ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਫੁੱਟਬਾਲ ਕੋਚ ਤੇ ਖੇਡ ਲੇਖਕ ਸਰਬਜੀਤ ਮੰਗੂਵਾਲ ਨੇ ਦੱਸਿਆ ਕਿ ਕੱਲ ਸਾਨੂੰ ਮਿਲਣ ਲਈ ਅਨੰਦਪੁਰ ਸਾਹਿਬ ਦੀ ਧਰਤੀ ਦੇ ਜੰਮਪਲ ਸੁਰਿੰਦਰ ਕੁਮਾਰ (ਐਮ ਸੀ ਐਮ) ਰੇਲ ਕੋਚ ਫੈਕਟਰੀ ਕਪੂਰਥਲਾ ਦੇ ਮੁਲਾਜ਼ਮ ਆਪਣੀ ਪਤਨੀ ਅਨੀਤਾ ਸ਼ਰਮਾ ਸਮੇਤ ਵਿਸ਼ੇਸ਼ ਤੌਰ ਤੇ ਸਾਨੂੰ ਮਿਲਣ ਲਈ ਮੇਰੇ ਪਿੰਡ ਆਏ। ਫੁੱਟਬਾਲ ਖੇਡ ਦੀ ‘ਦਸ਼ਾ ਤੇ ਦਿਸ਼ਾ’ ਅਤੇ ਮੌਜੂਦਾ ਖਿਡਾਰੀਆਂ ਬਾਰੇ ਕਾਫੀ ਸਮਾਂ ਗੱਲਬਾਤ ਹੋਈ। ਉਨ੍ਹਾਂ ਕਿਹਾ ਕਿ ਰੇਲ ਕੋਚ ਫੈਕਟਰੀ ਵਿੱਚ ਪ੍ਰੋ ਰੇਨੂ ਬਾਲਾ ਨੇ ਸਾਨੂੰ ਆਪ ਦੀ ਲਿਖੀ ਹੋਈ ‘ਫੁੱਟਬਾਲ ਦੇ ਅੰਗ-ਸੰਗ’ਬੁਕ ਪੜ੍ਹਨ ਲਈ ਦਿੱਤੀ ਸੀ ਜਿਸ ਨੂੰ ਪੜ੍ਹ ਕੇ ਅਸੀਂ ਬਹੁਤ ਪ੍ਰਭਾਵਿਤ ਹੋਏ ਹਾਂ ਤੇ ਉਦੋਂ ਤੋਂ ਹੀ ਅਸੀਂ ਆਪ ਨੂੰ ਮਿਲਣ ਦੇ ਚਾਹਵਾਨ ਸਾਂ। ਇਸ ਸਮੇਂ ਉਨ੍ਹਾਂ ਨੇ ਕਿਤਾਬ ਲੈਣ ਦੀ ਇੱਛਾ ਵੀ ਪ੍ਰਗਟਾਈ। ਇਸ ਲਈ ਮੈ ਉਨ੍ਹਾਂ ਨੂੰ ‘ਫੁੱਟਬਾਲ ਦੇ ਅੰਗ-ਸੰਗ’ ਕਿਤਾਬ ਗਿਫਟ ਵੀ ਕੀਤੀ। ਇਸ ਮੌਕੇ ਮੈਡਮ ਸੁਨੀਤਾ ਸ਼ਰਮਾ ਅਤੇ ਸਾਡਾ ਛੋਟਾ ਹੀਰਾ ਰਾਇਨ ਸ਼ਰਮਾ ਵੀ ਮੌਜੂਦ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



