ਜੀਰੀ ਬਨਾਮ ਪਰਾਲੀ

(ਸਮਾਜਵੀਕਲੀ)

ਚੌਲਾਂ ਦੀ ਮੁੱਖ ਫ਼ਸਲ ਜਿਸ ਨੂੰ ਮਾਲਵਾ ਖੇਤਰ ਵਿੱਚ ਜੀਰੀ ਤੇ ਬਾਕੀ ਪੰਜਾਬ ਵਿੱਚ ਝੋਨਾ ਕਿਹਾ ਜਾਂਦਾ ਹੈ ਅੱਜ ਕੱਲ੍ਹ ਸਾਉਣੀ ਦੀ ਮੁੱਖ ਫ਼ਸਲ ਜੀਰੀ ਹੈ ਜੀਰੀ ਦੀ ਫ਼ਸਲ ਹਰੀ ਕ੍ਰਾਂਤੀ ਦਾ ਸਾਉਣੀ ਦੀ ਮੁੱਖ ਫ਼ਸਲ ਦਾ ਮੁੱਢ ਹੋ ਗਈ ਭਾਰਤ ਵਿੱਚ ਭੁੱਖਮਰੀ ਹੋਣ ਕਾਰਨ ਅਨਾਜ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਹਾੜ੍ਹੀ ਦੀ ਫ਼ਸਲ ਕਣਕ ਤੇ ਸਾਉਣੀ ਦੀ ਫ਼ਸਲ ਜੀਰੀ ਨੂੰ ਹੁਲਾਰਾ ਦੇਣ ਲਈ ਭਾਰਤ ਸਰਕਾਰ ਵੱਲੋਂ ਇਨ੍ਹਾਂ ਦੇ ਭਾਅ ਨਿਸ਼ਚਿਤ ਕੀਤੇ ਜਾਣ ਲੱਗੇ ।

ਪੰਜਾਬ ਦੀ ਕਿਸਾਨੀ ਨੂੰ ਥੋੜ੍ਹੀ ਮਿਹਨਤ ਨਾਲ ਵੱਧ ਕੀਮਤ ਜੀਰੀ ਤੋਂ ਮਿਲਣ ਲੱਗੀ ਕਿਸਾਨਾਂ ਨੇ ਸਥਾਪਤ ਚੰਗੀਆਂ ਫ਼ਸਲਾਂ ਕਪਾਹ ਗੰਨਾ ਅਤੇ ਦਾਲਾਂ ਨੂੰ ਛੱਡ ਕੇ ਜੀਰੀ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਇਸ ਫਸਲ ਨੂੰ ਬੀਜਣ ਅਤੇ ਕੱਟਣ ਵੇਲੇ ਹੀ ਸਖਤ ਮਿਹਨਤ ਕਰਨੀ ਪੈਂਦੀ ਹੈ ਜਿਸ ਵਿੱਚ ਸ਼ੁਰੂ ਵਿੱਚ ਪੰਜਾਬ ਦੇ ਪੇਂਡੂ ਮਜ਼ਦੂਰਾਂ ਨੇ ਪੂਰਾ ਸਾਥ ਦੇਣਾ ਸ਼ੁਰੂ ਕੀਤਾ ਆਏ ਦਿਨ ਇਸ ਫ਼ਸਲ ਦੇ ਥੱਲੇ ਬੀਜਣ ਲਈ ਇਲਾਕਾ ਵਧਦਾ ਗਿਆ ਜ਼ਿਆਦਾ ਮਜ਼ਦੂਰਾਂ ਦੀ ਜ਼ਰੂਰਤ ਪੈਣ ਲੱਗੀ ਤਾਂ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਮਜ਼ਦੂਰਾਂ ਨੇ ਆ ਕੇ ਵੀ ਕੰਮ ਸੰਭਾਲਣਾ ਚਾਲੂ ਕੀਤਾ ਮਜ਼ਦੂਰਾਂ ਲਈ ਇਹ ਕੰਮ ਬਹੁਤ ਸੌਖਾ ਤੇ ਮੋਟੀ ਕਮਾਈ ਦਾ ਸਾਧਨ ਬਣ ਗਿਆ ।

ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰੀ ਸੌਖੀ ਤੇ ਸਸਤੀ ਮਿਲਣ ਲੱਗੀ ਸਰਕਾਰ ਨੇ ਕਿਸਾਨਾਂ ਲਈ ਬੈਂਕ ਕਰਜ਼ਿਆਂ ਦਾ ਮੂੰਹ ਖੋਲ੍ਹ ਦਿੱਤਾ ਟਰੈਕਟਰ ਤੇ ਹੋਰ ਵਾਹੀਯੋਗ ਸੰਦ ਧੜਾ ਧੜ ਖਰੀਦੇ ਜਾਣ ਲੱਗੇ ਕੰਮ ਸੁਖਾਲਾ ਹੋਇਆ ਵਪਾਰੀ ਵਰਗ ਦੇ ਹੱਥਾਂ ਨੂੰ ਚੰਗਾ ਰੰਗ ਚੜ੍ਹਨ ਲੱਗਿਆ ਪੰਜਾਬ ਸਰਕਾਰ ਨੇ 1970 ਦਹਾਕੇ ਦੌਰਾਨ ਪਿੰਡਾਂ ਵਿੱਚ ਬਿਜਲੀ ਦੀਆਂ ਲਾਈਨਾਂ ਦੇ ਜਾਲ ਵਿਛਾ ਕੇ ਟਿਊਬਵੈੱਲ ਕਿਸਾਨਾਂ ਨੂੰ ਧੜਾ ਧੜ ਮੋਟਰਾਂ ਦੇ ਕੁਨੈਕਸ਼ਨ ਦੇਣੇ ਚਾਲੂ ਕਰ ਦਿੱਤੇ ਡੀਜ਼ਲ ਇੰਜਨ ਜੋ ਮਹਿੰਗੇ ਪੈਂਦੇ ਹਨ ਉਨ੍ਹਾਂ ਤੋਂ ਖਹਿੜਾ ਛੁੱਟ ਗਿਆ ਤੇ ਮੋਟਰਾਂ ਬਿੱਲ ਵੀ ਫਲੈਟ ਰੂਪ ਵਿੱਚ ਮੋਟਰਾਂ ਦੇ ਕਿਲੋਵਾਟ ਨਾਲ ਸੀਮਤ ਕੀਮਤ ਨਾਲ ਲੈਣੇ ਚਾਲੂ ਕਰ ਦਿੱਤੇ ।

ਕਿਸਾਨਾਂ ਕੋਲ ਟਰੈਕਟਰ ਵਾਹੀ ਠੇਕੇ ਤੇ ਮਜ਼ਦੂਰ ਜੀਰੀ ਲਗਾਉਣ ਤੇ ਵੱਢਣ ਲਈ ਬਾਕੀ ਜ਼ਰੂਰੀ ਦੀਆਂ ਫ਼ਸਲਾਂ ਮੱਕੀ ਕਣਕ ਗੰਨਾ ਤੇ ਸਬਜ਼ੀਆਂ ਨੂੰ ਪੂਰਨ ਰੂਪ ਵਿੱਚ ਹੀ ਭੁੱਲ ਗਏ ਦਾਲਾਂ ਬੀਜਣ ਦਾ ਤਾਂ ਭੋਗ ਹੀ ਪੈ ਗਿਆ ਕਿਸਾਨਾਂ ਦਾ ਕੰਮ ਹੁਣ ਸਿਰਫ਼ ਖੇਤਾਂ ਵੱਲ ਗੇੜਾ ਮਾਰਨਾ ਹੀ ਸੀ ਉਹ ਵੀ ਮੋਟਰਸਾਈਕਲ ਅਤੇ ਨਵੀਆਂ ਮਾਰੂਤੀ ਕਾਰਾਂ ਤੇ ਇਹ ਵੀ ਕਹਿ ਲਈਏ ਕਿਸਾਨਾਂ ਦੇ ਖੇਤਾਂ ਵੱਲ ਗੇੜੇ ਘੱਟ ਤੇ ਸ਼ਹਿਰਾਂ ਨੂੰ ਵੱਧ ਗਏ ਹਾਸੋ ਹੀਣਾ ਤਮਾਸ਼ਾ ਉਸ ਸਮੇਂ ਹੁੰਦਾ ਹੈ ਜਦੋਂ ਜੀਰੀ ਵੇਚ ਕੇ ਕਿਸਾਨ ਲਿਫ਼ਾਫ਼ਿਆਂ ਵਿੱਚ ਮੱਕੀ ਦਾ ਆਟਾ ਖਰੀਦ ਕੇ ਲੈ ਕੇ ਆਉਂਦੇ ਹਨ ।

