ਵਰਲਡ ਡੋਨਰ ਡੇ ਨੂੰ ਸਮਰਪਿਤ ਯੂਥ ਵੈੱਲਫੇਅਰ ਕਲੱਬ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ

ਨਕੋਦਰ (ਹਰਜਿੰਦਰ ਛਾਬੜਾ) ਪਤਰਕਾਰ 9592282333      

(ਸਮਾਜਵੀਕਲੀ): ਅੱਜ ਯੂਥ ਵੈੱਲਫੇਅਰ ਕਲੱਬ ਰਜਿਸਟਰਡ ਵੱਲੋਂ ਵਿਸ਼ਵ ਖ਼ੂਨਦਾਨ ਦਿਵਸ ਦੇ ਸਬੰਧ ਵਿਚ ਸਿਵਲ ਹਸਪਤਾਲ ਨਕੋਦਰ ਬਲੱਡ ਬੈਂਕ ਦੀ ਯੋਗ ਅਗਵਾਈ ਹੇਠ ਸਬ ਡਵੀਜ਼ਨ ਸਾਂਝ ਕੇਂਦਰ ਨਕੋਦਰ ਦੇ ਸਹਿਯੋਗ ਨਾਲ 24 ਵਾਂ ਖੂਨਦਾਨ ਕੈਂਪ ਲਗਵਾਇਆ ਗਿਆ। ਕੈਂਪ ਦਾ ਉਦਘਾਟਨ ਐਸਐਮਓ ਮੈਡਮ ਭੁਪਿੰਦਰ ਕੌਰ ਜੀ ਨੇ ਕੀਤਾ। ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਢਿੱਲੋਂ ਨੇ ਆਏ ਹੋਏ ਸਾਰੇ ਖੂਨਦਾਨੀਆਂ ਦਾ ਅਤੇ ਸਹਿਯੋਗ ਦੇਣ ਵਾਲੇ  ਟੀਮ ਅਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ।

ਖੂਨਦਾਨੀਆਂ ਨੂੰ ਸਨਮਾਨ ਕਲੱਬ ਦੇ ਕਨਵੀਨਰ ਅੰਮ੍ਰਿਤਪਾਲ ਸਿੰਘ ਅਤੇ ਚੇਅਰਮੈਨ ਗੁਰਵਿੰਦਰਜੀਤ ਸਿੰਘ ਔਜਲਾ ਅਤੇ ਸਾਂਝ ਕੇਂਦਰ ਨਕੋਦਰ  ਦੇ ਇੰਚਾਰਜ ਗੁਰਦੀਪ ਸਿੰਘ ਕੁਹਾੜ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਤੇ 22 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ ਇਸ ਮੌਕੇ ਤੇ ਹਾਜ਼ਰ ਕਲੱਬ ਮੈਂਬਰ ਜਸਵੰਤ ਸਿੰਘ ਆਈਜਕ ਮਸੀਹ ਰੌਲੀ ਮੈਡਮ ਸੁਨੀਤਾ ਗਿੱਲ ਮੈਡਮ ਸ਼ਮਿੰਦਰ ਕੌਰ ਮਨਪ੍ਰੀਤ ਕੌਰ ਮਨੀ ਰੋਹਿਤ ਪੁਰੀ ਕੁਲਵੰਤ ਸਿੰਘ ਕੌੜਾ ਜਸਨੀਤ ਕੌਰ  ਸਾਕਸ਼ੀ ਅਮਰਜੀਤ ਸਿੰਘ ਲਿੱਤਰਾਂ ਡਾ : ਓਮ ਪ੍ਰਕਾਸ਼ ਜੀ ਤੇ ਸੀਤਲ ਰਾਮ  ਹਾਜ਼ਰ ਸਨ।

Previous articleKangana speaks up on Sushant Singh Rajput’s films being unacknowledged
Next articleआर.सी.एफ के सामने बसी कॉलोनियों में चोर चुस्त पुलिस सुस्त