ਰੱਬ ਨਾਲ ਵਾਰਤਾਲਾਪ

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

ਪਾਤਰ
ਰੱਬਾ ਮੇਰੀ ਕਾਹਤੋ ਸੁਣਦਾ ਨੀ,
ਮੈਂਨੇ ਤੇਰਾ ਕਿ ਮਾੜਾ ਕੀਤਾ।
ਖੁਸੀਆ ਮੈਥੋ ਦੂਰ ਭੱਜਦੀਆਂ,
ਇਹਨਾਂ ਕਿਉਂ ਤੂੰ ਸਾੜਾ ਕੀਤਾ।
ਕੰਮ ਮੇਰਾ ਕੋਈ ਬਣਦਾ ਨੀ,
ਨਾ ਹੀ ਕੋਈ ਪੁਵਾੜਾ ਕੀਤਾ।
ਨਾ ਹੀ ਕੋਈ ਪੁਵਾੜਾ ਕੀਤਾ।

ਪਰਮਾਤਮਾ
ਸਬਰ ਕਿਉਂ ਨੀ ਕਰਦਾ ਬੰਦਿਆ ,
ਚੰਗੇ ਕਰਮ ਨੀ‌ ਕਰਦਾ ਬੰਦਿਆ,
ਦੁਨੀਆ ਨੂੰ ਤੂੰ ਟਿੱਚ ਸਮਝਦਾਂ,
ਮੇਰੇ ਤੋ ਵੀ ਨਾ ਡਰਦਾ ਬੰਦਿਆ।

ਮੈਨੂੰ ਮਤਲਬ ਨੂੰ ਤੂੰ ਚੇਤੇ ਕਰਦਾ ਏ,
ਆਫਤ ਆਉਂਦੀ ਤਾਇਓ ਡਰਦਾ ਏ,
ਪੈਸੇ ਦਾ ਤੂੰ ਰੋਅਬ ਦਿਖਾਉਣਾ,
ਕੱਢ ਕੇ ਪੈਸੇ ਮੇਰੇ ਅੱਗੇ ਧਰਦਾ ਏ।

ਖਾਰ ਖਾਣੀ ਤੂੰ ਛੱਡ ਦੇ ਬੰਦਿਆ,
ਨਫ਼ਰਤ ਦਿਲ ਚੋ ਕੱਢ ਦੇ ਬੰਦਿਆ,
ਪਿਆਰ ਨਾਲ ਤੂੰ ਰਹਿ ਕੇ ਵੇਖ ਲਾ,
ਗੁੱਸਾ ਕਰਨਾ ਛੱਡ ਦੇ ਬੰਦਿਆ ।
ਗੁੱਸਾ ਕਰਨਾ ਛੱਡ ਦੇ ਬੰਦਿਆ ।

ਪਾਤਰ
ਸਰੀਰ ਬਿਮਾਰੀ ਦਾ ਘਰ ਹੈ ਬਣਿਆ,
ਨਾ ਜਿਉਦਾ , ਨਾਹੀ ਜਾਂਦਾ ਮਰਿਆ।
ਮੈਨੂੰ ਹਰ ਇਕ ਚੀਜ਼ ਦੀ ਘਾਟ ਤੂੰ ਦਿੱਤੀ,
ਦੁੱਖ ਦੇਕੇ ਤੇਰਾ ਕਿਉਂ ਨਹੀਂ ਸਰਿਆ।
ਦੁੱਖ ਦੇਕੇ ਤੇਰਾ ਕਿਉਂ ਨਹੀਂ ਸਰਿਆ।

ਪਰਮਾਤਮਾ
ਹਰ ਸੈਅ ਵਿਚ ਤੂੰ ਮੈਨੂੰ ਪਾ ਲਾ,
ਗਊ ਗਰੀਬ ਨੂੰ ਗਲ ਨਾਲ ਲਾਲਾ।
ਝੂਠ ਫਰੇਬ ਨੂੰ ਛੱਡ ਦੇਵੀ,
ਜੀਵਨ ਹੋ ਜਾਊ ਤੇਰਾ ਸੁਖਾਲਾ।

ਮੈਨੂੰ ਸਾਰੇ ਇਕੋ ਬਰਾਬਰ,
ਮਾੜਾ ਕਿਸੇ ਦਾ ਕਰਦਾ ਨੀ ।
ਮਾੜੇ ਜਿਸਦੇ ਕੰਮ ਹੁੰਦੇ ,
ਮੈ ਉਸਦੀ ਹਾਮੀ ਭਰਦਾ ਨੀ ।

ਸਵਰਗ ਨਰਕ ਸਭ ਇਥੇ ਆ,
ਚੰਗੇ ਆਪਣੇ ਕਰਮ ਤੂੰ ਕਰਲੀ।
ਕਰਮਾ ਤੇ ਮੇਰਾ ਜ਼ੋਰ ਨਹੀਂ,
ਮਾੜੇ ਕਰੇਗਾ , ਆਪੇ ਭਰਲੀ।

ਜਿੰਨਾ ਮਿਲਿਆ ਉਹਨੇ ਵਿਚ ਸਾਰੀ,
ਭੁੱਲ ਕੇ ਸਾਰੀ ਦੁਨੀਆ ਦਾਰੀ,
ਖੁਸ਼ੀਆਂ ਆਉਣਗੀਆ ਆਪੇ ਚੱਲਕੇ,
ਬਣ ਨਾ ਜਾਵੀਂ ਫੇਰ ਹੰਕਾਰੀ।
ਬਣ ਨਾ ਜਾਵੀਂ ਫੇਰ ਹੰਕਾਰੀ।

ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ 98555-29111

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਨਖੇੜੇ ਨੇ ਦੋਸ਼ਾਂ ਨੂੰ ਨਕਾਰਿਆ
Next articleSecurity tightened as Bajrang Dal observes bandh in K’taka