ਜਦੋਂ ਕਿ ਸਰ੍ਹੋਂ ਦਾ ਸਾਗ ਤੇ ਮੱਕੀ ਰੋਟੀ ਪੰਜਾਬੀਆਂ ਦਾ ਮਨਭਾਉਂਦਾ ਖਾਣਾ ਹੈ ਕੁਝ ਚੰਗੀ ਸੋਚ ਵਾਲੇ ਕਿਸਾਨ ਆਪਣੀ ਜ਼ਰੂਰਤ ਲਈ ਹੀ ਸਬਜ਼ੀਆਂ ਬੀਜਦੇ ਹਨ ਤੇ ਬਾਕੀ ਤਾਂ ਸਾਡਾ ਮੁਸਲਿਮ ਭਾਈਚਾਰਾ ਸਬਜ਼ੀਆਂ ਬੀਜਣ ਤੱਕ ਹੀ ਸੀਮਤ ਰਹਿ ਗਿਆ ਗੰਨੇ ਦੀ ਜੋ ਖੇਤੀ ਕਰਦੇ ਸਨ ਤੇ ਕਰਦੇ ਹਨ ਬਿੱਲਾਂ ਵਾਲੇ ਸਮੇਂ ਤੇ ਕੀਮਤ ਅਦਾ ਨਹੀਂ ਕਰਦੇ ਨਰਮੇ ਤੇ ਕਪਾਹਾਂ ਦੀਆਂ ਨਵੀਆਂ ਕਿਸਮਾਂ ਆਈਆਂ ਕਹਿੰਦੇ ਇਸ ਦਾ ਝਾੜ ਚੰਗਾ ਹੈ ਪਰ ਹਰ ਸਾਲ ਕੋਈ ਨਾ ਕੋਈ ਕੀੜਾ ਹਮਲਾ ਕਰਕੇ ਫਸਲ ਤਬਾਹ ਕਰ ਦਿੰਦਾ ਹੈ ਖੇਤੀ ਮਾਹਿਰਾਂ ਅਨੁਸਾਰ ਚੀਕਣੀ ਮਿੱਟੀ ਹੀ ਜੀਰੀ ਦੀ ਫ਼ਸਲ ਲਈ ਢੁਕਵੀਂ ਹੈ ।

ਪਰ ਅਸੀਂ ਪੰਜਾਬੀ ਭੇਡ ਚਾਲ ਤੇ ਵੇਖੋ ਵੇਖੀ ਨੂੰ ਪਹਿਲ ਦਿੰਦੇ ਹਾਂ ਜਿਸ ਲਈ ਉੱਚੇ ਟਿੱਬੇ ਕਰਾਹ ਲਗਾ ਕੇ ਮੂੰਗਫਲੀ ਤੇ ਗੁਆਰੇ ਦੀ ਫ਼ਸਲ ਦਾ ਭੋਗ ਪਾ ਕੇ ਪੀਲੀ ਮਿੱਟੀ ਕੱਢ ਕੇ ਜੀਰੀ ਦੇ ਯੋਗ ਬਣਾ ਦਿੱਤੇ ਕਿਸਾਨਾਂ ਦੀ ਜੇਬ ਭਾਰੀ ਥੱਲੇ ਗੱਡੀਆਂ ਵਪਾਰੀਆਂ ਦੇ ਰੰਗੇ ਹੱਥ ਤੇ ਸਰਕਾਰ ਦਾ ਭੁੱਖਮਰੀ ਤੇ ਕਾਬੂ ਸਭ ਦੇ ਲੱਗੀਆਂ ਕਾਲੀਆਂ ਐਨਕਾਂ ਧਰਤੀ ਥੱਲੇ ਜਾਂਦਾ ਪਾਣੀ ਦਾ ਪੱਧਰ ਤੇ ਜੀਰੀ ਤੇ ਕੀੜੇ ਮਾਰ ਜ਼ਹਿਰੀਲੀਆਂ ਦਵਾਈਆਂ ਕਿਸੇ ਨੂੰ ਵਿਖਾਈ ਨਹੀਂ ਦਿੱਤੀਆਂ ।

ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮਾਹਿਰ ਜੀਰੀ ਦੀ ਫ਼ਸਲ ਲਈ ਨਵੀਆਂ ਖੋਜਾਂ ਖਾਦਾਂ ਤੇ ਕੀੜੇ ਮਾਰ ਦਵਾਈਆਂ ਦੀ ਦੱਸ ਪਾਉਣ ਵੱਲ ਹੀ ਭਾਰੂ ਰਹੀਆਂ ਸਾਡੇ ਡਾਕਟਰਾਂ ਵਾਂਗ ਖੇਤੀ ਮਾਹਿਰ ਵੀ ਕੀੜੇ ਮਾਰ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੇ ਇਸ਼ਾਰੇ ਨਾਲ ਹੀ ਚੱਲਦੇ ਹਨ ਤਨਖਾਹ ਤੋਂ ਇਲਾਵਾ ਉਪਰਲੀ ਕਮਾਈ ਕੌਣ ਪਸੰਦ ਨਹੀਂ ਕਰਦਾ ਜੀਰੀ ਦੀ ਫ਼ਸਲ ਥੱਲੇ ਇਨ੍ਹਾਂ ਰਕਬਾ ਆ ਗਿਆ ਕਿ ਹੱਥਾਂ ਨਾਲ ਕੱਟਣ ਲਈ ਬਹੁਤ ਮੁਸ਼ਕਿਲ ਹੋ ਗਈ ਤਾਂ ਕੱਟਣ ਲਈ ਹਾਰਵੈਸਟਰ ਕੰਬਾਈਨਾਂ ਆ ਗਈਆਂ ਜੋ ਮਿੰਟਾਂ ਸਕਿੰਟਾਂ ਵਿੱਚ ਹੀ ਕਿੱਲੇ ਕੱਟ ਦਿੰਦੀਆਂ ਹਨ ਤੇ ਨਾਲ ਚੱਲਦੀ ਟਰੈਕਟਰ ਟਰਾਲੀ ਵਿੱਚ ਫਸਲ ਢੇਰੀ ਕਰ ਦਿੰਦੀਆਂ ਹਨ ।

