ਚੋਣ ਡਿਊਟੀਆਂ ਸੰਬੰਧੀ ਸਾਂਝਾ ਅਧਿਆਪਕ ਫ਼ਰੰਟ ਕੱਲ੍ਹ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮਿਲੇਗਾ

ਕਪੂਰਥਲਾ-(ਕੌੜਾ )– ਕੋਵਿਡ – 19 ਦੇ ਅਧਿਆਪਕਾਂ ਦੀਆਂ ਚੋਣ ਡਿਊਟੀਆਂ ਓਹਨਾਂ ਦੇ ਹੋਮ ਬਲਾਕਾਂ ਵਿੱਚ ਹੀ ਲਗਾਉਣ ਸਬੰਧੀ ਸਾਂਝਾ ਅਧਿਆਪਕ ਫ਼ਰੰਟ ਦਾ ਵਫ਼ਦ 17 ਜਨਵਰੀ ਨੂੰ ਸਵੇਰੇ 11- 30 ਵੱਜੇ ਜ਼ਿਲ੍ਹਾ ਡਿਪਟੀ ਕਮਿਸ਼ਨਰ – ਕਮ- ਚੋਣ ਅਫ਼ਸਰ ਕਪੂਰਥਲਾ ਮੈਡਮ ਦੀਪਤੀ ਉੱਪਲ ਨੂੰ ਮਿਲੇਗਾ। ਇਹ ਜਾਣਕਾਰੀ ਦਿੰਦਿਆਂ ਹੋਇਆਂ ਫਰੰਟ ਆਗੂ ਰਵੀ ਵਾਹੀ, ਈ ਟੀ ਟੀ
ਯੂਨੀਅਨ ਦੇ ਕਾਰਜਕਾਰੀ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਵੜੈਚ,ਈ ਟੀ ਟੀ ਯੂਨੀਅਨ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਬਿਧੀਪੁਰ ਅਤੇ ਬੀ ਐੱਡ ਫਰੰਟ ਦੇ ਆਗੂ ਸਰਤਾਜ ਸਿੰਘ ਨੇ ਦੱਸਿਆ ਕਿ ਕੋਵਿਡ ਦੇ ਮਰੀਜਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ ਅਤੇ 14 ਫ਼ਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਸਹੀ ਸਲਾਮਤ ਨੇਪਰੇ ਚਾੜ੍ਹਨ ਲਈ ਜਿਲ੍ਹਾ ਚੋਣ ਅਫ਼ਸਰ ਕਪੂਰਥਲਾ ਵੱਲੋਂ ਚੋਣ ਡਿਊਟੀਆਂ ਲਗਾਈਆਂ ਜਾਣੀਆਂ ਹਨ।

ਫ਼ਰੰਟ ਆਗੂ ਅਧਿਆਪਕਾਂ ਨੇ ਆਖਿਆ ਕਿ ਉਹ ਜਿਲ੍ਹਾ ਚੋਣ ਅਫ਼ਸਰ ਕਪੂਰਥਲਾ ਮੈਡਮ ਦੀਪਤੀ ਉੱਪਲ ਨੂੰ ਮਿਲ਼ ਕੇ ਅਪੀਲ ਕਰਨਗੇ ਕਿ ਵਿਧਾਨ ਸਭਾ ਚੋਣਾਂ- 2022 ਦੌਰਾਨ ਚੋਣ ਅਮਲੇ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਓਹਨਾਂ ਦੇ ਹੋਮ ਬਲਾਕਾਂ ਵਿੱਚ ਹੀ ਲਗਾਈਆਂ ਜਾਣ ਤਾਂ ਜੋ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ ਅਤੇ ਚੋਣ ਪ੍ਰਕਿਰਿਆ ਵੀ ਸਹੀ ਢੰਗ ਨਾਲ ਨੇਪਰੇ ਚੜ੍ਹ ਜਾਵੇ।

 

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਠੜਾ ਕਾਲਜ ਵਿੱਚ ਸੱਤ ਰੋਜ਼ਾ ਐੱਨ ਐੱਸ ਐੱਸ ਕੈਂਪ ਲਗਾਇਆ ਗਿਆ
Next articleਵੀਰੇ ਦਾ ਵਿਆਹ