ਮਹਿਤਪੁਰ ਦਾਣਾ ਮੰਡੀ ਨੇ ਧਾਰਿਆ ਗੰਦੇ ਛੱਪੜ ਦਾ ਰੂਪ ਸਰਬਣ ਸਿੰਘ ਜੱਜ

ਦੋਆਬਾ ਕਿਸਾਨ ਯੂਨੀਅਨ ਦੇ ਆਗੂ ਸ੍ਰ ਸਰਬਣ ਸਿੰਘ ਜੱਜ ਮਹਿਤਪੁਰ ਦਾਣਾ ਮੰਡੀ ਵਿੱਚ ਲੱਗੇ ਗੰਦੇ ਪਾਣੀ ਦੇ ਛੱਪੜ ਦੇ ਹੱਲ ਲਈ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ। ਤਸਵੀਰ ਕੁਲਵਿੰਦਰ ਚੰਦੀ ਮਹਿਤਪੁਰ
ਮਹਿਤਪੁਰ ,5 ਜਨਵਰੀ (ਕੁਲਵਿੰਦਰ ਚੰਦੀ) ਮਹਿਤਪੁਰ ਅੰਗਾਕੀੜੀ ਰੋਡ ਤੇ ਸਥਿਤ ਮਹਿਤਪੁਰ ਦਾਣਾ ਮੰਡੀ ਵਿੱਚ ਸੀਵਰੇਜ ਨਾ ਹੋਣ ਕਾਰਨ ਇੱਕਠੇ ਹੋਏ ਗੰਦੇ ਪਾਣੀ ਨੇ ਛੱਪੜ ਦਾ ਰੂਪ ਧਾਰਿਆ ਹੋਇਆ ਹੈ। ਮੋਕੇ ਤੇ ਪੁੱਜ ਕੇ ਦਾਣਾ ਮੰਡੀ ਮਹਿਤਪੁਰ ਵਿੱਚ ਖੜੋਤੇ ਗੰਦੇ ਪਾਣੀ ਨੂੰ ਦਿਖਾਉਂਦਿਆਂ ਦੁਆਬਾ ਕਿਸਾਨ ਯੂਨੀਅਨ ਦੇ ਆਗੂ ਸ੍ਰ ਸਰਬਣ ਸਿੰਘ ਜੱਜ ਨੇ ਕਿਹਾ
ਕਿ ਮਹਿਤਪੁਰ ਦਾਣਾ ਮੰਡੀ ਦੇ ਕੀ ਹਲਾਤ ਨੇ ਇੱਥੇ ਆਣ ਕਿ ਦੇਖੋ ਇਹ ਦਾਣਾ ਮੰਡੀ ਘੱਟ ਤੇ ਗੰਦੇ ਪਾਣੀ ਦਾ ਛੱਪੜ ਜ਼ਿਆਦਾ ਜ਼ਿਆਦਾ ਲਗਦੀ ਹੈ । ਕਿਸਾਨ ਆਗੂ ਜੱਜ ਨੇ ਕਿਹਾ ਇਸ ਤਰ੍ਹਾਂ ਦੇ ਦ੍ਰਿਸ਼ ਦੇਖ ਕੇ ਸਰਕਾਰ ਦਾ ਸਵੱਛ ਭਾਰਤ ਚਿੱਟਾ ਹਾਥੀ ਸਾਬਤ ਹੁੰਦਾ ਹੈ । ਜਦੋਂ ਜੱਜ ਸਾਬ ਨੂੰ ਇਸ ਗੰਦੇ ਪਾਣੀ ਦੇ ਮੰਡੀ ਵਿੱਚ ਲੱਗੇ ਛੱਪੜ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮਹਿਤਪੁਰ ਵਿੱਚ ਸੀਵਰੇਜ ਨਾ ਹੋਣ ਕਰਕੇ ਤੇ ਖਾਸ ਕਰਕੇ ਇੱਥਰ ਕੋਈ ਛੱਪੜ ਆਦਿ ਨਾ ਹੋਣ ਕਰਕੇ ਸਾਰੇ ਸ਼ਹਿਰ ਦਾ ਗੰਦਾ ਪਾਣੀ ਦਾਣਾ ਮੰਡੀ ਮਹਿਤਪੁਰ ਦੀਆਂ ਕੰਧਾਂ ਨਾਲ ਦੀ ਹੁੰਦਾ ਹੋਇਆ ਦਾਣਾ ਮੰਡੀ ਮਹਿਤਪੁਰ ਵਿੱਚ ਆ ਖੜੋਂਦਾ ਹੈ। ਜੋ ਦਾਣਾ ਮੰਡੀ ਵਿੱਚ ਦੋ ਢਾਈ ਏਕੜ ਵਿੱਚ ਇਹ ਗੰਦਾ ਪਾਣੀ ਇੱਸੇ ਤਰ੍ਹਾਂ ਖੜਾ ਰਹਿੰਦਾ ਹੈ ।ਜਿਸ ਨਾਲ ਭਿਆਨਕ ਬੀਮਾਰੀਆ ਫੈਲ ਸਕਦੀਆਂ ਹਨ । ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਾਸੇ ਉਚੇਚਾ ਧਿਆਨ ਦਿੱਤਾ ਜਾਵੇ । ਸੀਵਰੇਜ ਦੀ ਸਮੱਸਿਆਂ ਦਾ ਤੁਰੰਤ ਹੱਲ ਕੀਤਾ ਜਾਵੇ।

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱ ਕਕਰੋ
https://play.google.com/store/apps/details?id=in.yourhost.samajweekly

Previous articleਵਿੱਦਿਆ ਦੀ ਤਾਕਤ  
Next articleਔਰਤ ਤੇ ਗੁਲਾਬ