ਪਿੰਡ ਸੰਗੋਵਾਲ ਵਿਚ ਉਮੀਦਵਾਰ ਰਿੰਕੂ ਦੇ ਹੱਕ ਵਿਚ ਆਮ ਆਦਮੀ ਪਾਰਟੀ ਵੱਲੋਂ ਭਰਮੀ ਮੀਟਿੰਗ

ਫੋਟੋ ਕੈਪਸਨ:-ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿਚ ਆਪ ਵਰਕਰ ਪਿੰਡ ਸੰਗੋਵਾਲ ਵਿਚ ਲੋਕਾਂ ਦੀ ਭਰਮੀ ਮੀਟਿੰਗ ਕਰਦੇ ਹੋਏ। ਤਸਵੀਰ ਸੁਖਵਿੰਦਰ ਸਿੰਘ ਖਿੰੰਡਾ

ਰਿੰਕੂ ਦੀ ਜਿੱਤ ਜ਼ਕੀਨੀ -ਟਾਂਡਾ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰਡਾ )- ਲੋਕ ਸਭਾ ਹਲਕਾ ਜਲੰਧਰ ਦੀ ਜਿੰਮਨੀ ਚੌਣ ਲਈ ਹਰ ਪਾਰਟੀ ਦਾ ਪੂਰਾ ਜ਼ੋਰ ਲਗਾ ਹੋਇਆ ਹੈ। ਪਰ ਰਾਜਨੀਤਕ ਸਮੀਕਰਨ ਤੇ ਲੋਕਾਂ ਦਾ ਝੁਕਾਅ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਵੱਲ ਵਧ ਰਿਹਾ ਹੈ। ਜ਼ਿਕਰਯੋਗ ਹੈ ਕਿ ਸੁਸ਼ੀਲ ਰਿੰਕੂ ਕਾਂਗਰਸ ਪਾਰਟੀ ਦੇ ਵਿਧਾਇਕ ਰਹੇ ਹਨ ਅਤੇ ਉਨ੍ਹਾਂ ਦਾ ਲੋਕਾਂ ਵਿਚ ਹਰਮਨ ਪਿਆਰਾ ਹੋਣਾ ਅਤੇ ਕੰਮਾਂ ਨੂੰ ਤਰਜੀਹ ਦੇਣੀ ਹੀ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਪਾਰਖੂ ਅੱਖ ਨੇ ਸੁਸ਼ੀਲ ਰਿੰਕੂ ਨੂੰ ਆਮ ਆਦਮੀ ਪਾਰਟੀ ਦੀ ਟਿਕਟ ਦੇ ਕੇ ਲੋਕ ਸਭਾ ਹਲਕਾ ਜਲੰਧਰ ਤੋਂ ਜ਼ਿਮਣੀ ਚੋਣ ਲਈ ਉਮੀਦਵਾਰ ਉਤਾਰਿਆ ।

ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪਿੰਡ ਸੰਗੋਵਾਲ ਵਿਚ ਰਿੰਕੂ ਦੇ ਹੱਕ ਵਿਚ ਇਕ ਭਰਮੀ ਮੀਟਿੰਗ ਸੁਖਦੇਵ ਰਾਜ ਸੁਚੱਜੇ ਪ੍ਰਬੰਧਾਂ ਹੇਠ ਕੀਤੀ ਗਈ ਇਸ ਮੀਟਿੰਗ ਵਿੱਚ ਜਸਬੀਰ ਸਿੰਘ ਰਾਜਾ ਐਮ ਐਲ ਏ ਟਾਂਡਾ, ਰੋਹਿਤ ਸਿਆਜ ਚੈਅਰਮੈਨ ਪਲੈਨਿੰਗ ਬੋਰਡ ਜ਼ਿਲ੍ਹਾ ਇਨਚਾਰਜ ਪਠਾਨਕੋਟ, ਅਤੇ ਬਲਾਕ ਪ੍ਰਧਾਨ ਸਤਨਾਮ ਸਿੰਘ ਲੋਹਗੜ੍ਹ ਹਾਜ਼ਰ ਹੋਏ। ਇਸ ਮੌਕੇ ਐਮ ਐਲ ਏ ਟਾਂਡਾ ਵੱਲੋਂ ਲੋਕਾਂ ਦੇ ਪਿਆਰ ਨੂੰ ਕਬੂਲ ਦਿਆ ਲੋਕਾਂ ਨੂੰ ਤਗੀਦ ਕੀਤੀ ਕਿ ਤੁਸੀਂ ਆਪ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਭਾਰੀ ਬਹੁਮਤ ਨਾਲ ਜਿਤਾਓ ਕਿਉਂਕਿ ਇਹ ਸਿਰਫ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਸਵਾਲ ਨਹੀਂ ਬਲਕਿ ਵਿਧਾਨ ਸਭਾ ਹਲਕਿਆਂ ਦੀ ਅਤੇ ਪਿੰਡਾਂ ਦੀ ਤਰੱਕੀ ਨਾਲ ਸਬੰਧਿਤ ਹੈ। ਇਸ ਮੌਕੇ ਲੋਕਾਂ ਵੱਲੋਂ ਬਾਹਾ ਖੜੀਆਂ ਕਰਕੇ ਰਿੰਕੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਅਹਿਦ ਕੀਤਾ।ਇਸ ਮੀਟਿੰਗ ਨੂੰ ਸਫਲ ਬਣਾਉਣ ਵਿਚ ਹਰਵਿੰਦਰ ਸਿੰਘ ਮਠਾੜੂ, ਨਵਦੀਪ ਮਹੇ, ਸੁਰਜੀਤ ਸਿੰਘ, ਨਗਿੰਦਰ ਸਿੰਘ ਮੰਡਿਆਲਾ, ਮਲਕੀਤ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਾਂ
Next articleਪ੍ਰੈੱਸ ਕਲੱਬ ਸਬ-ਡਵੀਜ਼ਨ ਡੇਰਾਬੱਸੀ ਵੱਲੋਂ ‘ਪੜ੍ਹੋ ਪੰਜਾਬ’ ਮੁਹਿੰਮ ਦੀ ਸ਼ੁਰੂਆਤ