ਸਮਾਂ

ਮਹਿੰਦਰ ਸੂਦ

(ਸਮਾਜ ਵੀਕਲੀ)

ਸਮਾਂ ਚੰਗਾ-ਮਾੜਾ ਹੈ ਹਿੱਸਾ ਜਿੰਦਗੀ ਦਾ
ਇਹੀ ਤਾਂ ਹੈ ਸਾਰਾ ਰਸ ਜਿੰਦਗੀ ਦਾ।।

ਚੰਗੇ ਸਮੇਂ ਵਿੱਚ ਨਹੀਂ ਕਦੇ ਆਪਾ ਖੋਹੀਦਾ
ਤੇ ਉਸ ਸਮੇਂ ਉੱਚਾ ਬੋਲ ਕਦੀ ਨਹੀਂ ਬੋਲੀਂਦਾ।।

ਮਾੜੇ ਸਮੇਂ ਵਿੱਚ ਵੀ ਸੰਜਮ ਹੈ ਬਣਾਈ ਰੱਖੀ ਦਾ
ਤੇ ਉਸ ਮਾਲਕ ਦਾ ਹੈ ਓਟ ਆਸਰਾ ਮੰਗੀ ਦਾ।।

ਹੌਂਸਲਾ ਰੱਖ ਸਹੀ ਸਮੇਂ ਦੀ ਉਡੀਕ ਕਰਨ ਦਾ
ਸਹੀ ਸਮਾਂ ਹੀ ਬਣ ਜਾਂਦਾ ਹੈ ਗਵਾਹ ਬੰਦੇ ਦਾ।।

ਸੂਦ ਵਿਰਕ ਨੇ ਲਿਖ ਦਿੱਤਾ ਹੈ ਜੋ ਸਹੀ ਭੇਤ ਸਮੇਂ ਦਾ
ਉਹੀ ਤਾਂ ਜਵਾਬ ਦਿੰਦਾ ਹੈ ਉੱਠੀ ਹਰ ਉੰਗਲੀ ਦਾ।।

ਲਿਖ-ਤੁਮ ਮਹਿੰਦਰ ਸੂਦ
(ਵਿਰਕ) ਜਲੰਧਰ
ਮੋਬ: 98766-66381

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੀ ਮਾਂ ਸ਼ਬਦ ਢੁਕਵਾਂ ?????
Next articleਪਿੰਡ ਸੰਗੋਵਾਲ ਵਿਚ ਉਮੀਦਵਾਰ ਰਿੰਕੂ ਦੇ ਹੱਕ ਵਿਚ ਆਮ ਆਦਮੀ ਪਾਰਟੀ ਵੱਲੋਂ ਭਰਮੀ ਮੀਟਿੰਗ