ਪੰਜਾਹ ਫੀ ਸਦੀ ਹਾਜ਼ਰੀ ਤੇ ਕੋਰੋਨਾ ਸਾਵਧਾਨੀਆਂ ਨਾਲ ਸਕੂਲ ਖੋਲ੍ਹੇ ਜਾਣ-ਡੀ.ਟੀ.ਐੱਫ

ਡੀ ਟੀ ਐੱਫ ਦੇ ਸੂਬਾਈ ਆਗੂ ਦਿੱਗਵਿਜੇ ਪਾਲ ਸ਼ਰਮਾ ਤੇ ਸਰਵਣ ਸਿੰਘ ਔਜਲਾ

ਕਪੂਰਥਲਾ (ਕੌੜਾ) – ਕੋਰੋਨਾ ਪਾਬੰਦੀਆਂ ਦੇ ਚਲਦਿਆਂ ਸਕੂਲ ਬੰਦ ਹੋਣ ਕਾਰਣ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਫ਼ਿਕਰਮੰਦੀ ਦਾ ਵਿਸ਼ਾ ਹੈ।ਜਿਸਦੇ ਹੱਲ ਲਈ ਕੋਰੋਨਾ ਸਾਵਧਾਨੀਆਂ ਵਰਤਦਿਆਂ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਪੰਜਾਹ ਫੀ ਸਦੀ ਹਾਜ਼ਰੀ ਸਕੂਲ ਖੋਲ੍ਹਣੇ ਵਕਤ ਦੀ ਮੰਗ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਤੇ ਸਰਵਣ ਸਿੰਘ ਔਜਲਾ ਨੇ ਆਖਿਆ ਕਿ ਆਨ ਲਾਈਨ ਸਿੱਖਿਆ ਕਿਸੇ ਤਰ੍ਹਾਂ ਵੀ ਸਕੂਲੀ ਪੜ੍ਹਾਈ ਦਾ ਬਦਲ ਨਹੀਂ ਹੈ।ਉਨ੍ਹਾਂ ਆਖਿਆ ਕਿ ਜੇਕਰ ਬੱਸਾਂ,ਸਿਨੇਮਾ ਹਾਲ,ਟ੍ਰੇਨਿੰਗ ਸੈਂਟਰ ਤੇ ਚੋਣ ਰੈਲੀਆਂ ਹੋ ਸਕਦੀਆਂ ਹਨ ਤਾਂ ਫ਼ਿਰ ਕੋਰੋਨਾ ਸਾਵਧਾਨੀਆਂ ਨਾਲ ਸਕੂਲ ਕਿਉਂ ਨਹੀਂ ਖੋਲ੍ਹੇ ਜਾ ਸਕਦੇ ? ਜਥੇਬੰਦੀ ਦੇ ਸੂਬਾਈ ਆਗੂਆਂ ਬਲਵੀਰ ਚੰਦ ਲੌਂਗੋਵਾਲ,ਕਰਨੈਲ ਸਿੰਘ ਚਿੱਟੀ,ਜਸਵਿੰਦਰ ਸਿੰਘ ਬਠਿੰਡਾ ਤੇ ਗੁਰਮੀਤ ਕੋਟਲੀ ਨੇ ਸਪੱਸ਼ਟ ਕੀਤਾ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਕੋਰੋਨਾ ਬਹਾਨੇ ਵਿਦਿਆਰਥੀਆਂ ਨੂੰ ਸਕੂਲਾਂ ਤੋਂ ਬਾਹਰ ਕਰਕੇ ਮਾਨਸਿਕ ਤੌਰ ਤੇ ਅਪਾਹਜ ਬਣਾਇਆ ਜਾ ਰਿਹਾ ਹੈ।ਭਵਿੱਖ ਵਿੱਚ ਜਿਸ ਦੇ ਮਾਰੂ ਸਿੱਟਿਆਂ ਦਾ ਸਾਹਮਣਾ ਮਾਪਿਆਂ ਤੇ ਸਮਾਜ ਨੂੰ ਕਰਨਾ ਪਵੇਗਾ। ਅਧਿਆਪਕ ਆਗੂਆਂ ਨੇ ਆਖਿਆ ਕਿ ਇੰਟਰਨੈੱਟ ਦੇ ਵਧੇ ਹੋਏ ਖਰਚਿਆਂ ਸਦਕਾ ਜ਼ਿਆਦਾਤਰ ਵਿਦਿਆਰਥੀ ਆਨਲਾਈਨ ਸਿੱਖਿਆ ਤੋਂ ਦੂਰ ਹਨ ਪਰ ਅਧਿਕਾਰੀ ਘਰ ਬੈਠੇ ਵਿਦਿਆਰਥੀਆਂ ਨੂੰ ਆਨ ਲਾਈਨ ਸਿੱਖਿਆ ਰਾਹੀਂ ਪੜ੍ਹਾਉਣ ਦੇ ਫ਼ਰਮਾਨ ਜਾਰੀ ਕਰਕੇ ਕਾਗਜ਼ਾਂ ਦਾ ਢਿੱਡ ਭਰ ਰਹੇ ਹਨ।ਆਗੂਆਂ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅੱਜ 21 ਜਨਵਰੀ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਰਾਹੀਂ ਕੋਰੋਨਾ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਪੰਜਾਹ ਫੀ ਸਦੀ ਸਟਾਫ ਤੇ ਵਿਦਿਆਰਥੀਆਂ ਨਾਲ਼ ਰਾਜ ਦੇ ਸਾਰੇ ਸਕੂਲ ਖੋਲ੍ਹਣ ਸੰਬੰਧੀ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜੇ ਜਾਣਗੇ।

