ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ (ਰਜਿ.) ਨੂਰਮਹਿਲ ਰੋਡ ਫਿਲੌਰ ਦੀ ਮੀਟਿੰਗ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਆਯੋਜਿਤ ਕੀਤੀ ਗਈ | ਮੀਟਿੰਗ ਦਾ ਮੁੱਖ ਏਜੰਡਾ ਪਹਿਲੀ ਕਮੇਟੀ ਨੂੰ ਫਿਰ ਤੋਂ ਦੁਬਾਰਾ ਚੁਣਿਆ ਗਿਆ ਤੇ ਉਸ ਵਿੱਚ ਵਿਸਥਾਰ ਕਰਕੇ ਨਵੀਂ ਕਮੇਟੀ ਚੁਣੀ ਗਈ ਹੈ ਤੇ ਕਮੇਟੀ ਵਿੱਚ ਵਿਸਤਾਰ ਕੀਤਾ ਗਿਆ ਹੈ । ਕਮੇਟੀ ਵਿੱਚ ਸਰਬਸੰਮਤੀ ਨਾਲ ਰਾਮ ਮੂਰਤੀ ਨੂੰ ਪ੍ਰਧਾਨ ਚੁਣਿਆ ਜਾਂਦਾ ਹੈ ਤੇ ਵਿਸ਼ਾਲ ਸਿਮਕ ਤੇ ਪਰਮਾਨੰਦ ਨੂੰ ਚੈਅਰਮੈਨ ਚੁਣਿਆ ਜਾਦਾ ਹੈ। ਪਿਰਥੀ ਚੰਦ ਰਾਣਾ ਖਜ਼ਾਨਚੀ, ਸ਼੍ਰੀ ਦੋਲਤ ਰਾਮ ਜੀ ਸਰਪ੍ਰਸਤ, ਹੁਸਨ ਲਾਲ , ਚਮਨ ਲਾਲ ਨੂੰ ਉਪ ਪ੍ਰਧਾਨ, ਦਿਨੇਸ਼ ਕਲੇਰ, ਰਵੀ ਕਲੇਰ, ਅਮੀਰ ਚੰਦ ਹੀਰ, ਨਰੇਸ਼ ਕੁਮਾਰ , ਦਲਵੀਰ ਚੰਦ ਹੀਰ ਸੈਕਟਰੀ, ਰਾਜ ਕੁਮਾਰ ਸਿਮਕ, ਹਰਜਿੰਦਰ ਕਲੇਰ, ਰਾਜ ਕੁਮਾਰ ਚੌਂਕੜੀਆਂ ਜੁਆਇਟ ਸੈਕਟਰੀ, ਪ੍ਰਦੀਪ ਕਰੜੇ, ਸੋਡੀ ਸਮਰਾ, ਸੋਮ ਨਾਥ,ਜਸਵਿੰਦਰ ਲਾਲ (ਬਿੰਦਰ) ਨੂੰ ਪ੍ਰੈਸ ਸਕੱਤਰ,ਸੰਦੀਪ ਹੀਰ , ਰਜੇਸ਼ ਜੱਸੀ, ਅਜੈ ਕੁਮਾਰ,ਸਤੀਸ਼ ਕੁਮਾਰ ਬਲਦੇਵ ਰਾਜ ਸੰਦੀਪ ਸੀਪੂ ਸਲਾਹਕਾਰ ਅਕਾਸ਼ ਸੰਧੂ , ਕਰਮਵੀਰ ਕਰੜੇ ਮੈਂਬਰ ਬਣਾਏ ਜਾਂਦੇ ਹਨ। ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਰਜਿੰਦਰ ਸੰਧੂ ਨੇ ਨਵੇਂ ਤੇ ਪੁਰਾਣੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਮੁਬਾਰਕਬਾਦ ਦਿੰਦਿਆਂ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਸ਼ੁਕਰਾਨਾ ਅਦਾ ਕੀਤਾ |
HOME ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ (ਰਜਿ.) ਨੂਰਮਹਿਲ ਰੋਡ ਫਿਲੌਰ ਦੀ ਮੀਟਿੰਗ...



