HOME ਪੰਜਾਬ ਦੇ ਜੰਮਿਆਂ ਨੂੰ

ਪੰਜਾਬ ਦੇ ਜੰਮਿਆਂ ਨੂੰ

4
ਮੂਲ ਚੰਦ ਸ਼ਰਮਾ

(ਸਮਾਜ ਵੀਕਲੀ) 

ਪੰਜਾਬ ਦੇ ਜੰਮਿਆਂ ਨੂੰ

ਭਾਦੋਂ ਦੇ ਵਿੱਚ ਝੜੀਆਂ ਲੱਗੀਆਂ ,
ਜਲ ਥਲ ਹੋਇਆ ਚੁਫੇਰਾ ।
ਡੈੱਮਾਂ ਦੇ ਵਿੱਚੋਂ ਪਹਿਲਾਂ ਹੀ ਸੀ ,
ਪਾਣੀ ਆ ਗਿਆ ਵਥੇਰਾ ।
ਰਾਜਸਥਾਨ ਤੇ ਹਰਿਆਣਾ ਹੁਣ ,
ਇਸ ‘ਚੋਂ ਵੀ ਹਿੱਸਾ ਮੰਗਣ ;
ਜਿਸ ਨੇ ਕੀਤਾ ਕਈਆਂ ਲੋਕਾਂ ਦਾ ,
ਕੋਠਿਆਂ ਦੇ ਉੱਪਰ ਵਸੇਰਾ ।

ਸਬਰ ਦੀ ਪਰਖ਼
——————
ਹੇਠਾਂ ਹੜ੍ਹ ਦਾ ਪਾਣੀ ਵੜਿਆ ਉੱਪਰ ਬੱਦਲ਼ ਵਰਸ ਰਹੇ ।
ਤੀਜੇ ਆਪ ਸਹੇੜੇ ਹਾਕਮ ਸਾਡੇ ਸਬਰ ਨੂੰ ਪਰਖ਼ ਰਹੇ ।
ਜਿਨ੍ਹਾਂ ਨੂੰ ਬੱਕਰੀ ਮੁਰਗੀ ਮਰੀ ਦਾ ਵੀ ਹਰਜ਼ਾਨਾ ਦੇਣਾ ਸੀ,
ਉਹ ਛੱਤਾਂ ‘ਤੇ ਬੈਠੇ ਰੁੱਖੀ ਰੋਟੀ ਨੂੰ ਵੀ ਤਰਸ ਰਹੇ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037

Previous article” ਰਿਸ਼ਤਿਆਂ ਵਿਚ ਸੁਚੱਜਤਾ ਵਾਲੀ ਪੁਸਤਕ – ਨਣਦ ਦਿਆ ਵੀਰਾ”
Next articleਐਫਸਫੋਰਡ ਚ ਤਰਕਸੀਲ ਸੋਸਾਇਟੀ ਵੱਲੋਂ ਸਲਾਨਾ ਸਮਾਗਮ 30 ਅਗਸਤ ਨੂੰ- ਤਿਆਰੀਆਂ ਮੁਕੰਮਲ