ਯੂ ਕੇ ‘ਚ “ਦੀਵਾਲੀ ਮੇਲਾ” ਡਾਂਸ ਐਂਡ ਡਿਨਰ  11 ਨੂੰ

ਵੱਖ-ਵੱਖ ਕਲਾਕਾਰ ਕਰਨਗੇ ਗਾਇਕੀ ਦਾ ਪ੍ਰਦਰਸ਼ਨ
ਕਨੇਡਾ/ ਵੈਨਕੂਵਰ (ਕੁਲਦੀਪ ਚੁੰਬਰ)-ਟੀ 3 ਰਿਕਾਰਡਸ, ਆਰ ਸਟਾਰਸ ਅਤੇ ਮਾਹੀ ਮਿਊਜਿਕ ਵੱਲੋਂ ਦੀਵਾਲੀ ਮੇਲਾ ਇੰਗਲੈਂਡ ਦੀ ਧਰਤੀ ਤੇ 11 ਨਵੰਬਰ ਨੂੰ 53 ਗ੍ਰੇਟ ਅਰਥੁਰ ਸਟਰੀਟ ਸਮਿਥਵਿਕ ਦੇ ਨਾਈਟ ਇਨ ਬੈਂਕਿੰਟ ਸੂਟ ਵਿਖੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਦੀਵਾਲੀ ਮੇਲੇ ਦੀ ਜਾਣਕਾਰੀ ਦਿੰਦਿਆਂ ਯੂਕੇ ਦੇ ਪ੍ਰਸਿੱਧ ਰਿਪੋਰਟਰ ਮਲਕੀਤ ਧੀਰਪੁਰੀਆ ਨੇ ਦੱਸਿਆ ਕਿ ਇਸ ਮੌਕੇ ਗੀਤਾ ਜੈਲਦਾਰ, ਬੌਬੀ ਸਰਵਰ, ਸ਼ਵਾਨੀ ਮਲਹੋਤਰਾ, ਆਰ ਕੇ ਮਹਿੰਦੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ । ਸਮੁੱਚੇ ਮੇਲੇ ਦੀ ਹੋਸਟ ਜਗਦੀਪ ਰੇਨੂ ਹੋਏਗੀ । ਇਸ ਮੌਕੇ ਕਲਾਕਾਰਾਂ ਦੇ ਲਾਈਵ ਪ੍ਰੋਗਰਾਮ ਦੌਰਾਨ ਡਾਂਸ ਪ੍ਰਤੀਯੋਗਿਤਾ ਹੋਏਗੀ , ਉਪਰੰਤ ਸਭ ਮਹਿਮਾਨਾਂ ਨੂੰ ਡਿਨਰ ਕਰਵਾਇਆ ਜਾਏਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋੜ ਹੈ ਅੱਜ ਮਨਾਂ ਅੰਦਰ ਪਿਆਰ ਮੁਹੱਬਤ ਦੇ ਦੀਵੇ ਬਾਲਣ ਦੀ:
Next articleਲੱਖਾ ਸਿਧਾਣਾ ਕਾਂਢ ਵਾਪਰਦੇ ਰਹਿਣਗੇ!