ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਲੇਬਰ ਡੇ ਮਨਾਇਆ

ਕਪੂਰਥਲਾ,  ( ਕੌੜਾ )-  ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਦੀ ਅਗਵਾਈ ਵਿੱਚ ਲੇਬਰ ਡੇ ਸਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ । ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਐਨ ਸੀ ਸੀ ਕੈਡਿਟਸ ਨੇ ਆਪਣੇ ਹੱਥੀ ਉਪਹਾਰ ਤਿਆਰ ਕਰਕੇ ਸਕੂਲ ਦੇ ਡਰਾਈਵਰਾਂ ਅਤੇ ਕਿਰਤੀਆਂ ਨੂੰ ਤੋਹਫੇ ਵਜੋਂ ਦਿੱਤੇ । ਇਸ ਦੌਰਾਨ ਅਦਾਰੇ ਵੱਲੋਂ ਵੀ ਉਨ੍ਹਾਂ ਨੂੰ ਲੇਬਰ ਡੇ ਦੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਕਿਰਤੀਆਂ ਅਤੇ ਡਰਾਈਵਰਾਂ ਦੀਆਂ ਦੌੜਾਂ ਲਗਵਾਈਆਂ ਗਈਆਂ ਅਤੇ ਵੱਖ ਵੱਖ ਖੇਡਾਂ ਵੀ ਕਰਵਾਈਆਂ ਗਈਆਂ । ਇਸ ਮੌਕੇ ਬੋਲਦਿਆਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਉੱਨਤੀ ਵਿਚ ਮਿਹਨਤੀ ਤੇ ਕਿਰਤੀਆਂ ਦਾ ਵੱਡਾ ਯੋਗਦਾਨ ਹੁੰਦਾ ਹੈ । ਇਸ ਦੌਰਾਨ ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ ਅਤੇ ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਨੇ ਕਿਹਾ ਕਿ ਸਾਨੂੰ ਕਦੇ ਵੀ ਮਿਹਨਤਕਸ਼ਾਂ ਦਾ ਹੱਕ ਨਹੀਂ ਰੱਖਣਾ ਚਾਹੀਦਾ ਅਤੇ ਉਨ੍ਹਾਂ ਨੂੰ ਦੂਜਿਆਂ ਵਾਂਗ ਸਨਮਾਨ ਦੇਣਾ ਚਾਹੀਦਾ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਸ ਡੀ ਕਾਲਜ ਵਿਖੇ ਲੇਬਰ ਡੇ ਮੌਕੇ ਸੇਵਾਦਾਰ ਸਨਮਾਨਿਤ
Next articleSAMAJ WEEKLY = 03/05/2024