ਕੇਂਦਰ ਨੇ ਵਾਨਖੇੜੇ ਨੂੰ ਉਚੇਚੇ ਤੌਰ ’ਤੇ ਐੱਨਸੀਬੀ ਵਿੱਚ ਤਾਿੲਨਾਤ ਕੀਤਾ: ਮਲਿਕ

Nationalist Congress Party Minister Nawab Malik

ਮੁੰਬਈ, (ਸਮਾਜ ਵੀਕਲੀ):  ਨਾਰਕੋਟਿਕ ਕੰਟਰੋਲ ਬਿਊਰੋ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਅਤੇ ਮਹਾਰਾਸ਼ਟਰ ਸਰਕਾਰ ਵਿਚ ਮੰਤਰੀ ਨਵਾਬ ਮਲਿਕ ਨੇ ਅੱਜ ਦਾਅਵਾ ਕੀਤਾ ਕਿ ਪਿਛਲੇ ਸਾਲ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਖ਼ਾਸ ਤੌਰ ’ਤੇ ਸਮੀਰ ਵਾਨਖੇੜੇ ਨੂੰ ਏਜੰਸੀ ਵਿਚ ਨਿਯੁਕਤ ਕੀਤਾ ਸੀ। ਮਲਿਕ ਨੇ ਇਹ ਦੋਸ਼ ਵੀ ਲਗਾਇਆ ਕਿ ਐੱਨਸੀਬੀ ਨੇ ਰਾਜਪੂਤ ਦੀ ਦੋਸਤ ਰੀਆ ਚੱਕਰਵਰਤੀ ਨੂੰ ‘ਝੂਠੇ ਕੇਸ’ ਵਿਚ ਫਸਾਇਆ।

ਮਲਿਕ ਦਾ ਦਾਅਵਾ ਹੈ ਕਿ ਕਰੂਜ਼ ਤੋਂ ਕਥਿਤ ਤੌਰ ’ਤੇ ਨਸ਼ੀਲੇ ਪਦਾਰਥ ਦੀ ਬਰਾਮਦਗੀ ਦਾ ਮਾਮਲਾ ਝੂਠਾ ਹੈ ਅਤੇ ਸਿਰਫ਼ ਵੱਟਸਐਪ ਸੁਨੇਹਿਆਂ ਦੇ ਆਧਾਰ ’ਤੇ ਗ੍ਰਿਫ਼ਤਾਰੀ ਕੀਤੀ ਗਈ। ਉਨ੍ਹਾਂ ਕਿਹਾ, ‘‘ਅਸੀਂ ਬਿਲਕੁਲ ਸਪੱਸ਼ਟ ਹਾਂ। ਇਹ ਸਾਰੀ ਵਸੂਲੀ ਮਾਲਦੀਵ ਅਤੇ ਦੁਬਈ ਵਿਚ ਹੋਈ ਅਤੇ ਮੈਂ ਉਹ ਤਸਵੀਰਾਂ ਜਾਰੀ ਕਰਾਂਗਾ।’’ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਆਗੂ ਦੇ ਜਵਾਈ ਸਮੀਰ ਖਾਨ ਨੂੰ ਵੀ ਇਸ ਸਾਲ ਜਨਵਰੀ ਵਿਚ ਨਸ਼ੀਲੇ ਪਦਾਰਥਾਂ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪਿਛਲੇ ਮਹੀਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਿਰਫ਼ ਵੱਟਸਐਪ ਸੁਨੇਹਿਆਂ ਦੇ ਆਧਾਰ ’ਤੇ ਦਰਜਨਾਂ ਅਦਾਕਾਰਾਂ ਦੀ ਐੱਨਸੀਬੀ ਸਾਹਮਣੇ ਪਰੇਡ ਕਰਵਾ ਦਿੱਤੀ ਗਈ। ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਬੁਲਾਰੇ ਨੇ ਕਿਹਾ,  ‘‘ਕੋਵਿਡ-19 ਮਹਾਮਾਰੀ ਦੌਰਾਨ ਪੂਰਾ ਫਿਲਮ ਜਗਤ ਮਾਲਦੀਵ ਵਿਚ ਸੀ। ਉਹ ਅਧਿਕਾਰੀ ਅਤੇ ਉਸ ਦਾ ਪਰਿਵਾਰ ਮਾਲਦੀਵ ਅਤੇ ਦੁਬਈ ਵਿਚ ਕੀ ਕਰ ਰਿਹਾ ਸੀ? ਇਸ ਬਾਰੇ ਸਮੀਰ ਵਾਨਖੇੜੇ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਖੀਮਪੁਰ ਹਿੰਸਾ ਕੇਸ: ਚਾਰ ਮੁਲਜ਼ਮਾਂ ਦਾ ਤਿੰਨ ਦਿਨਾਂ ਪੁਲੀਸ ਰਿਮਾਂਡ
Next articleਵਾਨਖੇੜੇ ਨੇ ਦੋਸ਼ਾਂ ਨੂੰ ਨਕਾਰਿਆ