ਡਾ. ਬਖਸ਼ੀਸ਼ ਸਿੰਘ ਅਤੇ ਡਾ. ਬਲਵੀਰ ਕੌਰ ਨੇ ਲੋਕਾਂ ਵਲੋਂ ਪ੍ਰਗਟਾਏ ਵਿਸ਼ਵਾਸ ਲਈ ਕੀਤਾ ਧੰਨਵਾਦ
ਬੰਗਾ, (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਕਰਨ ਹਸਪਤਾਲ ਬੰਗਾ ਦਾ 33ਵਾਂ ਸਥਾਪਨਾ ਦਿਵਸ ਮਨਾਉਂਦਿਆਂ ਇਸ ਦੀ ਮੈਡੀਕਲ ਟੀਮ ਨੇ ਲੋਕਾਂ ਵਲੋਂ ਪ੍ਰਗਟਾਏ ਵਿਸ਼ਵਾਸ ਲਈ ਧੰਨਵਾਦ ਕੀਤਾ। ਹਸਪਤਾਲ ਦੇ ਸੰਸਥਾਪਕ ਡਾ. ਬਖਸ਼ੀਸ਼ ਸਿੰਘ ਅਤੇ ਡਾ. ਬਲਵੀਰ ਕੌਰ ਨੇ ਇਲਾਕੇ ਭਰ ਅਤੇ ਦੂਰ ਦਰੇਡਿਓਂ ਇਲਾਜ ਲਈ ਪੁੱਜਣ ਵਾਲੇ ਸਾਰੇ ਲਾਭਪਾਤਰੀਆਂ ਨੂੰ ਆਪਣੀਆਂ ਸੇਵਾਵਾਂ ਦੀ ਤਸਦੀਕ ਦੱਸਿਆ। ਉਹਨਾਂ ਤਿੰਨ ਦਹਾਕਿਆਂ ਤੋਂ ਇਸ ਹਸਪਤਾਲ ਵਿਖੇ ਨਿਰਵਿਘਨ ਚੱਲੀਆਂ ਸੇਵਾਵਾਂ ਲਈ ਕੁਦਰਤ ਦਾ ਸ਼ੁਕਰਾਨਾ ਵੀ ਕੀਤਾ। ਇਸ ਮੌਕੇ ਭਾਈ ਜਸਵੰਤ ਸਿੰਘ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਹਸਪਤਾਲ ਦੇ ਵਿਹੜੇ ਇਹ ਖੁਸ਼ੀ ਸਾਂਝੀ ਕਰਨ ਸਮੇਂ ਹਸਪਤਾਲ ਦੀ ਸਮੁੱਚੀ ਮੈਡੀਕਲ ਟੀਮ ਵਲੋਂ ਸਾਂਝੇ ਰੂਪ ਵਿੱਚ ਕੇਕ ਕੱਟਿਆ ਗਿਆ ਅਤੇ ਹਾਜ਼ਰੀਨ ਵੱਲੋਂ ਭਰਵੇਂ ਹੁੰਗਾਰੇ ਨਾਲ ਮੁਬਾਰਕਾਂ ਸਾਂਝੀਆਂ ਕੀਤੀਆਂ ਗਈਆਂ। ਹਸਪਤਾਲ ਦੇ ਸੰਸਥਾਪਕ ਡਾ. ਬਖਸ਼ੀਸ਼ ਸਿੰਘ ਅਤੇ ਡਾ ਬਲਵੀਰ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਬੰਗਾ ਵਾਸੀਆਂ ਵਲੋਂ ਸਦਾ ਆਪਣਿਆਂ ਵਰਗਾ ਮਾਹੌਲ ਦਿੱਤਾ ਗਿਆ ਅਤੇ ਉਹਨਾਂ ਦੇ ਅਦਾਰੇ ਵਲੋਂ ਵੀ ਇਸ ਸ਼ਹਿਰ ਦੇ ਦੁੱਖ ਸੁੱਖ ਵਿੱਚ ਸਕਾਰਾਤਮਕ ਸਾਂਝ ਪਾਈ ਗਈ। ਇਸ ਮੌਕੇ ਸਮਾਜਿਕ ਸਮੀਖਿਅਕ ਸੁਰਜੀਤ ਮਜਾਰੀ, ਸੇਵਾ ਮੁਕਤ ਬੈਂਕ ਅਧਿਕਾਰੀ ਮਲਕੀਅਤ ਸਿੰਘ, ਮਹਿੰਦਰ ਸਿੰਘ, ਪ੍ਰਿਤਪਾਲ ਸਿੰਘ, ਲੈਬ ਟੈਕਨੀਸ਼ੀਅਨ ਪਰਮਜੀਤ ਕੁਮਾਰ, ਸਹਾਇਕ ਚਮਨ ਲਾਲ ਹੱਪੋਵਾਲ, ਓ ਟੀ ਟੈਕਨੀਸ਼ੀਅਨ ਰਾਜਿੰਦਰ ਕੁਮਾਰ, ਗੁਰਮੁੱਖ ਸਿੰਘ, ਸੰਜੀਵ ਅਟਾਰੀ, ਨਰਸਿੰਗ ਸਟਾਫ਼ ਮਨਪ੍ਰੀਤ ਕੌਰ , ਗੁਰਦੀਪ ਕੌਰ, ਬਬੀਤਾ, ਸੰਦੀਪ ਕੌਰ, ਲਖਵਿੰਦਰ ਕੌਰ, ਹਰਮਨ, ਕਾਜਲ, ਜਸਪ੍ਰੀਤ ਕੌਰ, ਸ਼ਿਵਾਨੀ ਅਤੇ ਡਾਕਟਰ ਸਾਹਿਬ ਦੇ ਸਾਕ ਆਦਿ ਸ਼ਾਮਲ ਸਨ। ਦੱਸਣਯੋਗ ਹੈ ਕਿ ਡਾ. ਬਖਸ਼ੀਸ਼ ਸਿੰਘ ਸਮਾਜਿਕ ਕਾਰਜਾਂ ਹਿੱਤ ਹਮੇਸ਼ਾਂ ਕਾਰਜਸ਼ੀਲ ਰਹਿੰਦੇ ਹਨ ਜਿਸ ਤਹਿਤ ਉਹਨਾਂ ਨੇ ਸਕੂਲ ਵੀ ਗੋਦ ਲਿਆ ਹੋਇਆ ਹੈ, ਉਹ ਸਮਾਜਿਕ ਕਾਰਜਾਂ ਲਈ ਆਰਥਿਕ ਸਹਿਯੋਗ ਕਰਦੇ ਰਹਿੰਦੇ ਅਤੇ ਸਮੇਂ ਸਮੇਂ ਮੁਫ਼ਤ ਮੈਡੀਕਲ ਕੈਂਪ ਵੀ ਲਾਉਂਦੇ ਰਹਿੰਦੇ ਹਨ। ਇਸ ਮੌਕੇ ਕਰਨ ਹਸਪਤਾਲ ਦੇ ਵਿਹੜੇ ਇਸ ਐਤਵਾਰ ਨੂੰ ਲੱਗ ਰਹੇ ਮੁਫ਼ਤ ਮੈਡੀਕਲ ਕੈਂਪ ਦਾ ਲਾਭ ਹਾਸਲ ਕਰਨ ਲਈ ਲੋਕਾਂ ਨੂੰ ਅਪੀਲ ਵੀ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