ਜੀਰੀ ਦੇ ਦਾਣੇ ਤਾਂ ਟਰਾਲੀ ਵਿੱਚ ਪੈ ਗਏ ਬਾਕੀ ਕਾ ਫੂਸ ਜਿਸ ਨੂੰ ਪਰਾਲੀ ਦਾ ਨਾਮ ਦਿੱਤਾ ਜਾਂਦਾ ਹੈ ਉਹ ਖੇਤ ਵਿੱਚ ਹੀ ਢੇਰੀ ਹੋ ਜਾਂਦਾ ਹੈ ਕਿਸਾਨਾਂ ਨੇ ਅਗਲੀ ਫਸਲ ਕਣਕ ਲਈ ਤਿਆਰੀ ਕਰਨੀ ਹੁੰਦੀ ਹੈ ਬੱਸ ਮਾਚਿਸ ਦੀ ਇੱਕ ਤੀਲੀ ਮਿੰਟਾਂ ਸਕਿੰਟਾਂ ਵਿੱਚ ਖੇਤਾਂ ਵਿੱਚ ਪਈ ਪਰਾਲੀ ਨੂੰ ਜਲਾ ਦਿੰਦੀ ਹੈ ਖੇਤ ਜ਼ਰੂਰ ਸਾਫ਼ ਹੋ ਗਏ ਉਸ ਵਿੱਚੋਂ ਨਿਕਲਿਆ ਧੂੰਆਂ ਸਾਡੀ ਪਵਿੱਤਰ ਹਵਾ ਨੂੰ ਪਲੀਤ ਕਰਨ ਲੱਗ ਗਿਆ ਰਸਾਇਣਕ ਖਾਦਾਂ ਜ਼ਹਿਰੀਲੀਆਂ ਦਵਾਈਆਂ ਤੇ ਪਰਾਲੀ ਲੱਗੀ ਅੱਗ ਦਾ ਧੂੰਆਂ ਸਾਡਾ ਪਾਣੀ ਤੇ ਹਵਾ ਗੰਦੀ ਹੋ ਗਈ ਗੁਰਬਾਣੀ ਚ ਉਚਾਰਿਆ ਸ਼ਬਦ ਹਵਾ ਨੂੰ ਗੁਰੂ ਤੇ ਪਾਣੀ ਨੂੰ ਪਿਤਾ ਦਾ ਦਰਜਾ ਤੇ ਧਰਤੀ ਨੂੰ ਮਾਤਾ ਦਾ ਰੁਤਬਾ ਦਿੱਤਾ ਗਿਆ ਹੈ ।

ਸਾਡੀ ਗੰਭੀਰ ਗਲਤੀ ਨਾਲ ਇਹ ਤਿੰਨੋਂ ਰਿਸ਼ਤੇ ਹੀ ਅਪਵਿੱਤਰ ਹੋ ਗਏ ਕੈਂਸਰ ਜਿਹੀ ਗੰਭੀਰ ਬਿਮਾਰੀ ਦਮਾ ਸਾਹ ਦੀ ਬਿਮਾਰੀ ਹੋਰ ਅਨੇਕਾਂ ਬਿਮਾਰੀਆਂ ਧੜਾਧੜ ਪੈਦਾ ਹੋ ਗਈਆਂ ਕਿਉਂਕਿ ਸਾਫ਼ ਹਵਾ ਨਹੀਂ ਪਾਣੀ ਸਾਫ਼ ਨਹੀਂ ਕਿਸ ਤਰ੍ਹਾਂ ਸਿਹਤ ਠੀਕ ਰਹੇਗੀ ਅਚਾਨਕ ਸਾਡੇ ਖੇਤੀ ਮਾਹਿਰਾਂ ਤੇ ਡਾਕਟਰਾਂ ਨੂੰ ਸੁਪਨੇ ਵਾਂਗ ਯਾਦ ਆਇਆ ਕਿ ਅਸੀਂ ਆਪਣਾ ਵਾਤਾਵਰਣ ਪਲੀਤ ਕਰ ਚੁੱਕੇ ਹੋ ਜੋ ਦੱਬੀ ਸੁਰ ਨਾਲ ਇਹ ਰਾਗ ਅਲਾਪਣ ਲੱਗੇ ਸਰਕਾਰ ਤੇ ਕਿਸਾਨਾਂ ਦੀ ਜਾਗ ਹਾਲਾਂ ਤੱਕ ਨਹੀਂ ਸਰਕਾਰ ਨੇ ਕੰਮ ਚਲਾਊ ਇੱਕ ਕਦਮ ਚੁੱਕਿਆ ਕਿ ਜੀਰੀ ਲਗਾਉਣ ਦੀ ਤਾਰੀਖ ਨਿਸ਼ਚਿਤ ਕਰਨੀ ਸ਼ੁਰੂ ਕਰ ਦਿੱਤੀ ਪਰ ਉਸ ਵਿੱਚ ਵੀ ਵੋਟਾਂ ਦਾ ਸਮਾਂ ਕਿੰਨੀ ਕੁ ਦੂਰ ਹੈ ।

