ਡੀ ਟੀ ਐਫ ਪੰਜਾਬ ਵੱਲੋਂ 21 ਫਰਵਰੀ ਦੀ ਬਰਨਾਲਾ ਕਿਸਾਨ ਮਜ਼ਦੂਰ ਮਹਾਂਰੈਲੀ ਵਿਚ ਭਰਵੀਂ ਸ਼ਮੂਲੀਅਤ ਦਾ ਐਲਾਨ

ਡੀ ਟੀ ਐਫ ਦੀ 21 ਫਰਵਰੀ ਦੀ ਸੂਬਾ ਪੱਧਰੀ ਸੰਗਰੂਰ ਰੈਲੀ ਮੁਲਤਵੀ – ਚਰਨਜੀਤ ਸਿੰਘ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਦੇਸ਼ ਭਰ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਲੋਕ ਏਕਤਾ ਨੂੰ ਮਜ਼ਬੂਤ ਕਰਨ ਲਈ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਬਰਨਾਲਾ ਵਿਖੇ 21 ਫਰਵਰੀ ਨੂੰ ਹੋ ਰਹੀ ਮਹਾਂ ਰੈਲੀ ਨੂੰ ਕਾਮਯਾਬ ਕਰਨ ਲਈ ਡੀ ਟੀ ਐਫ ਪੂਰਨ ਸਮੱਰਥਨ ਦੀ ਹਮਾਇਤ ਕਰਦਿਆਂ ਹੋਇਆਂ ਇਕ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਤੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ ਦੀ ਅਗਵਾਈ ਹੇਠ ਤੇ ਬਲਾਕ ਪ੍ਰਧਾਨ ਹਰਪ੍ਰੀਤਪਾਲ ਸਿੰਘ ਦੀ ਦੇਖ ਰੇਖ ਹੇਠ ਹੋਈ।

ਇਸ ਮੀਟਿੰਗ ਦੌਰਾਨ ਡੀ ਟੀਐਫ ਦੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਪਾਸ ਤਿੰਨ ਕਾਲ਼ੇ ਖੇਤੀ ਕਾਨੂੰਨਾਂ ਵਿੱਚ ਸੋਧਾਂ ਤੇ ਨਵੀਂ ਸਿੱਖਿਆ ਨੀਤੀ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਲੋਕਾਂ ਨੂੰਹ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਜਥੇਬੰਦੀ ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ੀਲ ਹੈ । ਸਾਂਝਾ ਲੋਕ ਸੰਘਰਸ਼ ਉਸਾਰਨ ਲਈ ਸਾਂਝੀਆਂ ਮੰਗਾਂ ਉਭਾਰਨ ਲਈ ਅਤੇ ਕਿਸਾਨ ਸੰਘਰਸ਼ ਨੂੰ ਹਮਾਇਤ ਲਈ ਡੀ ਟੀ ਐਫ ਪੰਜਾਬ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ 21 ਫਰਵਰੀ ਨੂੰ ਬਰਨਾਲਾ ਵਿੱਚ ਹੋਣ ਵਾਲੀ ਬਰਨਾਲਾ ਕਿਸਾਨ ਮਜ਼ਦੂਰ ਰੈਲੀ ਵਿਚ ਭਰਵੀਂ ਸ਼ਮੂਲੀਅਤ ਦਾ ਸੱਦਾ ਦਿੰਦਾ ਹੈ।

