ਵਿੱਦਿਆ ਦੀ ਤਾਕਤ  

(ਸਮਾਜਵੀਕਲੀ)
ਦੁਨੀਆਂ ਵਿੱਚ ਕੇਵਲ ਦੋ ਹੀ ਤਾਕਤਾਂ ਹਨ  ਵਿੱਦਿਆ ਤੇ ਦੌਲਤ  
ਜੱਗ ਦਾ ਜੋ ਰੂਪ ਸਾਨੂੰ ਅੱਜ ਨਜ਼ਰ ਆ ਰਿਹਾ ਹੈ  ਉਹ ਇਨ੍ਹਾਂ ਦੋਹਾਂ ਦੀ ਬਦੌਲਤ ਹੈ।
ਦਿੰਦਿਆ ਧੰਦੇ ਬੰਦ ਦਿਮਾਗ਼ ਦੀਆਂ ਖਿੜਕੀਆਂ ਨੂੰ ਖੋਲ੍ਹ ਦਿੰਦੀ ਹੈ।ਤੁਹਾਡਾ ਅੰਤਰ ਮਨ ਰੁਸ਼ਨਾ ਜਾਂਦਾ ਹੈ।ਇਹ ਖਿੜਕੀਆਂ ਜ਼ਿਕਰ ਇੱਕ ਵਾਰ ਖੁੱਲ੍ਹ ਜਾਣ  ਫਿਰ ਇਨ੍ਹਾਂ ਦਾ ਬੰਦ ਹੋਣਾ ਨਾਮੁਮਕਿਨ ਹੈ।ਜਦੋਂ ਗੱਲ ਦੀ ਸਮਝ ਆ ਜਾਵੇ  ਹਰ ਸਮੱਸਿਆ ਦਾ ਹੱਲ ਨਿਕਲ ਆਉਂਦਾ ਹੈ। ਦੌਲਤ ਇਕ ਤਾਕਤ ਹੈ  ਜੋ ਸਾਡੇ ਸਮਾਜ ਨੂੰ ਚਲਾ ਰਹੀ ਹੈ।ਸਾਮਰਾਜਵਾਦ ਵਿੱਚ ਦੌਲਤ ਦੀ ਮੁੱਖ ਭੂਮਿਕਾ ਹੈ।ਅੱਜ ਸਾਡੇ ਆਲੇ ਦੁਆਲੇ ਜੋ ਵੀ ਵਾਪਰ ਰਿਹਾ ਹੈ  ਸਰਮਾਏਦਾਰਾਂ ਦੀ ਬਦੌਲਤ ਹੈ।ਜਤਿਨ ਕਾਲੇ ਕਾਨੂੰਨ ਪਾਸ ਹੋਏ ਸਨ  ਉਹ ਸਰਮਾਏਦਾਰਾਂ ਅਤੇ ਕਾਰਪੋਰੇਟ ਜਗਤ ਦੀ ਦੇਣ ਸਨ।ਬੇਸ਼ੱਕ ਉਹ ਸਾਨੂੰ ਗੁਲਾਮ ਬਣਾਉਣ ਲਈ ਬਣਾਏ ਗਏ ਸਨ
ਸਾਡੇ ਅੰਦੋਲਨ ਦੇ ਮੋਢੀਆਂ ਨੂੰ ਜਾਗਰੂਕਤਾ ਵਿੱਦਿਆ ਨੇ ਦਿੱਤੀ।ਉਹ ਅੱਗੇ ਲੱਗ ਤੁਰੇ ਤੇ ਉਨ੍ਹਾਂ ਨੇ ਜਿਸ ਤਰੀਕੇ ਨਾਲ ਸਾਨੂੰ ਸਮਝਾਇਆ ਅਸੀਂ ਉਨ੍ਹਾਂ ਦੇ ਪਿੱਛੇ ਲੱਗੇ।ਇਹ ਉਦਾਹਰਣ ਹੈ ਇਸ ਲਈ ਦਿੱਤੀ  ਕਿਉਂਕਿ ਇਹ ਹੁਣੇ ਹੁਣੇ ਕੁਝ ਦਿਨਾਂ ਵਿੱਚ ਵਾਪਰੀ ਹੈ।
ਬੇਸ਼ੱਕ ਦੋਨੋਂ ਤਾਕਤਾਂ ਵਿਸ਼ਵ ਨੂੰ ਚਲਾ ਰਹੀਆਂ ਹਨ।ਪਰ ਇਕ ਮੁੱਖ ਫ਼ਰਕ ਹੈ ਕੀ ਵਿੱਦਿਆ ਪ੍ਰਾਪਤ ਕਰਨਾ ਸਾਡੇ ਆਪਣੇ ਹੱਥ ਵਿੱਚ ਹੈ।ਬੇਸ਼ਕ ਅੱਜ ਸਰਕਾਰਾਂ ਵਿੱਦਿਆ ਨੂੰ ਰੋਲ ਰਹੀਆਂ ਹਨ ਪਰ ਫੇਰ ਵੀ ਵਿੱਦਿਅਕ ਅਦਾਰਿਆਂ ਦੀ ਭੂਮਿਕਾ ਘੱਟ ਨਹੀਂ।ਵਿੱਦਿਆ ਦੇਣ ਵਾਲੇ ਅਧਿਆਪਕ ਜੇ ਸੱਚੇ ਮਨੋਂ ਆਪਣਾ ਕੰਮ ਕਰਨ  ਤਾਂ ਸਾਡੇ ਮਨ ਨੂੰ ਬਦਲ ਸਕਦੇ ਹਨ।ਸਾਡੇ ਦਿਮਾਗ਼ ਦੀਆਂ ਬੰਦ ਖਿੜਕੀਆਂ ਨੂੰ ਖੋਲ੍ਹ ਕੇ  ਉਜਾਲੇ ਨਾਲ ਭਰ ਸਕਦੇ ਹਨ।
ਅੱਜ ਜ਼ਰੂਰਤ ਹੈ ਅਧਿਆਪਕਾਂ ਨੂੰ ਆਪਣੀ ਤਾਕਤ ਸਮਝਣ ਦੀ।ਦੁਨੀਆਂ ਵਿੱਚ ਜਿੰਨੀਆਂ ਵੀ ਕ੍ਰਾਂਤੀਆਂ ਹੋਈਆਂ ਸਭ ਵਿੱਚ ਅਧਿਆਪਕਾਂ ਦਾ ਰੋਲ ਮੋਹਰੀ ਰਿਹਾ ਹੈ।ਅੱਜ ਵੀ ਬਦਲਾਅ ਆਏਗਾ ਤਾਂ ਅਧਿਆਪਕਾਂ ਦੀ ਬਦੌਲਤ।ਵਿੱਦਿਆ ਅਤੇ ਵਿਚਾਰ ਦੇਣ ਨਾਲ  ਤੁਸੀਂ ਜ਼ਿੰਦਗੀਆਂ ਬਦਲ ਸਕਦੇ ਹੋ।
ਵਿੱਦਿਆ ਇੱਕ ਅਜਿਹਾ ਹਥਿਆਰ ਹੈ  ਜੋ ਭੁੱਖੇ ਨੂੰ ਰੋਟੀ ਦਿੰਦਾ ਹੈ  ਅਤੇ ਨਾਲ ਹੀ ਨਾਲ  ਉਸਾਰੂ ਸੋਚ ਵੀ।ਸਾਡੇ ਹਰ ਪੱਧਰ ਦੇ ਅਧਿਆਪਕਾਂ ਨੂੰ  ਆਪਣੇ ਆਪ ਨੂੰ ਪਛਾਣਨ ਦੀ ਲੋੜ ਹੈ।ਸਿੱਖਿਆ ਨੂੰ ਕੇਵਲ ਰਸਮੀ ਸਿੱਖਿਆ ਨਾ ਬਣਾ ਕੇ  ਜੀਵਨ ਦਾ ਇਕ ਹਿੱਸਾ ਬਣਾਇਆ ਜਾਵੇ।ਇਸ ਤਰ੍ਹਾਂ ਅਸੀਂ ਜ਼ਿੰਦਗੀਆਂ ਨੂੰ ਰੁਸ਼ਨਾ ਸਕਦੇ ਹਾਂ।
ਹਰਪ੍ਰੀਤ ਕੌਰ ਸੰਧੂ

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱ ਕਕਰੋ
https://play.google.com/store/apps/details?id=in.yourhost.samajweekly

Previous articleसावित्री बाई फुले की 191वीं जयंती  पर चेतना मार्च का आयोजन
Next articleਮਹਿਤਪੁਰ ਦਾਣਾ ਮੰਡੀ ਨੇ ਧਾਰਿਆ ਗੰਦੇ ਛੱਪੜ ਦਾ ਰੂਪ ਸਰਬਣ ਸਿੰਘ ਜੱਜ