ਉਸ ਦਾ ਖਿਆਲ ਰੱਖਿਆ ਜਾਂਦਾ ਹੈ ਤੇ ਕਿਸਾਨ ਕੀ ਮੰਗ ਕਰਦੇ ਹਨ ਕਿਉਂਕਿ ਵੋਟ ਬੈਂਕ ਹੈ ਤਾਰੀਖਾਂ ਪੌੜੀ ਚੜ੍ਹਦਿਆਂ ਥੱਲੇ ਉੱਪਰ ਹੁੰਦੀਆਂ ਹੀ ਰਹਿੰਦੀਆਂ ਹਨ ਕਿਉਂਕਿ ਸਾਡੇ ਨੇਤਾ ਲੋਕਾਂ ਤੋਂ ਕੋਹਾਂ ਦੂਰ ਜਾ ਚੁੱਕੇ ਹਨ ਸਿਰਫ ਵਿਖਾਈ ਦਿੰਦੀ ਹੈ ਆਪਣੀ ਕੁਰਸੀ ਖੇਤੀ ਮਾਹਿਰ ਤੇ ਡਾਕਟਰ ਵੀ ਸਰਕਾਰ ਦੇ ਹੀ ਹਨ ਕੌਣ ਕਹੇ ਰਾਣੀ ਅੱਗਾ ਢੱਕ ਵਿਉਪਾਰਕ ਕੰਪਨੀਆਂ ਜ਼ਿਆਦਾ ਪਾਵਰ ਦੇ ਟਰੈਕਟਰ ਤੇ ਪਾਣੀ ਜ਼ਿਆਦਾ ਦੂਰੀ ਤੋਂ ਕੱਢਣ ਲਈ ਸਮਰਸੀਬਲ ਪੰਪ ਲੈ ਕੇ ਆ ਗਈਆਂ ਕਿਉਂਕਿ ਉਨ੍ਹਾਂ ਦਾ ਦੋਸ਼ ਕੁਝ ਵੀ ਨਹੀਂ ਉਨ੍ਹਾਂ ਨੇ ਆਪਣਾ ਧੰਦਾ ਚਲਾਉਣਾ ਹੈ ਉਹ ਹੀ ਚੀਜ਼ ਬਣਾਉਣਗੇ ਜਾਂ ਵੇਚਣਗੇ ਜਿਸ ਦੀ ਬਾਜ਼ਾਰ ਵਿੱਚ ਮੰਗ ਹੈ ।

ਪਾਣੀ ਇੰਨੇ ਮੀਟਰ ਥੱਲੇ ਜਾ ਚੁੱਕਿਆ ਹੈ ਮੀਡੀਆ ਤੇ ਇਹ ਰਾਗ ਹਮੇਸ਼ਾ ਅਲਾਪਿਆ ਜਾਂਦਾ ਹੈ ਪੰਜਾਬ ਜਲਦੀ ਹੀ ਮਾਰੂਥਲ ਬਣ ਜਾਵੇਗਾ ਸਰਕਾਰ ਵੀ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਹਰ ਸਾਲ ਲੱਖਾਂ ਕਰੋੜਾਂ ਰੁਪਿਆ ਖਰਚ ਕਰਕੇ ਇਹ ਪ੍ਰਚਾਰ ਕਰਦੀ ਹੈ ਪਰਾਲੀ ਨੂੰ ਅੱਗ ਨਾ ਲਗਾਓ ਹਵਾ ਜ਼ਹਿਰੀਲੀ ਹੁੰਦੀ ਹੈ ਜ਼ੁਰਮਾਨਾ ਲਗਾਉਣ ਦੇ ਨਾਅਰੇ ਲਗਾਏ ਜਾਂਦੇ ਹਨ ਪਰ ਨਤੀਜਾ ਇੱਕ ਦਹਾਕੇ ਤੋਂ ਕੁਝ ਵੀ ਨਹੀਂ ਨਿਕਲਿਆ ਖੇਤੀ ਮਾਹਿਰਾਂ ਤੇ ਸਰਕਾਰ ਦਾ ਨਾਅਰਾ ਤੇ ਕੰਮ ਬੰਸਰੀ ਤੋੜਨ ਦੀ ਤਰ੍ਹਾਂ ਹੈ ਬਾਂਸ ਹਰ ਸਾਲ ਉਸੇ ਤਰ੍ਹਾਂ ਖੜ੍ਹਾ ਹੁੰਦਾ ਹੈ ਇਹ ਮਸਲਾ ਇੱਕ ਗੀਤਾਂ ਦਾ ਤਵਾ ਜਾਂ ਰਿਕਾਰਡ ਹੈ ਸੂਈ ਇੱਕ ਪਾਸੇ ਹੀ ਚੱਲਦੀ ਰਹਿੰਦੀ ਹੈ ।

