਦੇ
ਸਾਡੇ ਕਾਹਦੇ ਹੀਲੇ ਨੇ
ਹੜ੍ਹ ਦੇ ਅੱਗੇ ਤੀਲੇ ਨੇ
ਸਿਨੇ ਵਿਚ ਰੋ ਲੈਂਦੇ ਨੇ
ਦਰਦ ਬੜੇ ਸ਼ਰਮੀਲੇ ਨੇ
ਵੇਲ਼ਾ ਆਇਆ ਤੇ ਨੱਸ ਗਏ
ਯਾਰ ਬੜੇ ਫੁਰਤੀਲੇ ਨੇ
ਫੁਲਾਂ ਵਰਗੇ ਲੋਕਾਂ ਦੇ
ਬੋਲ ਬੜੇ ਪਥਰੀਲੇ ਨੇ
ਦਰਦਾ ਵਾਂਗਰ ਸੱਪਾਂ ਦੇ
ਬੱਚੇ ਵੀ ਜ਼ਹਿਰੀਲੇ ਨੇ
ਉਹਦੇ ਆਉਣੇ ਦੀਆਂ ਹੁਣ
ਤਾਂ ਉਮੀਦਾਂ ਮੁੱਕ ਗਈਆਂ
ਜੋ ਲਾਈਆਂ ਸੀ ਵੇਲਾਂ
ਬਿਨ ਪਾਣੀ ਸੁੱਕ ਗਈਆਂ
ਖੈਹਿਰੇ”ਜੜੋਂ ਟੁੱਟਿਆਂ ਦਾ ਨਹੀਂ
ਟਿਕਾਣਾ ਨਾ ਇਧਰ ਦਾ ਨਾ ਉਧਰ
ਦਾ ਟੁੱਟਾਂ ਵਿਚਾਰਿਓ ਟਾਣਾ
ਟੁੱਟਿਆਂ ਨੂੰ ਕੋਈ ਸਹਾਰੇ ਨਾ ਦਿੰਦੇ
ਕਦੋਂ ਮੁੜਨੇ ਘਰਾਂ ਨੂੰ
ਚੋਗ ਚੁਗਣ ਗਏ ਪਰਿੰਦੇ
ਪੁੱਛਦੇ ਨੇ ਚਾਬੀਆਂ ਨੂੰ
ਦਰਾ ਨਾਲ ਲਟਕਦੇ ਜਿੰਦੇ
—-ਸੁੱਖ ਖੈਹਿਰਾ —-