HOME ਮਹਾਤਮਾ ਜੋਤੀਬਾ ਫੂਲੇ ਜੀ ਦੇ ਜਨਮ ਦਿਨ ਨੂੰ ਸਮਰਪਿਤ ਡਾ. ਅੰਬੇਡਕਰ ਸਕੂਲ...

ਮਹਾਤਮਾ ਜੋਤੀਬਾ ਫੂਲੇ ਜੀ ਦੇ ਜਨਮ ਦਿਨ ਨੂੰ ਸਮਰਪਿਤ ਡਾ. ਅੰਬੇਡਕਰ ਸਕੂਲ ਬੁਲੰਦਪੁਰ ਵਿਖੇ ਪੌਦੇ ਲਗਾਏ ਗਏ *ਜੋਤੀਬਾ ਫੂਲੇ ਜੀ ਸਮਾਜਿਕ ਕ੍ਰਾਂਤੀ ਦੇ ਪਿਤਾਮਾ ਸਨ-ਪ੍ਰਿੰਸੀਪਲ ਜੱਸਲ

3

ਜਲੰਧਰ,  (ਸਮਾਜ ਵੀਕਲੀ)  (ਜੱਸਲ) -ਅੱਜ ਡਾ. ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ਵਿਖੇ ਸਮਾਜਿਕ ਕ੍ਰਾਂਤੀ ਦੇ ਮੋਢੀ ਮਹਾਤਮਾ ਜੋਤੀਬਾ ਫੂਲੇ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਕੂਲ ਦੇ ਪ੍ਰਿੰਸੀਪਲ ਪਰਮਜੀਤ ਜੱਸਲ ਵਲੋਂ ਸਕੂਲ ਦੇ ਵਿਹੜੇ ਵਿੱਚ ਫਲਦਾਰ, ਛਾਂਦਾਰ ਅਤੇ ਸਜਾਵਟੀ ਬੂਟੇ ਲਾ ਕੇ ਅਲੱਗ ਢੰਗ ਨਾਲ ਸ੍ਰੀ ਫੂਲੇ ਜੀ ਦਾ ਜਨਮ ਦਿਨ ਮਨਾਇਆ ਗਿਆ। ਪ੍ਰਿੰਸੀਪਲ ਵੱਲੋਂ ਸਕੂਲ ਵਿੱਚ 15 ਪੌਦੇ ਲਗਾਏ ਗਏ। ਜਿਸ ਦੀ ਸਾਂਭ ਸੰਭਾਲ ਲਈ ਬੱਚਿਆਂ ਨੇ ਪ੍ਰਣ ਲਿਆ। ਇਸ ਮੌਕੇ ‘ਤੇ ਪ੍ਰਿੰਸੀਪਲ ਪਰਮਜੀਤ ਜੱਸਲ ਨੇ ਕਿਹਾ ਕਿ ਮਹਾਤਮਾ ਜੋਤੀਬਾ ਫੂਲੇ ਜੀ ਨੇ ਸਿੱਖਿਆ ਦੇ ਖੇਤਰ ਰਾਹੀਂ ਸਮਾਜਿਕ ਪਰਿਵਰਤਨ ਦੀ ਨੀਂਹ ਰੱਖੀ। ਸ੍ਰੀ ਫੂਲੇ ਜੀ ਨੇ ਆਪਣੀ ਪਤਨੀ ਸਵਿੱਤਰੀ ਬਾਈ ਫੂਲੇ ਜੀ ਨੂੰ ਪਹਿਲਾਂ ਖੁਦ ਪੜ੍ਹਾਇਆ ਅਤੇ ਬਾਅਦ ਵਿੱਚ ਸਿੱਖਿਆ ਤੋਂ ਵਾਂਝੇ ਹਾਸ਼ੀਏ ‘ਤੇ ਰੱਖੇ ਹੋਏ ਗਰੀਬ ਸਮਾਜ ਲਈ ਸਕੂਲ ਖੋਲ੍ਹੇ ਅਤੇ ਮਾਤਾ ਸਵਿੱਤਰੀ ਬਾਈ ਫੂਲੇ ਜੀ ਨੂੰ ਪਹਿਲੀ ਦਲਿਤ ਮਹਿਲਾ ਅਧਿਆਪਕ ਬਣਾਇਆ। ਜਿਸ ਨਾਲ ਸਮਾਜ ਵਿੱਚ ਪਰਿਵਰਤਨ ਦੀ ਲਹਿਰ ਪੈਦਾ ਹੋਈ। ਬਾਬਾ ਸਾਹਿਬ ਡਾ. ਅੰਬੇਡਕਰ ਜੀ ਜੋਤੀਬਾ ਫੂਲੇ ਜੀ ਨੂੰ ਆਪਣਾ ਗੁਰੂ ਮੰਨਦੇ ਸਨ। ਇਸ ਲਈ ਉਹਨਾਂ ਦੁਆਰਾ ਸ਼ੁਰੂ ਕੀਤੇ ਗਏ ਸਿੱਖਿਆ ਦੇ ਖੇਤਰ ਵਿੱਚ ਪਹਿਲਕਦਮੀ ਦੀ ਯਾਦ ਵਿੱਚ ਸਕੂਲ ਵਿੱਚ ਪੌਦੇ ਲਗਾਏ ਗਏ ਹਨ। ਜਿਸ ਦਾ ਆਨੰਦ ਸਕੂਲ ਦੇ ਬੱਚੇ ਆਉਣ ਵਾਲੇ ਸਮੇਂ ਵਿੱਚ ਲੈਣਗੇ। ਬੱਚਿਆਂ ਨੂੰ ਸ਼ੁੱਧ ਆਕਸੀਜਨ, ਧੁੱਪ ਵਿੱਚ ਛਾਂ ਅਤੇ ਪੌਦਿਆਂ ਤੋਂ ਫਲ ਵੀ ਪ੍ਰਾਪਤ ਹੋਣਗੇ। ਜਿਸ ਨੂੰ ਖਾ ਕੇ ਉਹ ਖੁਸ਼ੀ ਦੇ ਨਾਲ- ਨਾਲ ਸਿੱਖਿਆ ਵਿੱਚ ਹੋਰ ਨਵੀਆਂ ਪੁਲਾਂਘਾਂ ਪੁੱਟਣਗੇ। ਇਸ ਕਾਰਜ ਵਿੱਚ ਸਕੂਲ ਦੇ ਅਧਿਆਪਕਾਂ ਦਾ ਵੀ ਯੋਗਦਾਨ ਰਿਹਾ। ਸ੍ਰੀ ਜੱਸਲ ਨੇ ਕਿਹਾ ਕਿ ਮਹਾਤਮਾ ਜੋਤੀਬਾ ਫੂਲੇ ਜੀ ਦੇ ਜੀਵਨ ਅਤੇ ਸੰਘਰਸ਼ ਦੇ ਅਧਾਰਿਤ “ਫੂਲੇ ਫਿਲਮ ” ਵੀ ਰਿਲੀਜ਼ ਹੋ ਚੁੱਕੀ ਹੈ। ਸਾਨੂੰ ਸਭ ਨੂੰ ਫੂਲੇ ਜੀ ਦੀ ਮੂਵੀ ਦੇਖਣੀ ਚਾਹੀਦੀ ਹੈ ਤਾਂ ਕਿ ਇਸ ਨੂੰ ਬਣਾਉਣ ਵਾਲੇ ਡਾਇਰੈਕਟਰ ਸਾਹਿਬ ਜੀ ਦਾ ਹੌਸਲਾ ਵੱਧ ਸਕੇ। ਸਕੂਲ ਦੇ ਬੱਚਿਆਂ ਨੂੰ ਇਹ ਮੂਵੀ ਦਿਖਾਉਣ ਦਾ ਜਲਦੀ ਪ੍ਰਬੰਧ ਐਡਵੋਕੇਟ ਹਰਭਜਨ ਸਾਂਪਲਾ , ਪੰਜਾਬ ਬੁੱਧਿਸਟ ਸੁਸਾਇਟੀ, ਪੰਜਾਬ ਨਾਲ ਮਿਲ ਕੇ ਕੀਤਾ ਜਾਵੇਗਾ।

Previous articleਨਿੱਜ’ ਤੋਂ ‘ਪਰ’ ਦਾ ਸਫ਼ਰ ਤੈਅ ਕਰਦੀ ਸ਼ਾਇਰੀ : ‘ਵਾਟ ਹਯਾਤੀ ਦੀ’
Next articleਗ੍ਰਾਮ ਸੁਰੱਖਿਆ ਕਮੇਟੀਆਂ ਦਾ ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ 4 ਮਈ ਨੂੰ – ਰਾਜੀਵ ਵਰਮਾ