HOME ਪੰਜਾਬੀ ਅਦਾਕਾਰਾ ਜਤਿੰਦਰ ਕੌਰ ਦੀ ਮੌਤ ਦੀ ਅਫ਼ਵਾਹ ਨਿਕਲੀ ਝੂਠੀ, ਕਿਹਾ— “ਮੈਂ...

ਪੰਜਾਬੀ ਅਦਾਕਾਰਾ ਜਤਿੰਦਰ ਕੌਰ ਦੀ ਮੌਤ ਦੀ ਅਫ਼ਵਾਹ ਨਿਕਲੀ ਝੂਠੀ, ਕਿਹਾ— “ਮੈਂ ਬਿਲਕੁਲ ਠੀਕ-ਠਾਕ ਹਾਂ”

1
ਪੰਜਾਬੀ ਅਦਾਕਾਰਾ ਜਤਿੰਦਰ ਕੌਰ
ਸੋਸ਼ਲ ਮੀਡੀਆ ‘ਤੇ ਫੈਲੀ ਝੂਠੀ ਖ਼ਬਰ ਕਾਰਨ ਦਿਨ ਭਰ ਆਉਂਦੇ ਰਹੇ ਫ਼ੋਨ, ਅਦਾਕਾਰਾ ਨੇ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ
ਜਲੰਧਰ   (ਸਮਾਜ ਵੀਕਲੀ)   (ਬਲਦੇਵ ਸਿੰਘ ਬੇਦੀ) ਪੰਜਾਬੀ ਰੰਗਮੰਚ, ਰੇਡੀਓ, ਟੈਲੀਵੀਜ਼ਨ ਅਤੇ ਸਿਨੇਮਾ ਦੀ ਮਾਣਮੱਤੀ ਅਦਾਕਾਰਾ ਜਤਿੰਦਰ ਕੌਰ ਦੀ ਮੌਤ ਸਬੰਧੀ ਸੋਸ਼ਲ ਮੀਡੀਆ ‘ਤੇ ਫੈਲਾਈ ਗਈ ਖ਼ਬਰ ਪੂਰੀ ਤਰ੍ਹਾਂ ਝੂਠੀ ਅਤੇ ਬੇਬੁਨਿਆਦ ਸਾਬਤ ਹੋਈ ਹੈ। ਇਸ ਅਫ਼ਵਾਹ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ, ਸਾਥੀ ਕਲਾਕਾਰਾਂ ਅਤੇ ਸ਼ੁਭਚਿੰਤਕਾਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ। ਜਦੋਂ ਇਸ ਸਬੰਧੀ ਜਤਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਹੱਸਦਿਆਂ ਕਿਹਾ, “ਬੇਦੀ ਸਾਹਿਬ, ਮੈਂ ਬਿਲਕੁਲ ਠੀਕ-ਠਾਕ ਹਾਂ। ਅੱਜ ਸਵੇਰ ਤੋਂ ਹੀ ਪਤਾ ਨਹੀਂ ਮੇਰੇ ਚਾਹੁਣ ਵਾਲਿਆਂ ਦੇ ਕਿੰਨੇ ਕੂ ਫ਼ੋਨ ਆ ਚੁੱਕੇ ਹਨ। ਮੇਰੀ ਸਮਝ ਤੋਂ ਬਾਹਰ ਹੈ ਕਿ ਇਹ ਸ਼ਰਾਰਤ ਕਿਸ ਨੇ ਕੀਤੀ।” ਉਨ੍ਹਾਂ ਕਿਹਾ ਕਿ ਅਜਿਹੀਆਂ ਝੂਠੀਆਂ ਖ਼ਬਰਾਂ ਨਾ ਸਿਰਫ਼ ਪਰਿਵਾਰ ਅਤੇ ਦੋਸਤਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦੀਆਂ ਹਨ, ਸਗੋਂ ਪ੍ਰਸ਼ੰਸਕਾਂ ਵਿੱਚ ਵੀ ਬੇਲੋੜਾ ਡਰ ਅਤੇ ਚਿੰਤਾ ਪੈਦਾ ਕਰਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਖ਼ਬਰ ‘ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਉਸ ਦੀ ਸੱਚਾਈ ਦੀ ਪੁਸ਼ਟੀ ਜ਼ਰੂਰ ਕਰ ਲੈਣ। ਜ਼ਿਕਰਯੋਗ ਹੈ ਕਿ 85 ਸਾਲਾ ਜਤਿੰਦਰ ਕੌਰ ਪਿਛਲੇ ਲਗਭਗ ਛੇ ਦਹਾਕਿਆਂ ਤੋਂ ਪੰਜਾਬੀ ਰੰਗਮੰਚ, ਰੇਡੀਓ, ਟੈਲੀਵੀਜ਼ਨ ਅਤੇ ਸਿਨੇਮਾ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਆਪਣੀ ਸਾਦਗੀ ਭਰੀ ਅਦਾਕਾਰੀ, ਹਾਸਰਸ ਕਿਰਦਾਰਾਂ ਅਤੇ ਮਾਂ ਦੀਆਂ ਮਮਤਾ ਭਰੀਆਂ ਭੂਮਿਕਾਵਾਂ ਰਾਹੀਂ ਦਰਸ਼ਕਾਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਂ ਬਣਾਈ ਹੈ। ਰੰਗਮੰਚ ‘ਤੇ ਉਨ੍ਹਾਂ ਵੱਲੋਂ ਨਿਭਾਏ ਗਏ ਨਾਟਕ ਠੇਠ ਪੰਜਾਬੀ ਬੋਲੀ ਅਤੇ ਨਰੋਏ ਸਮਾਜਕ ਮੁੱਲਾਂ ਦੀ ਪ੍ਰਤੀਨਿਧਤਾ ਕਰਦੇ ਹਨ। ਜਤਿੰਦਰ ਕੌਰ ਦੇ ਤੰਦਰੁਸਤ ਹੋਣ ਦੀ ਪੁਸ਼ਟੀ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਸੁੱਖ ਦਾ ਸਾਹ ਲਿਆ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪ੍ਰਾਈਵੇਟ ਸਕੂਲਾਂ ਦੀ ਫੀਸ ‘ਤੇ 5 ਫ਼ੀਸਦੀ ਤੋਂ ਵੱਧ ਵਾਧੇ ‘ਤੇ ਲੱਗੀ ਰੋਕ, ਲੱਖਾਂ ਮਾਪਿਆਂ ਨੂੰ ਵੱਡੀ ਰਾਹਤ : ਡਿਪਟੀ ਸਪੀਕਰ, ਸ.ਜੈ ਕ੍ਰਿਸ਼ਨ ਸਿੰਘ ਰੌੜੀ