HOME ਹੁਣ ਲੱਗਣਗੀਆਂ ਮਿਲਡੂਰਾ ਵਿਖੇ ਖੇਡਾਂ ਦੀਆਂ ਰੌਣਕਾਂ, ਮਿਲਡੂਰਾ ਕਬੱਡੀ ਕੱਪ ਅਤੇ ਖੇਡਾਂ...

ਹੁਣ ਲੱਗਣਗੀਆਂ ਮਿਲਡੂਰਾ ਵਿਖੇ ਖੇਡਾਂ ਦੀਆਂ ਰੌਣਕਾਂ, ਮਿਲਡੂਰਾ ਕਬੱਡੀ ਕੱਪ ਅਤੇ ਖੇਡਾਂ 10 ਮਈ ਨੂੰ 

3

 ਮੈਲਬੌਰਨ ਤੋਂ ਜਗਰੂਪ ਸਿੰਘ ਜਰਖੜ ਦੀ ਵਿਸ਼ੇਸ਼ ਰਿਪੋਰਟ 

  (ਸਮਾਜ ਵੀਕਲੀ)   ਆਸਟਰੇਲੀਆ ਦੇ ਵਿੱਚ ਪੰਜਾਬੀਆਂ ਦਾ ਖੇਡ ਸੱਭਿਆਚਾਰ ਦਿਨੋ ਦਿਨ ਵੱਡੇ ਪੱਧਰ ਤੇ ਪ੍ਰਫੁੱਲਤ ਹੋ ਰਿਹਾ ਹੈ ਆਸਟਰੇਲੀਆਈ ਸਿੱਖ ਖੇਡਾਂ ਅਤੇ ਗ੍ਰਿਫਿਥ ਦਾ ਸ਼ਹੀਦੀ ਖੇਡ ਮੇਲਾ ਇਥੋਂ ਦੇ 2 ਪ੍ਰਮੁੱਖ ਟੂਰਨਾਮੈਂਟ ਹਨ। ਜਿਹਨਾਂ ਵਿੱਚ ਪੰਜਾਬੀ ਮੂਲ਼ ਦੇ ਲੋਕ ਵੱਡੀ ਗਿਣਤੀ ਵਿੱਚ ਪਰਵਾਰਾਂ ਸਮੇਤ ਜੁੜਦੇ ਹਨ । ਸਿੱਖ ਖੇਡਾਂ 2025 ਤੋਂ ਬਾਅਦ ਹੁਣ ਵਿਕਟੋਰੀਆ ਸਟੇਟ ਦੇ ਚਰਚਿਤ ਸਿਟੀ ਅਤੇ ਪੰਜਾਬੀ ਵਸੋਂ ਵਾਲੇ ਸ਼ਹਿਰ ਮਿਲਡੂਰਾ ਵਿਖੇ ਤੀਸਰਾ ਕਬੱਡੀ ਕੱਪ ਅਤੇ ਖੇਡ ਮੇਲਾ 10 ਮਈ ਦਿਨ ਸ਼ਨੀਵਾਰ ਨੂੰ ਸ਼ਹੀਦ ਊਧਮ ਸਿੰਘ ਕਲੱਬ ਵੱਲੋਂ ਮਿਲਡੂਰਾ ਸਪੋਰਟਿੰਗ ਪ੍ਰੈਸਾਇੰਟ ਦੇ ਖੇਡ ਮੈਦਾਨਾਂ ਵਿੱਚ ਕਰਵਾਇਆ ਜਾ ਰਿਹਾ ਹੈ। ਖੇਡਾਂ ਦੇ ਮੁੱਖ ਪ੍ਰਬੰਧਕ , ਮੇਰੇ ਪਰਮ ਮਿੱਤਰ ਸਤਵਿੰਦਰਜੀਤ ਸਿੰਘ, ਬੌਬੀ ਗਿੱਲ ਨੇ ਦੱਸਿਆ ਕਿ ਮਿਲਡੂਰਾ ਖੇਡਾਂ ਦਾ ਮੁੱਖ ਮਕਸਦ ਜਿੱਥੇ ਪੰਜਾਬੀ ਭਾਈਚਾਰੇ ਨੂੰ ਆਪਸ ਵਿੱਚ ਜੋੜਨਾ ਹੈ , ਉਥੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰ ਕਰਨਾ ਹੈ , ਦੁਨੀਆਂ ਨੂੰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਸੰਦੇਸ਼ ਦੇਣਾ ਹੈ। ਉਹਨਾਂ ਦੱਸਿਆ ਇਹਨਾਂ ਖੇਡਾਂ ਵਿੱਚ ਕਬੱਡੀ ਦੇ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੋਣਗੇ, ਇਸਤੋਂ ਇਲਾਵਾ ਬੱਚਿਆਂ ਦੇ ਅਥਲੈਟਿਕਸ ਅਤੇ ਕੁਸ਼ਤੀ ਦੇ ਮੁਕਾਬਲੇ, ਫੁਟਬਾਲ, ਵਾਲੀਬਾਲ, ਰੱਸਾਕਸ਼ੀ,ਮਿਊਜੀਕਲ ਚੇਅਰਰੇਸ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਮੇਜਰ ਸਿੰਘ, ਭਗਵੰਤ ਸਿੰਘ ਚੰਦੀ, ਸੰਨੀ ਗਰੇਵਾਲ , ਲੱਟੋਰੀ ਵਾਇਨਰੀ ਟੂਰਨਾਂਮੈਂਟ ਦੇ ਗੋਲਡ ਸਪਾਂਸਰ ਹੋਣਗੇ। ਜਦਕਿ ਮਨਜਿੰਦਰ ਸਿੰਘ ਗਰੇਵਾਲ , ਬਿਕਰਮ ਸਿੰਘ, ਹਮੇਸ਼ ਸਿੰਘ ਰੋਡਾ , ਚੈਰੀ ਗਰੇਵਾਲ ਪਲਟੀਨਮ ਸਪੋਂਸਰ ਹੋਣਗੇ। ਖੇਡਾਂ ਦੇ ਫਾਈਨਲ ਸਮਾਰੋਹ ਤੇ ਦਿਲਪ੍ਰੀਤ ਸਿੰਘ, ਰਘਬੀਰ ਸਿੰਘ, ਮਿਸਟਰ ਐਡ੍ਰਿਨ ਫਾਰ ਨੂੰ ਸਮਾਜ ਅਤੇ ਖੇਡਾਂ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਦੇਣ ਬਦਲੇ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ। ਇਸ ਵਾਰ ਦਾ ਮਿਲਡੂਰਾ ਖੇਡ ਮੇਲਾ ਪੰਜਾਬੀਆਂ ਦੇ ਖੇਡ ਇਤਿਹਾਸ ਵਿੱਚ ਇੱਕ ਨਵੀਆਂ ਪੈੜਾ ਪਾ ਕੇ ਜਾਵੇਗਾ ।

ਹਰਜਿੰਦਰ ਪਾਲ ਛਾਬੜਾ
ਜਗਰੂਪ ਸਿੰਘ ਜਰਖੜ
Previous articleਜਲਦ ਹੀ ਰਿਲੀਜ਼ ਹੋਵੇਗਾ ਗੀਤ ਕਬੱਡੀ ਦੇ ਹੀਰੋ ਗਾਇਕ ਸਰਨਾ ਤਖਤੂਪੁਰੀਆ 
Next articleਖੇਡ ਲੇਖਕ ਸਰਬਜੀਤ ਮੰਗੂਵਾਲ ਦੇ ਘਰ ਅਨੰਦਪੁਰ ਸਾਹਿਬ ਤੋਂ ਸੁਰਿੰਦਰ ਕੁਮਾਰ ਮਿਲਣ ਲਈ ਆਏ