ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਅਧੀਨ ਸਕੂਲੀ ਵਿਦਿਆਰਥੀਆਂ ਨੂੰ ਸਮਾਜਿਕ ਕੰਮਾਂ ਬਾਰੇ ਜਾਗੂਰਕ ਕੀਤਾ

ਪ੍ਰੋਗਰਾਮ ਅਧੀਨ ਕੰਮ ਕਰਨ ਵਾਲੇ ਵਲੰਟੀਅਰ ਵਿਦਿਆਰਥੀਆਂ ਨੂੰ  ਸਨਮਾਨਿਤ ਕੀਤਾ ਗਿਆ 

ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਪੁਲਿਸ ਵਿਭਾਗ ਵੱਲੋਂ ਸਕੂਲਾਂ ਵਿੱਚ ਚਲਾਏ ਜਾ ਰਹੇ ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਅਧੀਨ ਸਕੂਲੀ ਵਿਦਿਆਰਥੀਆਂ ਨੂੰ ਪੁਲਿਸ ਵਿਭਾਗ ਦੁਆਰਾ ਕੀਤੇ ਜਾ ਰਹੇ ਸਮਾਜਿਕ ਕੰਮਾਂ ਬਾਰੇ ਜਾਗੂਰਕ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ  ਰਾਹੀਂ ਪੁਲਿਸ ਸਾਂਝ ਕੇਂਦਰ ਡਡਵਿੰਡੀ ਦੇ ਇੰਨਚਾਰਜ ਇੰਸਪੈਕਟਰ ਰੇਸ਼ਮ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਪੁਲਿਸ ਅਤੇ ਲੋਕਾਂ ਦੇ ਆਪਸੀ ਸਬੰਧਾਂ ਬਾਰੇ ਜਾਗੂਰਕ ਕੀਤਾ ਜਾ ਰਿਹਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਵਿਖੇ ਇਸ ਸ਼ੈਸ਼ਨ ਦੇ ਸਟੂਡੰਟ ਪੁਲਿਸ ਕੈਡਿਟ ਪ੍ਰੋਗਰਾਮ ਦੇ ਸੰਪਨ ਸਮਾਰੋਹ ਵਿੱਚ ਪ੍ਰੋਗਰਾਮ ਦੇ ਇੰਨਚਾਰਜ ਸ੍ਰੀ ਬਲਦੇਵ ਸਿੰਘ ਲੈਕਚਰਾਰ ਨੇ ਇਸ ਸਾਲ ਵਿੱਚ ਕਰਵਾਈਆਂ ਗਈਆਂ ਸਾਰੀਆਂ ਗਤੀਵਿਧੀਆਂ ਦੀ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੁਲਿਸ ਵਿਭਾਗ ਦਾ ਕੰਮ ਜਿੱਥੇ ਸਮਾਜ ਵਿੱਚ ਕਾਨੂੰਨ ਅਤੇ ਅਨੁਸਾਸ਼ਨ ਕਾਇਮ ਰੱਖਣਾ ਹੈ ਉੱਥੇ ਲੋਕਾਂ ਦੇ ਮਨਾਂ ਵਿੱਚ ਪੁਲਿਸ ਦਾ ਸਹਿਯੋਗ ਕਰਨ ਦੀ ਭਾਵਨਾ ਨੂੰ ਵੀ ਉਜਾਗਰ ਕਰਨਾ ਹੈ । ਸਟੂਡੰਟ ਪੁਲਿਸ ਕੈਡਿਟ ਪ੍ਰੋਗਰਾਮ ਦੇ ਸੰਪਨ ਸਮਾਰੋਹ ਵਿੱਚ ਇਸ ਪ੍ਰੋਗਰਾਮ ਅਧੀਨ ਕੰਮ ਕਰਨ ਵਾਲੇ ਵਲੰਟੀਅਰ ਵਿਦਿਆਰਥੀਆਂ ਨੂੰ  ਸਕੂਲ ਪ੍ਰਿੰਸੀਪਲ  ਆਸ਼ਾ ਰਾਣੀ ਵੱਲੋਂ ਸ਼ਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕੁਦਰਤੀ ਮਹਾਂਮਾਰੀ ਸਮੇਂ ਅਤੇ ਸਮਾਜ ਦੇ ਲੋਕਾਂ ਦੀ ਹਮੇਸ਼ਾਂ ਮੱਦਦ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਇਹਨਾਂ ਵਲੰਟੀਅਰ ਵਿਦਿਆਰਥੀਆਂ ਨੇ ਜੰਗ-ਏ-ਅਜ਼ਾਦੀ ਕਰਤਾਰਪੁਰ , ਡੀ.ਐਸ.ਪੀ.ਦਫਤਰ ਅਤੇ ਮੁੱਖ ਥਾਣਾ ਦਫਤਰ ਸੁਲਤਾਨਪੁਰ ਲੋਧੀ ਵਿਖੇ ਵਿਜ਼ਟ ਕੀਤਾ ਗਿਆ ਅਤੇ ਪੁਲਿਸ ਵਿਭਾਗ ਦੇ ਕੰਮਾਂ ਦੀ ਜਾਣਕਾਰੀ ਪ੍ਰਾਪਤ ਕੀਤੀ। ਇਸ ਸਮਾਰੋਹ ਵਿੱਚ ਪ੍ਰਿੰਸੀਪਲ ਮੈਡਮ ਆਸ਼ਾ ਰਾਣੀ ਤੋਂ ਇਲਾਵਾ ਰਣਜੀਤ ਕੌਰ,ਹਰਜੀਤ ਸਿੰਘ,ਬਲਦੇਵ ਸਿੰਘ, ਦਵਿੰਦਰ ਕੌਰ,ਅਨੀਤਾ ਸ਼ਰਮਾਂ,ਰੁਪਿੰਦਰ ਕੌਰ,ਦੀਦਾਰ ਸਿੰਘ, ਮੰਜੂ ਕੁਮਾਰੀ , ਹਰਵਿੰਦਰ ਸਿੰਘ,ਸੋਨੀਆਂ, ਨਵਨੀਤ ਕੌਰ,ਪਰਮਿੰਦਰ ਕੌਰ,ਜਸਪ੍ਰੀਤ ਕੌਰ, ਰਾਜਵਿੰਦਰ ਕੌਰ, ਅਮਰਜੀਤ ਕੌਰ ,ਸਰਵਣ ਕੌਰ,ਪਲਵਿੰਦਰ ਕੌਰ,ਸਤਪਾਲ , ਅਮਨਦੀਪ ਕੌਰ, ਮਨਦੀਪ ਕੁਮਾਰ ,ਦਿਲਬਾਗ ਸਿੰਘ ,ਸੰਤ ਰਾਮ  ਸਮੇਤ ਸਮੂਹ ਸਟਾਫ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਭਾਰਤ ਦੁਆਰਾ ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਿਆਮਪੁਰ ਨੂੰ ਗਰੀਨ ਸਕੂਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ
Next articleਪੰਜਾਬੀ ਹਿੱਤਾਂ ਦੀ ਸੁਰੱਖਿਆ ਲਈ ਸਰਕਾਰ ਨੂੰ ਲਿਖੀ ‘ਚਿੱਠੀ’ ਕੌਮਾਂਤਰੀ ‘ਮਾਂ ਬੋਲੀ ਦਿਵਸ’ ਮੌਕੇ ਨਵਜੋਤ ਸਾਹਿਤ ਸੰਸਥਾ ਔੜ ਨੇ ਚੁੱਕੇ ਮੁੱਦੇ