ਵਾਨਖੇੜੇ ਨੇ ਦੋਸ਼ਾਂ ਨੂੰ ਨਕਾਰਿਆ

ਮੁੰਬਈ(ਸਮਾਜ ਵੀਕਲੀ):  ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਉਹ ਕਦੇ ਦੁਬਈ ਨਹੀਂ ਗਏ। ਉਨ੍ਹਾਂ ਕਿਹਾ ਕਿ ਮੰਤਰੀ ਵੱਲੋਂ ਦੱਸੀਆਂ ਗਈਆਂ ਤਰੀਕਾਂ ਨੂੰ ਉਹ ਮੁੰਬਈ ਵਿਚ ਹੀ ਸਨ। ਮੰਤਰੀ ਚਾਹੁਣ ਤਾਂ ਇਸ ਦੀ ਡੂੰਘਾਈ ਨਾਲ ਜਾਂਚ ਕਰ ਸਕਦੇ ਹਨ। ਮੰਤਰੀ ਵੱਲੋਂ ਉਨ੍ਹਾਂ ਦੀ ਜਿਹੜੀ ਤਸਵੀਰ ਦੁਬਈ ਦੀ ਹੋਣ ਦਾ ਦਾਅਵਾ ਕੀਤਾ ਗਿਆ ਹੈ, ਅਸਲ ਵਿਚ ਉਹ ਮੁੰਬਈ ਦੀ ਹੈ। ਉਨ੍ਹਾਂ ਕਿਹਾ ਕਿ ਉਹ ਪਰਿਵਾਰ ਸਮੇਤ ਮਾਲਦੀਵ ਵੀ ਕੇਂਦਰ ਸਰਕਾਰ ਦੀ ਇਜਾਜ਼ਤ ਲੈ ਕੇ ਗਏ ਸਨ। ਇਸ ਦੌਰੇ ਨੂੰ ਜੇਕਰ ਮਲਿਕ ਜਬਰੀ ਵਸੂਲੀ ਨਾਲ ਜੋੜ ਕੇ ਦੇਖ ਰਹੇ ਹਨ ਤਾਂ ਇਹ ਗਲਤ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰ ਨੇ ਵਾਨਖੇੜੇ ਨੂੰ ਉਚੇਚੇ ਤੌਰ ’ਤੇ ਐੱਨਸੀਬੀ ਵਿੱਚ ਤਾਿੲਨਾਤ ਕੀਤਾ: ਮਲਿਕ
Next articleਰੱਬ ਨਾਲ ਵਾਰਤਾਲਾਪ