ਕਿਸਾਨ ਕਿਤੇ ਸੂਈ ਰੱਖ ਦਿੰਦੇ ਹਨ ਸਰਕਾਰ ਚੁੱਕ ਕੇ ਕਿਤੇ ਹੋਰ ਰੱਖ ਦਿੰਦੀ ਹੈ ਪਰ ਤਵਾ ਸਾਡੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣ ਵਾਲਾ ਚੱਲ ਰਿਹਾ ਹੈ ਜਦੋਂ ਤੱਕ ਤਵੇ ਦਾ ਦੂਸਰਾ ਪਾਸਾ ਨਹੀਂ ਚਲਾਇਆ ਜਾਂਦਾ ਇਹ ਮਸਲਾ ਹੋਰ ਗੰਭੀਰ ਹੁੰਦਾ ਜਾਵੇਗਾ ਕਿਸਾਨ ਖੇਤੀ ਮਾਹਿਰ ਤੇ ਸਰਕਾਰ ਮਿਲ ਕੇ ਕਿਉਂ ਕੇਂਦਰ ਸਰਕਾਰ ਨੂੰ ਮਜਬੂਰ ਨਹੀਂ ਕਰਦੀ ਕੇ ਸਾਰੀਆਂ ਫਸਲਾਂ ਦੇ ਭਾਅ ਉਸ ਤਰੀਕੇ ਨਾਲ ਮਿੱਥੇ ਜਾਣ ਜਿਸ ਤਰ੍ਹਾਂ ਕਿ ਕਿਸਾਨਾਂ ਦਾ ਖਰਚ ਹੁੰਦਾ ਹੈ ਕਿਸਾਨ ਕਰਜ਼ੇ ਥੱਲੇ ਦੱਬ ਕੇ ਖੁਦਕੁਸ਼ੀਆਂ ਕਰਨ ਲੱਗ ਗਏ ਹਨ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਰੱਖਣ ਲਈ ਜ਼ਮੀਨਾਂ ਜੋ ਕਿ ਉਨ੍ਹਾਂ ਦਾ ਪੁੱਤ ਹਨ ਵੇਚ ਕੇ ਆਪਣੇ ਪੁੱਤਰ ਤੇ ਪੁੱਤਰੀਆਂ ਨੂੰ ਬਾਹਰ ਭੇਜ ਰਹੇ ਹਨ ਫ਼ਸਲਾਂ ਦਾ ਮੰਡੀਕਰਨ ਸਹੀ ਕੀਤਾ ਜਾਵੇ ਕੀ ਜ਼ਰੂਰਤ ਹੈ ।

ਕਿਸਾਨਾਂ ਨੂੰ ਟਿਊਬਵੈਲਾਂ ਲਈ ਸਬਸਿਡੀ ਦੇਣ ਦੀ ਜਿਣਸਾਂ ਦਾ ਮੁੱਲ ਸਹੀ ਦੇਵੋ ਕਿਸਾਨ ਸਾਡੇ ਅੱਜ ਕੱਲ੍ਹ ਪੜ੍ਹੇ ਲਿਖੇ ਹਨ ਖੇਤੀ ਮਾਹਿਰ ਪਿੰਡਾਂ ਵਿੱਚ ਜਾ ਕੇ ਉਨ੍ਹਾਂ ਨਾਲ ਮੀਟਿੰਗਾਂ ਕਿਉਂ ਨਹੀਂ ਕਰਦੇ ਜਦੋਂ ਪਰਾਲੀ ਨੂੰ ਅੱਗ ਲੱਗਦੀ ਹੈ ਉਸ ਨੂੰ ਰੋਕਣ ਤੇ ਬੁਝਾਉਣ ਲਈ ਫੂਕਾਂ ਜ਼ਰੂਰ ਮਾਰਦੇ ਹਨ ਜਿਸ ਨਾਲ ਕੁਝ ਹੋ ਨਹੀਂ ਸਕਦਾ ਤੇ ਹੋ ਵੀ ਨਹੀਂ ਰਿਹਾ ਕਿਸਾਨ ਕਰਜ਼ਈ ਹੋ ਚੁੱਕਿਆ ਹੈ ਖੁਦਕੁਸ਼ੀਆਂ ਕਿਉਂ ਕਰਦਾ ਹੈ ਕਦੇ ਕਿਸੇ ਨੇ ਸੋਚਿਆ ਨੇਤਾ ਲੋਕ ਭੋਗ ਤੇ ਚੈੱਕ ਦੇਣ ਜ਼ਰੂਰ ਚਲੇ ਜਾਂਦੇ ਹਨ ਜਦੋਂ ਕਿਸਾਨ ਵਿਰਲਾਪ ਕਰ ਰਿਹਾ ਹੁੰਦਾ ਹੈ ਕਿਸੇ ਨੂੰ ਸੁਣਾਈ ਨਹੀਂ ਦਿੰਦਾ ਕਿਸਾਨ ਮਿਲ ਕੇ ਕੋਈ ਆਪਣੀ ਯੂਨੀਅਨ ਨਹੀਂ ਬਣਾਉਂਦੇ ਹਰ ਰੋਜ਼ ਖੁੰਭ ਦੀ ਤਰ੍ਹਾਂ ਨਵੀਂ ਜੂਨੀਅਰ ਬਣਦੀ ਹੈ ।

ਸਭ ਆਪਣਾ ਆਪਣਾ ਰਾਗ ਅਲਾਪਦੇ ਹਨ ਯੂਨੀਅਨ ਦੇ ਖਿਆਲ ਵੇਖ ਲਵੋ ਜੀਰੀ ਸਰਕਾਰ ਵੱਲੋਂ ਨਿਸ਼ਚਿਤ ਸਮੇਂ ਤੋਂ ਪਹਿਲਾਂ ਲਗਵਾਉਣੀ ਤੇ ਪਰਾਲੀ ਨੂੰ ਜਾ ਕੇ ਸ਼ਰੇਆਮ ਅੱਗ ਲਗਾਉਣੀ ਦੱਸੋ ਇਹ ਕਿਹੜੀ ਸੋਚ ਹੈ ਆਪਣੇ ਪੈਰ ਤੇ ਆਪ ਕੁਹਾੜੀ ਕਿਸਾਨੋਂ ਉੱਠੋ ਜ਼ਮੀਨ ਤੁਹਾਡੀ ਹੈ ਤੁਸੀਂ ਆਪਣੀਆਂ ਸਬਜ਼ੀਆਂ ਬੀਜੋ ਹੋਰ ਸਹਿਕਾਰੀ ਧੰਦੇ ਬਹੁਤ ਹਨ ਦੁੱਧ ਪੋਲਟਰੀ ਇਸ ਵੱਲ ਧਿਆਨ ਦੇਵੇ ਤੇ ਖੁਦ ਵੇਚੋ ਕਿਉਂ ਤੁਹਾਡੇ ਵਿਚੋਲੇ ਆਪਣਾ ਢਿੱਡ ਮੋਟਾ ਕਰ ਰਹੇ ਹਨ ਪੈਦਾ ਕਰਨ ਵਾਲੇ ਤੇ ਵੇਚਣ ਵਾਲੇ ਭੁੱਖੇ ਮਰ ਰਹੇ ਹਨ ਕਿਉਂ ਨਹੀਂ ਤੁਸੀਂ ਵਿਚੋਲਿਆਂ ਨੂੰ ਬਾਹਰ ਕੱਢ ਸਕਦੇ ।

ਆਓ ਕਿਸਾਨੋਂ ਰਾਜਨੀਤਕ ਚੋਲੇ ਉਤਾਰੋ ਮੋਢੇ ਨਾਲ ਮੋਢਾ ਜੋੜ ਕੇ ਨੇਤਾਵਾਂ ਨੂੰ ਜਦੋਂ ਤੁਹਾਡੇ ਕੋਲੋਂ ਵੋਟਾਂ ਮੰਗਣ ਆਉਂਦੇ ਹਨ ਸਾਹਮਣੇ ਪ੍ਰਨੋਟ ਰੱਖ ਕੇ ਆਪਣੀਆਂ ਮੰਗਾਂ ਤੇ ਦਸਤਖਤ ਕਰਵਾਓ ਕਿ ਸਾਡੀਆਂ ਜਿਨਸਾਂ ਦੇ ਭਾਅ ਸਾਡੇ ਖ਼ਰਚੇ ਨੂੰ ਮੁੱਖ ਰੱਖ ਕੇ ਨਿਸ਼ਚਿਤ ਕੀਤੇ ਜਾਣ ਆਪਣਾ ਪਾਣੀ ਆਪਣੀ ਹਵਾ ਇਸ ਨੂੰ ਕਿਉਂ ਗੰਦਾ ਕਰਦੇ ਹੋ ਗੰਦੀ ਰਾਜਨੀਤੀ ਨੂੰ ਧੋਣਾ ਜ਼ਰੂਰੀ ਹੈ ਕਿਉਂਕਿ ਵੋਟ ਪ੍ਰਤੀਸ਼ਤ ਕਿਸਾਨ ਮਜ਼ਦੂਰਾਂ ਦੇ ਹੱਥ ਵਿੱਚ ਹੈ ਉਹ ਕਿਉਂ ਸੋਚ ਵਿਚਾਰ ਕੇ ਨਹੀਂ ਪਾਈ ਜਾਂਦੀ ਜਦੋਂ ਤੁਸੀਂ ਹਰੀ ਕ੍ਰਾਂਤੀ ਨਾਲ ਭੁੱਖਮਰੀ ਨੂੰ ਖਤਮ ਕਰ ਸਕਦੇ ਹੋ ਸਰਹੱਦਾਂ ਤੇ ਜਾ ਕੇ ਸੀਨੇ ਤਾਣ ਕੇ ਖੜ੍ਹੇ ਹੋ ਸਕਦੇ ਹੋ ਹਵਾ ਪਾਣੀ ਧਰਤੀ ਤੁਹਾਡੀ ਹੈ ।

