ਸੁਤੰਤਰਤਾ ਦਿਹਾੜੇ ਮੌਕੇ ਸਨਮਾਨਿਤ ਸ਼ਖਸੀਅਤਾਂ ਦੀ ਸੂਚੀ ਵਿੱਚੋਂ ਕੱਟਿਆ ਅੰਤਰ-ਰਾਸ਼ਟਰੀ ਗੋਲਡ ਮੈਡਲਿਸਟ ਦਾ ਨਾਮ

ਰੋਪੜ, 15 ਅਗਸਤ: ਅੱਜ ਸੁਤੰਤਰਤਾ ਦਿਹਾੜੇ ਮੌਕੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਥਾਨਕ ਨਹਿਰੂ ਸਟੇਡੀਅਮ ਵਿਖੇ ਵੱਖੋ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਦੇ ਸਨਮਾਨ ਕੀਤੇ ਗਏ। ਜਿਨ੍ਹਾਂ ਦੇ ਦਸਤੂਰ ਮੁਤਾਬਕ ਬਾਕਾਇਦਾ ਨਾਮ ਮੰਗ ਕੇ ਵਿਚਾਰੇ ਜਾਂਦੇ ਹਨ ਪਰ ਇਸ ਵਾਰ ਹੈਰਾਨ ਕਰਨ ਵਾਲ਼ੀ ਗੱਲ ਇਹ ਰਹੀ ਕਿ ਖੇਡ ਵਿਭਾਗ ਵੱਲੋਂ ਭੇਜਿਆ ਗਿਆ ਅੰਤਰ-ਰਾਸ਼ਟਰੀ ਸੋਨ ਤਮਗੇ ਜੇਤੂ 40+ ਉਮਰ ਵਰਗ ਦੇ ਮਾਸਟਰ ਖਿਡਾਰੀ ਗੁਰਬਿੰਦਰ ਸਿੰਘ (ਰੋਮੀ ਘੜਾਮੇਂ ਵਾਲ਼ਾ) ਦਾ ਨਾਮ ਸੂਚੀ ਵਿੱਚੋਂ ਕੱਢ ਦਿੱਤਾ ਗਿਆ। ਜਿਸ ਬਾਰੇ ਰੋਸ ਪ੍ਰਗਟ ਕਰਦਿਆਂ ਰੋਮੀ ਨੇ ਕਿਹਾ ਕਿ ਇਹ ਕਾਰਵਾਈ ਖਿਡਾਰੀਆਂ ਅਤੇ ਖੇਡ-ਪ੍ਰੇਮੀਆਂ ਦਾ ਸਿੱਧਾ ਸਿੱਧਾ ਅਪਮਾਨ ਹੈ। ਜੇਕਰ ਅੰਤਰ-ਰਾਸ਼ਟਰੀ ਪੱਧਰ ਦਾ ਸਿਖਰਲਾ ਪ੍ਰਦਰਸ਼ਨ ਵੀ ਇਹਨਾਂ ਦੀ ਮੈਰਿਟ ਵਿੱਚ ਨਹੀਂ ਆਉਂਦਾ ਤਾਂ ਦੱਸਣ ਕਿ ਇਹ ਕਿਹੜੇ ਪੱਧਰ ਦਾ ਪ੍ਰਦਰਸ਼ਨ ਚਾਹੁੰਦੇ ਹਨ ? ਭਵਿੱਖੀ ਕਾਰਵਾਈ ਬਾਰੇ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਆਪਣੇ ਸਾਥੀ ਖਿਡਾਰੀਆਂ ਨਾਲ਼ ਸਲਾਹ ਕਰਕੇ ਦਿੱਤੇ ਗਏ ਸਨਮਾਨਾਂ ਬਾਬਤ ਜਾਣਕਾਰੀਆਂ ਲੈ ਕੇ ਮੀਡੀਆ ਰਾਹੀਂ ਜਨਤਾ ਦੇ ਸਾਹਮਣੇ ਪੇਸ਼ ਕਰਨਗੇ। ਜਿਕਰਯੋਗ ਹੈ ਕਿ ਰੋਮੀ ਨੇ ਇਸੇ ਸਾਲ 2023 ਦੌਰਾਨ ਹੀ 4 ਅੰਤਰ-ਰਾਸ਼ਟਰੀ, 2 ਰਾਸ਼ਟਰੀ ਅਤੇ 1 ਸੂਬਾ ਪੱਧਰੀ ਕੁੱਲ 7 ਸੋਨ ਤਮਗੇ ਜਿੱਤੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article  ਅਜ਼ਾਦੀ ਦਿਵਸ
Next article*ਅਜਾਦੀ……….?*