ਠਹਿਰ ਜਰਾ

ਸਤਨਾਮ ਕੌਰ ਤੁਗਲਵਾਲਾ

(ਸਮਾਜ ਵੀਕਲੀ)

ਮਿੱਠੀ ਪੌਣ, ਦਰਿਆ ਕਿਨਾਰਾ, ਠਹਿਰ ਜਰਾ।
ਲੈ ਲੈਣ ਦੇ ਥੋੜਾ ਹੋਰ ਨਜ਼ਾਰਾ ,ਠਹਿਰ ਜ਼ਰਾ।
ਹਾੜ ਦੀਆਂ ਲੂਆਂ ਨੇ, ਤਨ ਮਨ ਕੋਹ ਸੁੱਟਿਆ,
ਆਇਆ ਬੜਾ ਸਕੂਨ ਏ ਭਾਰਾ,ਠਹਿਰ ਜਰਾ।
ਡੂੰਘੀਆਂ ਘਾਟੀਆਂ,ਉੱਚੇ ਪਰਬਤ ਰੋਕ ਰਹੇ,
ਬੜਾ ਈ ਏ, ਦਿਲਕਸ਼ ਨਜਾਰਾ ਠਹਿਰ ਜ਼ਰਾ।
 ਟੀਸੀਆਂ ਉਤੇ ਰੁੱਖ ਉਗਾਏ ਰਹਿਮਤ ਦੇ,
ਕਿੰਨਾ ਏ ਰਮਣੀਕ ਨਜ਼ਾਰਾ ,ਠਹਿਰ ਜ਼ਰਾ।
ਅਰਸ਼ੀ ਢੇਰ ਲਗਾਵੇ ਪਹਿਲਾਂ ,ਚਾਂਦੀ ਦੇ ,
ਫਰਸੀ ਸੋਨਾ ਫੇਰ ਵਿਛਾਵੇ, ਠਹਿਰ ਜਰਾ।
 ਅਨਹਦ ਨਾਦ ਵਜਾਵੇ, ਕੁਦਰਤ ਅੰਦਰ ਉਹ,
ਕਲ- ਕਲ ਵਹਿੰਦੀ ਨਿਰਮਲ ਧਾਰਾ ਵੇਖ ਜ਼ਰਾ।
ਸਤਨਾਮ ਕੌਰ ਤੁਗਲਵਾਲਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBengaluru FC in Group C as 24 teams divided into six groups for 132nd Durand Cup
Next articleਗ਼ਜ਼ਲ