ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਅੱਜ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮੱਲੂ ਪੋਤਾ ਵਿਖੇ ਲੈਕਚਰਾਰ ਸ੍ਰੀ ਬਲਦੀਸ਼ ਲਾਲ ਵੱਲੋਂ ਇੱਕ ਕਿਤਾਬਾਂ ਦਾ ਸੈੱਟ ਸਕੂਲ ਪ੍ਰਿੰਸੀਪਲ ਸ੍ਰੀ ਨਰਿੰਦਰ ਪਾਲ ਸਿੰਘ ਜੀ ਨੂੰ ਭੇਂਟ ਕੀਤਾ ਇਸ ਮੌਕੇ ਸ੍ਰੀ ਬਲਦੀਸ਼ ਲਾਲ ਜੀ ਨੇ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਵਿੱਚ ਕਿਤਾਬਾਂ ਦੀ ਮਹੱਤਤਾ ਦੱਸਦੇ ਹੋਏ ਉਨਾਂ ਨੂੰ ਵੱਧ ਤੋਂ ਵੱਧ ਪੜ੍ਹ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਕਿਤਾਬਾਂ ਹੀ ਸਾਡੇ ਜੀਵਨ ਦਾ ਮਾਰਗ ਦਰਸ਼ਨ ਕਰਦੀਆਂ ਹਨ। ਇਸ ਮੌਕੇ ਸ੍ਰੀ ਸ਼ਨੀ ਕੁਮਾਰ ਮੈਥ ਮਾਸਟਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਖੀਰ ਵਿੱਚ ਪ੍ਰਿੰਸੀਪਲ ਸਾਹਿਬ ਸ਼੍ਰੀ ਨਰਿੰਦਰ ਪਾਲ ਸਿੰਘ ਜੀ ਨੇ ਲੈਕਚਰਾਰ ਬਲਦੀਸ਼ ਲਾਲ ਦਾ ਸਕੂਲ ਨੂੰ ਕਿਤਾਬਾਂ ਭੇਂਟ ਕਰਨ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਵਿਦਿਆਰਥੀਆਂ ਨੂੰ ਹਰ ਵੇਲੇ ਕਿਤਾਬਾਂ ਨਾਲ ਜੋੜਨਾ ਚਾਹੀਦਾ ਹੈ । ਇਸ ਸਮੇਂ ਸਕੂਲ ਲਾਈਬਰੇਰੀ ਦੇ ਇੰਚਾਰਜ ਸ੍ਰੀਮਤੀ ਸੋਨੀਆ ਕੁਮਾਰੀ ਸੁਖਜੀਤ ਕੌਰ ਨੀਲਮ ਕੁਮਾਰੀ ਸੁਰਿੰਦਰਾ ਚਮਨ ਲਾਲ ਕੈਂਪਸ ਮੈਨੇਜਰ ਸ੍ਰੀ ਸੁਰਜੀਤ ਸਿੰਘ ਅਤੇ ਗੁਰਪ੍ਰੀਤ ਕੌਰ ਅਤੇ ਸਾਰਾ ਸਟਾਫ ਸ਼ਾਮਿਲ ਸੀ।


