ਵੈਨਕੂਵਰ (ਸਮਾਜ ਵੀਕਲੀ) (ਮਲਕੀਤ ਸਿੰਘ ) ਤਰਕਸ਼ੀਲ (ਰੈਸਨਲਿਸਟ) ਸੁਸਾਇਟੀ ਕੈਨੇਡਾ ਦੀ ਐਫਸਫੋਰਡ ਇਕਾਈ ਵੱਲੋਂ ਉੱਘੇ ਤਰਕਸ਼ੀਲ ਆਗੂ ਡਾ. ਬਲਜਿੰਦਰ ਸਿੰਘ ਸੇਖੋਂ ਨੂੰ ਸਮਰਪਿਤ ਸਲਾਨਾ ਸਮਾਗਮ 30 ਅਗਸਤ ਦਿਨ ਸ਼ਨੀਵਾਰ ਨੂੰ ਐਫਸਫੋਰਡ ਸਥਿਤ ਮੈਟਸਕਿਊ ਸੈਟੇਨੀਅਲ ਆਰਟੀਟੋਰੀਅਮ ਸਿਟੀ ਹਾਲ ਚ ਕਰਵਾਇਆ ਜਾ ਰਿਹਾ ਹੈ| ਦੁਪਹਿਰ 2 ਵਜੇ ਤੋਂ ਦੇਰ ਸ਼ਾਮ ਤੱਕ ਆਯੋਜਿਤ ਕੀਤੇ ਜਾਣ ਵਾਲੇ ਇਸ ਸਮਾਗਮ ਦੌਰਾਨ ਉਘੇ ਲੇਖਕ ਡਾ ਸੁਰਿੰਦਰ ਸ਼ਰਮਾ ਵੱਲੋਂ ਨਿਰਦੇਸ਼ ਕੀਤੇ ਗਏ ਨਾਟਕ ‘ਦੋ ਰੋਟੀਆਂ’ ਵੀ ਖੇਡਿਆ ਜਾਵੇਗਾ| ਇਸ ਸਮਾਗਮ ਦੌਰਾਨ ਗੁਰਪ੍ਰੀਤ ਭਦੌੜ ਵੱਲੋਂ ਜਾਦੂ ਦੇ ਟ੍ਰਿਕ ਵੀ ਦਿਖਾਏ ਜਾਣਗੇ ਅਤੇ ਕੋਰੀਓ ਗਰਾਫੀਆਂ ਵੀ ਕਰਾਈਆਂ ਜਾਣਗੀਆਂ| ਤਰਕਸ਼ੀਲ ਆਗੂ ਬਲਦੇਵ ਰਹਿਪਾ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨਗੇ| ਇਸ ਮੌਕੇ ਤੇ ਅਗਾਹਾਵਧੂ ਗੀਤ ਸੰਗੀਤ ਵੀ ਕਰਵਾਇਆ ਜਾਵੇਗਾ|
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