ਇਸ ਦੌਰਾਨ ਚਰਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਸਕੱਤਰ ਜੋਤੀ ਮਹਿੰਦਰੂ ਨੇ ਨਵੀਂ ਸਿੱਖਿਆ ਨੀਤੀ ਰੱਦ ਕਰਵਾਉਣ ਤਿੰਨੇ ਖੇਤੀ ਕਾਨੂੰਨ ਅਤੇ ਕਿਰਤ ਕਾਨੂੰਨ ਰੱਦ ਕਰਾਉਣ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਵਾਲੇ ਸਾਂਝੇ ਸੰਘਰਸ਼ਾਂ ਵਿਚ ਜਥੇਬੰਦੀ ਵੱਲੋਂ ਜ਼ੋਰਦਾਰ ਸ਼ਮੂਲੀਅਤ ਕਰਨ ਦੀ ਗੱਲ ਵੀ ਆਖੀ । ਉਕਤ ਆਗੂਆਂ ਨੇ ਦੱਸਿਆ ਕਿ ਡੀ ਟੀ ਐਫ ਪੰਜਾਬ ਦੀ ਸੂਬਾਈ ਲੀਡਰਸ਼ਿਪ ਨੇ ਫ਼ੈਸਲਾ ਕੀਤਾ ਹੈ ਕਿ, ਕਿਸਾਨ ਸੰਘਰਸ਼ ਨੂੰ ਪੂਰਨ ਹਮਾਇਤ ਦੇਣ ਲਈ ਜਥੇਬੰਦੀ ਵੱਲੋਂ ਐਲਾਨੀ ਸੂਬਾ ਪੱਧਰੀ 21 ਫਰਵਰੀ ਦੀ ਸੰਗਰੂਰ ਰੈਲੀ ਮੁਲਤਵੀ ਕੀਤੀ ਜਾਂਦੀ ਹੈ ,ਤਾਂ ਜੋ ਕਿਸਾਨ ਮਹਾਂ ਰੈਲੀ ਵਿਚ ਭਰਵੀਂ ਸ਼ਮੂਲੀਅਤ ਕੀਤੀ ਜਾਵੇ।

ਇਸ ਮੀਟਿੰਗ ਵਿੱਚ ਸਰਵਣ ਸਿੰਘ ਔਜਲਾ ਸੂਬਾ ਸਕੱਤਰ, ਚਰਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ,ਜੋਤੀ ਮਹਿੰਦਰੂ ਜਿਲ੍ਹਾ ਸਕੱਤਰ ,ਹਰਪ੍ਰੀਤ ਪਾਲ ਸਿੰਘ ਬਲਾਕ ਪ੍ਰਧਾਨ, ਮੇਜਰ ਸਿੰਘ ਠੱਟਾ, ਹਰਮਿੰਦਰ ਸਿੰਘ ਜੋਸਨ,ਗੁਰਪ੍ਰੀਤ ਸਿੰਘ ਬੂਲਪੁਰ, ਸੁਖਵਿੰਦਰ ਸਿੰਘ, ਵੀਨੂੰ ਸੇਖਡ਼ੀ, ਗੁਰਪ੍ਰੀਤ ਸਿੰਘ, ਨਿਸ਼ਾਨ ਸਿੰਘ ਜਗਦੇਵ ਸਿੰਘ, ਰਾਜਵਿੰਦਰ ਸਿੰਘ, ਦਵਿੰਦਰ ਸਿੰਘ, ਜਤਿੰਦਰਜੀਤ ਕੌਰ ,ਦੀਪਿਕਾ ,ਰਜ਼ੀਆ ਭੱਟੀ, ਦਲਬੀਰ ਕੌਰ, ਦਵਿੰਦਰ ਸਿੰਘ, ਅਮਨਪ੍ਰੀਤ ਸਿੰਘ ਪੀ ਟੀ ਆਈ, ਆਦਿ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ ।

Previous articleਅਕਾਲੀ ਆਗੂਆਂ ਤੇ ਵਰਕਰਾਂ ਵੱਲੋਂ ਨਗਰ ਕੌਂਸਲ ਚੋਣਾਂ ਸਮੇਂ ਹੋਈ ਪੱਥਰ ਬਾਜੀ ਅਤੇ ਗੋਲੀ ਚਲਾਉਣ ਦੇ ਵਿਰੋਧ ਵਿੱਚ ਧਰਨਾ ਤੇ ਰੋਸ ਪ੍ਰਦਰਸ਼ਨ
Next articleਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਦਾ ਬਸੰਤ ਮੇਲਾ ਧੂਮਧਾਮ ਨਾਲ ਸੰਪੰਨ