(ਸਮਾਜ ਵੀਕਲੀ)
ਅਸੀਂ ਭੁੱਲ ਦੇ ਜਾਂਦੇ ਲੋਕੋਂ, ਸਾਡਾ ਕਿਰਦਾਰ ਸੀ ਲਸਾਨੀ।
ਸਾਂਭ ਸਕਦੇ ਤਾਂ ਸਾਂਭ ਲਵੋ, ਸਾਡੀ ਕਿਧਰ ਜਾਂਦੀ ਜਵਾਨੀ।
ਸਾਂਭ ਸਕਦੇ ਤਾਂ ਸਾਂਭ ਲਵੋ…….
1
ਵੇਖ ਧਾਹਾਂ ਨਿਕਲ ਦੀਆਂ ਭਰੀ ਜਵਾਨੀ ਪੁੱਤਰ ਤੁਰ ਜੇ।
ਕਿਦਾਂ ਸਬਰ ਆ ਜਾਓਗਾ ਜਦੋਂ ਮਿੱਟੀ ਪਾਣੀ ਚ ਰੁੜ ਜੇ।
ਜਦ ਅਸਲੀ ਸੋਨਾ ਮਿੱਟੀ ਹੋਇਆ, ਕੀ ਕਰਾਂਗਾ ਸਾਂਭ ਕੇ ਗਾਨੀ।
ਸਾਂਭ ਸਕਦੇ ਤਾਂ ਸਾਂਭ ਲਵੋ, ਸਾਡੀ ਕਿਧਰ ਜਾਂਦੀ ਜਵਾਨੀ।
ਸਾਂਭ ਸਕਦੇ ਤਾਂ ਸਾਂਭ ਲਵੋ…….
2
ਗਲੀ ਮੁਹੱਲੇ ਸੱਥਾਂ ਚ ਚਰਚਾ ਇਕੋਂ ਗੱਲ ਦੀ ਛਿੜੀ ਆ।
ਏ ਅਸਰ ਰਸੂਖ ਵਾਲਿਆਂ ਦੀ ਇਨੀਂ ਨੀਤ ਕਿਉਂ ਗਿਰੀ ਆ।
ਜਿੰਦਨ ਘਰ ਆਪਣੇ ਲੱਗੀ ਸੇਕਣੀ ਕਿਨਾਂ ਚਿਰ ਅੱਗ ਬੇਗਾਨੀ।
ਸਾਂਭ ਸਕਦੇ ਤਾਂ ਸਾਂਭ ਲਵੋ, ਸਾਡੀ ਕਿਧਰ ਜਾਂਦੀ ਜਵਾਨੀ।
ਸਾਂਭ ਸਕਦੇ ਤਾਂ ਸਾਂਭ ਲਵੋ…….
3
ਨਸ਼ਿਆਂ ਚ ਗਲਤਾਨ ਹੋਈ ਕਿਥੇ ਕਮੀਂ ਰਹੀਂ ਜ਼ਰਾ ਸੋਚੋ।
ਨਰਿੰਦਰ ਲੜੋਈ ਵਾਲਿਆਂ ਓਏ ਕਰਤੂਤਾਂ ਉਨਾਂ ਦੀਆਂ ਨੂੰ ਕੋਸੋ।
ਕਿਨਾਂ ਚਿਰ ਕਰਨਗੇ ਏਹੇ, ਹਾਏ ਸਾਡੇ ਨਾਲ ਸ਼ੈਤਾਨੀ।
ਸਾਂਭ ਸਕਦੇ ਤਾਂ ਸਾਂਭ ਲਵੋ, ਸਾਡੀ ਕਿਧਰ ਜਾਂਦੀ ਜਵਾਨੀ।
ਸਾਂਭ ਸਕਦੇ ਤਾਂ ਸਾਂਭ ਲਵੋ…….
4
ਜੇ ਅੱਜ ਨਾ ਜਾਗੇ ਤਾਂ ਫਿਰ ਕਦੋਂ ਜਾਗਣਾ ਲੋਕੋਂ।
ਨਸ਼ਿਆਂ ਦੇ ਦੈਂਤ ਨੂੰ ਰੋਕ ਸਕਦੇ ਤਾਂ ਇਹਨੂੰ ਰੋਕੋ।
ਏਹਦੇ ਨਾਲ ਕਿਸੇ ਦੀ ਨਈ, ਹੁੰਦੀ ਆਪਣੀਂ ਲੋਕੋਂ ਹਾਨੀ।
ਸਾਂਭ ਸਕਦੇ ਤਾਂ ਸਾਂਭ ਲਵੋ, ਸਾਡੀ ਕਿਧਰ ਜਾਂਦੀ ਜਵਾਨੀ।
ਸਾਂਭ ਸਕਦੇ ਤਾਂ ਸਾਂਭ ਲਵੋ…….
✍️ ਨਰਿੰਦਰ ਲੜੋਈ ਵਾਲਾ
☎️ 8968788181
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly