(ਸਮਾਜ ਵੀਕਲੀ)
ਹੱਸਮੁੱਖ ਸਾਡਾ ਵੱਡਾ ਵੀਰਾ
ਸੋਹਣੀ ਸਾਡੀ ਭਰਜਾਈ ਆਈ
ਦਮਨ ਸਭ ਨੂੰ ਦੇਵੇ ਵਧਾਈ
ਦਮਨ ਸਭ ਨੂੰ ਦੇਵੇ ਵਧਾਈ
ਖੁਸ਼ੀਆਂ ਸਭ ਨੇ ਰਲ ਕੇ ਮਨਾਈਆਂ
ਘਰ ਵਿਚ ਅਸੀ ਲੜੀਆਂ ਲਾਈਆਂ
ਕੋਈ ਨਾ ਰਿਹਾ ਸੱਜਣ ਭਾਈ
ਦਮਨ ਸਭ ਨੂੰ ਦੇਵੇ ਵਧਾਈ
ਦਮਨ ਸਭ ਨੁੰ ਦੇਵੇ ਵਧਾਈ
ਨਵੇਂ ਨਵੇਂ ਕੱਪੜੇ ਸਵਾਏ
ਦੂਰੋਂ ਦੂਰੋਂ ਰਿਸ਼ਤੇਦਾਰ ਵੀ ਅਏ
ਸਭ ਨੇ ਆ ਕੇ ਰੋਣਕ ਲਾਈ
ਦਮਨ ਸਭ ਨੂੰ ਦੇਵੇ ਵਧਾਈ
ਦਮਨ ਸਭ ਨੁੰ ਦੇਵੇ ਵਧਾਈ
ਪਹਿਲਾਂ ਛੋਟੀ ਭੈਣ ਦਾ ਕੀਤਾ ਵਿਆਹ
ਸਭ ਨੂੰ ਚੜਿਆ ਬਾਹਲਾ ਚਾਅ
ਰੀਝਾਂ ਨਾਲ ਸਭ ਰਸਮ ਮਨਾਈ
ਦਮਨ ਸਭ ਨੂੰ ਦੇਵੇ ਵਧਾਈ
ਦਮਨ ਸਭ ਨੁੰ ਦੇਵੇ ਵਧਾਈ
ਨਾਨੀ ਮੁੰਡੇ ਦੇ ਗੀਤ ਸੁਣਾਵੇ
ਮਾਸੜ ਵੀ ਭੰਗੜੇ ਪਾਵੇ
ਮਾਸੀ ਨੇ ਢੋਲਕੀ ਵਜਾਈ
ਦਮਨ ਸਭ ਨੂੰ ਦੇਵੇ ਵਧਾਈ
ਦਮਨ ਸਭ ਨੂੰ ਦੇਵੇ ਵਧਾਈ
ਲਾਕਡਾਊਨ ਕਰਕੇ ਪਿਆ ਵੇ ਘਾਟਾ
ਦਮਨ ਦੱਸ ਹੁਣ ਕੀ ਵੇ ਆਖਾਂ
ਦੱਸ ਜਾਣਿਆਂ ਤੋ ਵੱਧ ਸਰਕਾਰ ਨੇ ਕੀਤੀ ਮਨਾਹੀ
ਦਮਨ ਸਭ ਨੂੰ ਦੇਵੇ ਵਧਾਈ
ਦਮਨ ਸਭ ਨੂੰ ਦੇਵੇ ਵਧਾਈ
ਦਮਨ ਸਿੰਘ ਬਠਿੰਡਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly