HOME ਤੂੰ ਮੈਨੂੰ ਖ਼ਤ ਲਿਖੀ

ਤੂੰ ਮੈਨੂੰ ਖ਼ਤ ਲਿਖੀ

3
ਸਤਨਾਮ ਕੌਰ ਤੁਗਲਵਾਲਾ

(ਸਮਾਜ ਵੀਕਲੀ)

ਜਦ ਬੇਬਸ ਹੋਵਣ ਬੋਲ,
ਨਾ ਸਕੇ ਦਿਲ ਦੇ ਪਰਦੇ ਖੋਲ੍ਹ।
ਤੂੰ ਮੈਨੂੰ ਖ਼ਤ ਲਿਖੀ।
ਜਾਂ ਹੋਵੇ ਡਾਢਾ ਦਿਲ ਉਦਾਸ,
ਨਾ ਆਵੇ ਦਿਲ ਨੂੰ ਕਿਤੋਂ ਧਰਵਾਸ।
 ਤੂੰ ਮੈਨੂੰ ਖ਼ਤ ਲਿਖੀ।
ਜਾਂ ਵਕਤ ਪਾਏ ਔਖੇ ਸਵਾਲ,
ਨਾ ਦੇ ਹੋਵੇ ਕੋਈ ਜੁਆਬ।
ਮੈ ਤੇਰੇ ਪੜ੍ਹ ਲਊ ਗੂੰਗੇ ਬੋਲ,
ਤੂੰ ਮੈਨੂੰ ਮੂੰਹੋਂ ਨਾ ਦੱਸੀ ਬੋਲ।
ਤੂੰ ਮੈਨੂੰ ਖ਼ਤ ਲਿਖੀ।
ਜਾਂ ਨੈਣੀ ਭਰ ਆਏ ਖਾਰਾ ਨੀਰ,
ਨਾ ਲੱਭੇ ਜੰਡ ਨਾ ਕੋਈ ਕਰੀਰ ।
ਪੈਰੀ ਸੂਲਾਂ ਤੇ ਬਿਖੜੇ ਰਾਹ,
ਤੂੰ ਮੈਨੂੰ ਕਰ ਲੈਵੀ ਹਮਰਾਹ।
ਤੂੰ ਮੈਨੂੰ ਖ਼ਤ ਲਿਖੀ।
ਜਾਂ ਖਾਏ ਭੀੜ ਦੇ ਵਿੱਚ ਇੱਕਲ,
ਨਾ ਲੱਭੇ ਇੱਕਲ ਦਾ ਕੋਈ ਹੱਲ।
ਕੋਰੇ ਕਾਗਜ਼ ਤੇ ਵਾਹੀ ਲਕੀਰ,
ਮੈ ਲੰਘ ਆਵਾਂਗੀ ਨਦੀਆਂ ਚੀਰ।
ਤੂੰ ਮੈਨੂੰ ਖ਼ਤ ਲਿਖੀ।
ਸਤਨਾਮ ਕੌਰ ਤੁਗਲਵਾਲਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous article ਏਹੁ ਹਮਾਰਾ ਜੀਵਣਾ ਹੈ -335 
Next article     * ਮੁੱਲ ਦੀ ਵਧਾਈ *