ਰੱਬ ਦੀ ਕਰੋਪੀ 

ਖੁਸ਼ੀ ਮੁਹੰਮਦ (ਚੱਠਾ)

         (ਸਮਾਜ ਵੀਕਲੀ)        

ਰੱਬਾ ਕਰ ਨਾ ਕਰੋਪੀ, ਕਾਹਤੋਂ ਬਣਿਆਂ ਅਰੋਪੀ
ਜੂਨ ਜੱਟਾਂ ਵਾਲੀ  ਵੇਖ  ਲੈ  ਹੰਢਾ ਕੇ ਮਿੱਤਰਾ
ਤੂੰ ਵੀ ਵੇਖ ਲੈ ਨਜ਼ਾਰਾ ਥੱਲੇ ਆ ਕੇ ਮਿੱਤਰਾ …
ਏਨੀ ਮਿਹਨਤ ਦਾ ਰੱਬਾ, ਕਿਉਂ ਪੂਰਦਾ ਨਹੀਂ ਪੱਖ
ਹੁੰਦਾ ਜੱਟ ਬਰਬਾਦ ,  ਤੇਰਾ  ਜਾਂਦਾ  ਨਹੀਂਓ  ਕੱਖ
ਤੈਨੂੰ ਮਿਲਦਾ ਕੀ ਜੱਟਾਂ ਨੂੰ ਰੁਆ ਕੇ ਮਿੱਤਰਾ
ਤੂੰ ਵੀ ਵੇਖ ਲੈ ਨਜ਼ਾਰਾ ਥੱਲੇ ਆ ਕੇ ਮਿੱਤਰਾ ….
ਜੂਨ ਜੱਟਾਂ ਵਾਲੀ  ਵੇਖ  ਲੈ  ਹੰਢਾ ਕੇ ਮਿੱਤਰਾ
ਤੂੰ ਵੀ ਵੇਖ ਲੈ ਨਜ਼ਾਰਾ ਥੱਲੇ  ਆ ਕੇ ਮਿੱਤਰਾ …
ਪੱਕੀ ਹੁੰਦੀ ਹੈ  ਫਸਲ  ਜਦੋਂ  ਖੇਤਾਂ  ‘ਚ  ਖੜ੍ਹੀ
ਹੁੰਦੀ ਜਾਨ ‘ਤੇ ਬਣੀ  ਤੇ  ਔਖੀ ਹੁੰਦੀ ਓ ਘੜੀ
ਪੈਂਦੀ ਨੀਂਦਰ ਨਾ ਨੈਣੀਂ ਲੱਖ ਚਾਹ ਕੇ ਮਿੱਤਰਾ
ਤੂੰ ਵੀ ਵੇਖ ਲੈ ਨਜ਼ਾਰਾ ਥੱਲੇ ਆ ਕੇ ਮਿੱਤਰਾ….
ਜੂਨ ਜੱਟਾਂ ਵਾਲੀ ਵੇਖ ਲੈ ਹੰਢਾ ਕੇ ਮਿੱਤਰਾ
ਤੂੰ ਵੀ ਵੇਖ ਲੈ ਨਜ਼ਾਰਾ ਥੱਲੇ ਆ ਕੇ ਮਿੱਤਰਾ….
ਪਹਿਲਾਂ ਬਿਜਲੀ ਦੇ ਨਾਲ ਲਾਈਟਾਂ ਮਾਰ ਮਾਰ ਵੇਖੇਂ
ਪਿੱਛੋਂ  ਗੱਜਦਾ  ਬੱਦਲ ,  ਵਰ੍ਹ  ਕੱਢਦਾ  ਭੁਲੇਖੇ
‘ਖੁਸ਼ੀ ਦੂਹੜਿਆਂ ਦਾ’ ਆਖੇ ਗੁੱਸਾ ਖਾ ਕੇ ਮਿੱਤਰਾ
ਤੂੰ ਵੀ ਵੇਖ ਲੈ ਨਜ਼ਾਰਾ ਥੱਲੇ ਆ ਕੇ ਮਿੱਤਰਾ ….
ਜੂਨ ਜੱਟਾਂ ਵਾਲੀ  ਵੇਖ  ਲੈ  ਹੰਢਾ ਕੇ ਮਿੱਤਰਾ
ਤੂੰ ਵੀ ਵੇਖ ਲੈ ਨਜ਼ਾਰਾ ਥੱਲੇ ਆ ਕੇ ਮਿੱਤਰਾ ….
  ਖੁਸ਼ੀ ਮੁਹੰਮਦ ‘ਚੱਠਾ’

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਕੇਸ਼ ਸੁੰਮਨ ਹੋਣਗੇ ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ
Next articleਸ਼ੁਭ ਸਵੇਰ ਦੋਸਤੋ,