ਖੁਸ਼ੀਆਂ ਦਾ ਤਿਉਹਾਰ 

ਮਹਿੰਦਰ ਸਿੰਘ ਮਾਨ
(ਸਮਾਜ ਵੀਕਲੀ)
ਖੁਸ਼ੀਆਂ ਦਾ ਤਿਉਹਾਰ ਦੀਵਾਲੀ ਹੈ ਆਇਆ,
ਇਸ ਨੇ ਬਹੁਤੇ ਲੋਕਾਂ ਨੂੰ ਫਿਕਰਾਂ ‘ਚ ਹੈ ਪਾਇਆ।
ਮਾੜੇ ਦਿਨਾਂ ਨੇ ਇਨ੍ਹਾਂ ਨੂੰ ਬੇਰੁਜ਼ਗਾਰ ਹੈ ਕੀਤਾ,
 ਉੱਤੋਂ ਸਰਕਾਰਾਂ ਨੇ ਇਨ੍ਹਾਂ ਦਾ ਖੂਨ ਹੈ ਪੀਤਾ।
ਬੱਚੇ ਇਨ੍ਹਾਂ ਦੇ ਮੰਗਣ ਆਤਿਸ਼ਬਾਜ਼ੀਆਂ ਤੇ ਪਟਾਕੇ,
ਮਿੰਨਤਾਂ, ਤਰਲੇ ਕਰਨ ਇਨ੍ਹਾਂ ਕੋਲ ਆ ਕੇ।
ਨਾਲੇ ਮੰਗਣ ਕਲਾ ਕੰਦ, ਰਸ ਗੁੱਲੇ ਤੇ ਬਰਫੀ,
 ਉਹ ਦੇਖਣ ਨਾ ਇਨ੍ਹਾਂ ਦੀ ਜੇਬ ਖਾਲੀ।
ਸਾਰੇ ਕੱਠੇ ਹੋ ਕੇ ਬੱਚਿਆਂ ਨੂੰ ਸਮਝਾਓ,
ਧੂੰਏਂ ਤੋਂ ਵਾਤਾਵਰਨ ਦੂਸ਼ਿਤ ਹੋਣ ਤੋਂ ਬਚਾਓ।
ਨਕਲੀ ਮਠਿਆਈਆਂ ਨਾ ਘਰਾਂ ‘ਚ ਲਿਆਓ,
ਹਸਪਤਾਲਾਂ ‘ਚ ਜਾ ਕੇ ਧੱਕੇ ਖਾਣ ਤੋਂ ਬਚ ਜਾਓ।
ਮਹਿੰਦਰ ਸਿੰਘ ਮਾਨ
ਨਵਾਂ ਸ਼ਹਿਰ
Previous articleਵਿਦੇਸ਼ ਵਸਣ ਦਾ ਮੋਹ ਅਤੇ ਹੋ ਰਹੀ ਠੱਗੀ -ਠੋਰੀ
Next articleਕੇਰਲ ਦੇ ਕਾਸਰਗੋਡ ਜ਼ਿਲ੍ਹੇ ‘ਚ ਮੰਦਰ ‘ਚ ਹਾਦਸਾ, ਪਟਾਕਿਆਂ ਕਾਰਨ 154 ਲੋਕ ਜ਼ਖਮੀ, 8 ਦੀ ਹਾਲਤ ਗੰਭੀਰ