ਜਥੇਬੰਦੀ ਦੇ ਆਗੂਆਂ ਨਵਚਰਨਪ੍ਰੀਤ ਕੌਰ,ਸੁਖਵਿੰਦਰ ਸੁੱਖੀ,ਲਖਵੀਰ ਹਰੀਕੇ, ਹਰਦੇਵ ਮੁਲਾਂਪੁਰ, ਰੇਸ਼ਮ ਸਿੰਘ ਖੇਮੂਆਣਾ,ਕਰਮਜੀਤ ਸਿੰਘ ਤਾਮਕੋਟ,ਚਰਨਜੀਤ ਕਪੂਰਥਲਾ,ਗਗਨ ਪਾਹਵਾ,ਅਮਨਦੀਪ ਮਟਵਾਣੀ,ਦਲਜੀਤ ਸਮਰਾਲਾ,ਰਾਜਦੀਪ ਸੰਧੂ,ਸੁਰਿੰਦਰ ਪਾਲ ਸਿੰਘ ਮਾਨ, ਤਲਵਿੰਦਰ ਖਰੌੜ, ਹਰਜਿੰਦਰ ਅਨੂਪਗੜ੍ਹ,ਸਨੇਹਦੀਪ ਪਟਿਆਲਾ, ਸੁਖਵਿੰਦਰ ਪਾਲ ਗੁਰਦਾਸਪੁਰ,ਹਰਭਗਵਾਨ ਗੁਰਨੇ ਤੇ ਜਗਵੀਰਨ ਕੌਰ ਨੇ ਸੂਬਾ ਕਮੇਟੀ ਦੇ ਫੈਸਲੇ ਦੀ ਤਈਅਦ ਕੀਤੀ ਹੈ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸੀ ਉਮੀਦਵਾਰ ਨਵਤੇਜ ਚੀਮਾ ਦੇ ਹੱਕ ਵਿੱਚ ਪਿੰਡ ਬੂਹ ਵਿਖ਼ੇ ਵਿਸ਼ਾਲ ਚੋਣ ਮੀਟਿੰਗ ਆਯੋਜਿਤ
Next articleਲੋਕਾਂ ਦਾ ਕੰਮ