HOME ਤਿੰਨ ਪਿੰਡਾਂ ਦੇ ਮੋਬਾਈਲ ਟਾਵਰਾਂ ਤੋਂ ਤਾਂਬੇ ਦੀਆਂ ਤਾਰਾਂ ਚੋਰੀ

ਤਿੰਨ ਪਿੰਡਾਂ ਦੇ ਮੋਬਾਈਲ ਟਾਵਰਾਂ ਤੋਂ ਤਾਂਬੇ ਦੀਆਂ ਤਾਰਾਂ ਚੋਰੀ

ਫਿਲੌਰ/ਅੱਪਰਾ,  (ਸਮਾਜ ਵੀਕਲੀ)  (ਦੀਪਾ)-ਬੀਤੀ ਰਾਤ ਅਣਪਛਾਤੇ ਚੋਰ ਤਿੰਨ ਪਿੰਡਾਂ ‘ਚ ਲੱਗੇ ਹੋਏ ਵੱਖ ਵੱਖ ਕੰਪਨੀਆਂ ਦੇ ਮੋਬਾਈਲ ਟਾਵਰਾਂ ਤੋਂ ਤਾਬੇਂ ਦੀਆਂ ਤਾਰਾਂ ਚੋਰੀ ਕਰਕੇ ਲੈ ਗਏ | ਪ੍ਰਾਪਤ ਵੇਰਵਿਆਂ ਅਨੁਸਾਰ ਅਣਪਛਾਤੇ ਚੋਰ ਬੀਤੀ ਰਾਤ ਪਿੰਡ ਸਮਰਾੜੀ, ਭਾਰਸਿੰਘਪੁਰ ਤੇ ਰਾਏਪੁਰ ਅਰਾਈਆਂ ਤੋਂ ਟਾਵਰਾਂ ਤੋਂ ਮੇਨ ਸਪਲਾਈ ਤੱਕ ਜਾਂਦੀਆਂ ਤਾਰਾਂ ਚੋਰੀ ਕਰਕੇ ਲੈ ਗਏ,ਜਿਨਾਂ ਤਾਰਾਂ ‘ਚ ਤਾਂਬਾ ਹੁੰਦਾ ਹੈ | ਚੋਰ ਇਨੇ ਸ਼ਾਤਰ ਸਨ ਕਿ ਉਹ ਕਈ ਫੁੱਟ ਉੱਚੇ ਟਾਵਰਾਂ ‘ਤੇ ਚੜਕੇ ਤਾਰਾਂ ਵੱਢ ਕੇ ਰਫ਼ੂ-ਚੱਕਰ ਹੋ ਗਏ | ਪਿੰਡ ਸਮਰਾੜੀ ਦੇ ਸਰਪੰਚ ਮੋਹਣ ਲਾਲ ਮਹਿਮੀ ਨੇ ਦੱਸਿਆ ਕਿ ਤਾਰਾਂ ਚੋਰੀ ਹੋਣ ਦੇ ਕਾਰਣ ਪੂਰੇ ਇੱਕ ਦਿਨ ਮੋਬਾਈਲਾਂ ਦੀ ਰੇਂਜ ਬੰਦ ਰਹੀ, ਜਿਸ ਕਾਰਣ ਪਿੰਡ ਵਾਸੀਆਂ ਨੂੰ  ਖੱਜਲ ਖੁਆਰ ਹੋਣਾ ਪਿਆ |

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅਜੇ ਮੰਗੂਪੁਰ ਨੂੰ ਦੁਸਰੀ ਵਾਰ ਪ੍ਰਧਾਨ ਨਿਯੁਕਤ ਕਰਨ ਤੇ ਵਿਜੇ ਕੁਮਾਰ ਸੋਨੂੰ ਟੌਂਸਾ ਨੇ ਦਿੱਤੀਆਂ ਵਧਾਈਆਂ
Next articleਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ (ਰਜਿ.) ਨੂਰਮਹਿਲ ਰੋਡ ਫਿਲੌਰ ਦੀ ਮੀਟਿੰਗ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਆਯੋਜਿਤ