ਸੱਚ ਕਾਵਿ

ਬਲਬੀਰ ਸਿੰਘ ਬੱਬੀ
(ਸਮਾਜ ਵੀਕਲੀ)
ਸਿਆਣੇ ਆਖਦੇ ਕੱਫ਼ਣਾ ਨੂੰ ਨਹੀਂ ਜੇਬ ਲੱਗਦੀ
ਨਾ ਤੱਕੀਆਂ ਕਬਰਾਂ ਵਿੱਚ ਕਿਸੇ ਅਲਮਾਰੀਆਂ ਨੇ
ਭੈਣ ਭਾਈ ਆਂਢ ਗੁਆਂਢ ਰਿਸ਼ਤੇਦਾਰ ਛੱਡ ਤੇ
ਲਾਈਆਂ ਬਹੁਤਿਆਂ ਹੁਣ ਪੈਸੇ ਨਾਲ ਯਾਰੀਆਂ ਨੇ
ਰਾਜੇ ਤੋਂ ਰੰਕ ਬਣਨ ਨੂੰ ਬਹੁਤਾ ਸਮਾਂ ਨਾ ਲੱਗਦਾ
ਖੇਡਾਂ ਦਾਤੇ ਦੀਆਂ ਬਹੁਤ ਹੀ ਨਿਆਰੀਆਂ ਨੇ
ਰੰਗਲੇ ਮਹਿਲ ਮੁਨਾਰੇ ਸਭ ਕੁਝ ਇਥੇ ਰਹਿ ਜਾਂਦੇ
ਇਥੋਂ ਜਾਣ ਦੀਆਂ ਹੋ ਜਾਂਦੀਆਂ ਜਦ ਤਿਆਰੀਆਂ ਨੇ
ਪੈਸਾ ਇਕ ਪਾਸੇ ਰੱਖ ਕੇ ਥੋੜਾ ਸੋਚ ਬੰਦਿਆ
ਚੀਜ਼ਾਂ ਹੋਰ ਵੀ ਤਾਂ ਇਥੇ ਬਹੁਤ ਸਾਰੀਆਂ ਨੇ
ਕਈ ਵਾਰ ਬਹੁਤਾ ਪੈਸਾ ਵੀ ਨਹੀਂ ਕੰਮ ਆਉਂਦਾ
ਜੱਗ ਤੇ ਚਲੀਆਂ ਹੁਣ ਬਹੁਤ ਬਿਮਾਰੀਆਂ ਨੇ
ਨਾ ਹੀ ਰਾਜੇ ਤੇ ਨਾ ਹੀ ਰਹੇ ਰਾਜ ਇਥੇ
ਦੁਨੀਆ ਜਿੱਤ ਕੇ ਜੰਗਾਂ ਕਈ ਹਾਰੀਆਂ ਨੇ
ਲਾਲਚ ਦੀ ਲਾਲਸਾ ਗੂੰਜਦੀ ਸਭ ਪਾਸੇ
ਜਾਂਦੀਆਂ ਮੱਤਾਂ ਕਈਆਂ ਦੀਆਂ ਮਾਰੀਆਂ ਨੇ
ਇਸ ਜਹਾਨ ਉੱਤੇ ਕਿਸੇ ਨਾ ਸਦਾ ਰਹਿਣਾ
ਆਉਣ ਜਾਣ ਦੀਆਂ ਬੰਨ੍ਹੀਆਂ ਵਾਰੀਆਂ ਨੇ
ਅਮਲ ਕਰ ਲੈ ਇਨ੍ਹਾਂ ਲਿਖਤਾਂ ਉੱਤੇ ਬੱਬੀ
ਗੱਲਾਂ ਪੜ੍ਹਨ ਨੂੰ ਇਹ ਬਹੁਤ ਪਿਆਰੀਆਂ ਨੇ
ਬਲਬੀਰ ਸਿੰਘ ਬੱਬੀ 7009107300
Previous articleਜਰਖੜ ਹਾਕੀ ਅਕੈਡਮੀ ਦੇ ਚੋਣ ਟਰਾਇਲਾਂ ਨੂੰ ਭਰਵਾਂ ਹੁੰਗਾਰਾ,ਤਿੰਨ ਵਰਗਾਂ ਦੀਆਂ ਟੀਮਾਂ ਲਈ 54 ਖਿਡਾਰੀਆਂ ਦੀ ਹੋਈ ਚੋਣ
Next articleਯੂ.ਕੇ ਹਾਊਮ ਆਫਿਸ ਨੇ ਅੱਜ ਤੋਂ ਦੋ ਦਿਨ ਲਈ ਭਾਰਤੀ ਬੇਰੋਜ਼ਗਾਰ ਉੱਚ ਵਿੱਦਿਆ ਪ੍ਰਾਪਤ ਲੜਕੇ ਲੜਕੀਆਂ ਲਈ ਜਾਰੀ ਕੀਤੀ ਵੀਜ਼ਾ ਲਾਟਰੀ ਸਕੀਮ