ਇਸ ਦੀ ਰਾਖੀ ਕੌਣ ਕਰੇਗਾ ਇਸ ਦੀ ਰਾਖੀ ਲਈ ਖੜ੍ਹੇ ਹੋ ਜਾਵੋ ਸਰਕਾਰ ਤੁਸੀਂ ਬਣਾਉਣੀ ਹੈ ਪਹਿਲਾਂ ਬਣਨ ਵਾਲੀ ਸਰਕਾਰ ਨੂੰ ਦੱਸੋ ਕਿ ਬਣਨ ਤੋਂ ਬਾਅਦ ਤੁਸੀਂ ਸਾਡੇ ਲਈ ਇਹ ਕੰਮ ਕਰਨਾ ਹੈ ਉਹ ਵੀ ਲਿਖਤੀ ਰੂਪ ਵਿੱਚ ਲੈਣਾ ਹੈ ਕਿਉਂਕਿ ਅੱਜ ਦੇ ਨੇਤਾ ਬਿਆਨ ਦੇ ਕੇ ਮੁੱਕਰ ਜਾਣ ਨੂੰ ਇੱਕ ਖਾਸ ਹੈ ਸਨ ਸਮਝਦੇ ਹਨ ਭਵਿੱਖ ਤੁਹਾਡੇ ਹੱਥ ਵਿੱਚ ਹੈ ਸੰਨ 2022 ਬਹੁਤਾ ਦੂਰ ਨਹੀਂ ਆਪਣੀ ਸਰਕਾਰ ਚੁਣੋ ।

ਸਾਡੇ ਗੀਤ ਤੁਸੀਂ ਭੁੱਲ ਗਏ ਉਂਗਲਾਂ ਤੇ ਨੱਚਦੇ ਤਾਂ ਵੇਖੇ ਸੀ ਬਥੇਰੇ ਪਰ ਨਹੁੰ ਉਁਤੇ ਪਿੰਡ ਤੂੰ ਨਚਾਇਆ ਤੁਸੀਂ ਵੀ ਵੋਟਾਂ ਪਾਉਣ ਵੇਲੇ ਉਂਗਲੀ ਤੇ ਸਿਆਹੀ ਲਗਾਉਣੀ ਹੈ ਉਹ ਕਿੱਥੇ ਲੱਗੇਗੀ ਲਗਵਾਉਣ ਤੋਂ ਬਾਅਦ ਉਹ ਉਂਗਲ ਕਿਹੜੇ ਨਿਸਾਨ ਤੇ ਲਗਾਉਣੀ ਹੈ ਜਿਸ ਦਿਨ ਦਿਮਾਗ ਤੋਂ ਸੋਚ ਕੇ ਲਗਾ ਲਈ ਤੁਹਾਡੇ ਜੀਰੀ ਪਰਾਲੀ ਦੇ ਸਾਰੇ ਮਸਲੇ ਹੱਲ ਹੋ ਜਾਣਗੇ ਤੇ ਉਹ ਗੀਤ ਗੂੰਜੇਗਾ ਜਿਵੇਂ ਫੁੱਲਾਂ ਵਿਚੋਂ ਫੁੱਲ ਗੁਲਾਬ ਦੇਸਾਂ ਵਿੱਚੋਂ ਦੇਸ ਪੰਜਾਬ ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ -9914880392

Previous articleCorona cannot be controlled by ‘jugaad’: Mayawati
Next articleਪੁਲਿਸ ਵਲੋਂ 7 ਸਾਲ ਤੋਂ ਭਗੌੜਾ ਕਾਬੂ